Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਦੀ 7.8% ਜੀਡੀਪੀ ਵਾਧੇ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੀ 7.8% ਜੀਡੀਪੀ ਵਾਧੇ ਨੂੰ “ਵੱਡੀ ਪ੍ਰਾਪਤੀ” ਦੱਸਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰਾਪਤੀ ਤੇਲ ਦੀਆਂ ਕੀਮਤਾਂ ਦੇ ਝਟਕਿਆਂ, ਸਪਲਾਈ ਲੜੀ ਵਿੱਚ ਰੁਕਾਵਟਾਂ ਅਤੇ ਆਲਮੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਦੇ ਲੋਕਾਂ ਦੀ ਸਮੂਹਿਕ ਤਾਕਤ ਅਤੇ ਲਚਕਤਾ ਨੂੰ ਦਰਸਾਉਂਦੀ ਹੈ।

ਸ਼੍ਰੀ ਮੋਦੀ ਨੇ ਐੱਕਸ ‘ਤੇ ਪੋਸਟ ਕੀਤਾ:

ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਦੌਰਾਨ ਭਾਰਤ ਦੀ 7.8% ਦੀ ਮਿਸਾਲੀ ਜੀਡੀਪੀ ਵਾਧਾ ਇੱਕ ਵੱਡੀ ਪ੍ਰਾਪਤੀ ਹੈ।

ਸਾਡੇ ਲੋਕਾਂ ਦੀ ਸਮੂਹਿਕ ਤਾਕਤ ਨੇ ਇਹ ਯਕੀਨੀ ਬਣਾਇਆ ਕਿ ਭਾਰਤ ਨੇ ਆਲਮੀ ਅਨਿਸ਼ਚਿਤਤਾਵਾਂ ਦਰਮਿਆਨ ਤੇਲ ਦੀਆਂ ਕੀਮਤਾਂ ਦੇ ਝਟਕਿਆਂ ਅਤੇ ਸਪਲਾਈ ਲੜੀ ਦੇ ਮੁੱਦਿਆਂ ਦੇ ਬਾਵਜੂਦ ਅਜਿਹਾ ਵਿਕਾਸ ਕੀਤਾ।

ਮਾੜਾ ਬੋਲਣ ਵਾਲਿਆਂ ਦੀ ਹਾਰ ਹੋਈ ਅਤੇ ਭਾਰਤ ਇੱਕ ਵਾਰ ਫਿਰ ਖਿੜਿਆ !

 

*****

ਐਮਜੇਪੀਐਸ/ਐਸਐਸ/ਵੀਜੇ