ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਪਰਿਵਰਤਨਕਾਰੀ ਯਾਤਰਾ ਨੂੰ ਦਰਸਾਉਣ ਵਾਲਾ ਇੱਕ ਲੇਖ ਅੱਜ ਸਾਂਝਾ ਕੀਤਾ। ਸ਼੍ਰੀ ਮੋਦੀ ਨੇ ਆਪਸੀ ਸੀਮਾਵਾਂ ਨਾਲ ਹੁਣ ਜਨ-ਕੇਂਦ੍ਰਿਤ ਇਨੋਵੇਸ਼ਨ ਦੀ ਵਿਆਪਕਤਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਕਿਵੇਂ ਭਾਰਤ ਦੀ ਪੁਲਾੜ ਟੈਕਨੋਲੋਜੀ ਹੁਣ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਹੋ ਗਈ ਹੈ। ਇੱਥੇ ਪਿੰਡਾਂ ਵਿੱਚ ਕਿਸਾਨਾਂ ਨੂੰ ਸਸ਼ਕਤ ਬਣਾ ਰਹੀ ਹੈ, ਕਲਾਸਾਂ ਵਿੱਚ ਵਿਦਿਆਰਥੀਆਂ ਦਾ ਗਿਆਨ ਸਮ੍ਰਿੱਧ ਕਰ ਰਹੀ ਹੈ ਅਤੇ ਵੱਖ-ਵੱਖ ਵਿਕਾਸਪਰਕ ਖੇਤਰਾਂ ਨੂੰ ਅੱਗੇ ਵਧਾ ਰਹੀ ਹੈ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੀ ਸੋਸ਼ਲ ਮੀਡੀਆ ਐਕਸ ਦੇ ਇੱਕ ਪੋਸਟ ‘ਤੇ ਆਪਣੀ ਪ੍ਰਤੀਕਿਰਿਆ ਵਿੱਚ ਸ਼੍ਰੀ ਮੋਦੀ ਨੇ ਕਿਹਾ:
“ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ (@DrJitendraSingh) ਨੇ ਵਿਸਤਾਰ ਨਾਲ ਦੱਸਿਆ ਹੈ ਕਿ ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਦੇ ਪੁਲਾੜ ਪ੍ਰੋਗਰਾਮ ਨਾਲ ਕਿੰਨਾ ਵਿਆਪਕ ਬਦਲਾਅ ਆਇਆ ਹੈ ਅਤੇ ਇਹ ਸਾਹਸਿਕ, ਸਮਾਵੇਸ਼ੀ ਅਤੇ ਜਨ-ਕੇਂਦ੍ਰਿਤ ਬਣ ਗਿਆ ਹੈ। ਪੁਲਾੜ ਟੈਕਨੋਲੋਜੀ ਹੁਣ ਪਿੰਡਾਂ ਵਿੱਚ ਕਿਸਾਨਾਂ ਤੋਂ ਲੈ ਕੇ ਕਲਾਸਾਂ ਵਿੱਚ ਵਿਦਿਆਰਥੀਆਂ ਤੱਕ ਦੇ ਰੋਜ਼ਾਨਾ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।”
Union Minister @DrJitendraSingh elaborates how India’s space programme has transformed over the past 11 years becoming bold, inclusive and people-centric, with space technology now playing a vital role in daily life, from farmers in villages to students in classrooms. https://t.co/Si1id2BFdj
— PMO India (@PMOIndia) June 18, 2025
*****
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
Union Minister @DrJitendraSingh elaborates how India's space programme has transformed over the past 11 years becoming bold, inclusive and people-centric, with space technology now playing a vital role in daily life, from farmers in villages to students in classrooms. https://t.co/Si1id2BFdj
— PMO India (@PMOIndia) June 18, 2025