Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ-ਨਾਰਵੇ ਵਪਾਰ ਅਤੇ ਖੋਜ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਨੇ ਭਾਰਤ-ਨਾਰਵੇ ਵਪਾਰ ਅਤੇ ਖੋਜ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਸਲੋ ਵਿੱਚ ਆਯੋਜਿਤ ਭਾਰਤ-ਨਾਰਵੇ ਵਪਾਰ ਅਤੇ ਖੋਜ ਸਿਖ਼ਰ ਸੰਮੇਲਨ ਵਿੱਚ ਹਿੱਸਾ ਲਿਆ। ਇਸ ਸਿਖ਼ਰ ਸੰਮੇਲਨ ਵਿੱਚ ਨਾਰਵੇ ਦੇ ਪ੍ਰਿੰਸ ਹਾਕੋਨ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰ ਨੇ ਵੀ ਹਿੱਸਾ ਲਿਆ।

ਇਸ ਸਿਖਰ ਸੰਮੇਲਨ ਵਿੱਚ 50 ਤੋਂ ਵੱਧ ਕੰਪਨੀਆਂ ਦੇ ਸੀ.ਈ.ਓ. ਅਤੇ ਨਾਰਵੇ ਤੇ ਭਾਰਤ ਦੇ ਵਪਾਰ ਅਤੇ ਖੋਜ ਭਾਈਚਾਰਿਆਂ ਦੇ 250 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਸੰਮੇਲਨ ਨੇ ਭਾਰਤ-ਈ.ਐੱਫ.ਟੀ.ਏ. ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਦੁਵੱਲੇ ਆਰਥਿਕ ਸਹਿਯੋਗ ਵਿੱਚ ਵਧਦੀ ਗਤੀਸ਼ੀਲਤਾ ਨੂੰ ਦਰਸਾਇਆ।

ਇਸ ਉੱਚ ਪੱਧਰੀ ਵਪਾਰ ਅਤੇ ਖੋਜ ਸਿਖ਼ਰ ਸੰਮੇਲਨ ਤੋਂ ਪਹਿਲਾਂ ਓਸਲੋ ਦੇ ਵੱਖ-ਵੱਖ ਸਥਾਨਾਂ ’ਤੇ ਚਾਰ ਗੋਲਮੇਜ਼ ਸੈਸ਼ਨ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਸਿਹਤ ਸੰਭਾਲ ਨਵੀਨਤਾ, ਸਮੁੰਦਰੀ ਸਹਿਯੋਗ, ਬੈਟਰੀ ਅਤੇ ਊਰਜਾ ਸਟੋਰੇਜ ਪ੍ਰਣਾਲੀ, ਡਿਜੀਟਲੀਕਰਨ ਤੇ ਬਿਜਲੀਕਰਨ ਅਤੇ ਪੌਣ ਊਰਜਾ ਵਰਗੇ ਵਿਸ਼ਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਟੀ.ਈ.ਪੀ.ਏ. ਦੇ ਲਾਗੂ ਹੋਣ ਤੋਂ ਬਾਅਦ ਦੁਵੱਲੇ ਵਪਾਰ ਅਤੇ ਨਿਵੇਸ਼ ਵਿੱਚ ਹੋਏ ਵਾਧੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵਾਂ ਪੱਖਾਂ ਦੇ ਹਿੱਸੇਦਾਰਾਂ ਨੂੰ ਟੀ.ਈ.ਪੀ.ਏ. ਦੇ ਤਹਿਤ 100 ਬਿਲੀਅਨ ਡਾਲਰ ਦੇ ਨਿਵੇਸ਼ ਅਤੇ ਇਸ ਦੇ ਸਿੱਟੇ ਵਜੋਂ ਭਾਰਤ ਵਿੱਚ 10 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਭਾਰਤ ਦੀ ਮਜ਼ਬੂਤ ਅਤੇ ਲਗਾਤਾਰ ਵੱਧ ਰਹੀ ਆਰਥਿਕ ਤਰੱਕੀ ਦੀ ਦਿਸ਼ਾ, ਜਨਸੰਖਿਆ ਲਾਭਅੰਸ਼ ਪ੍ਰਤਿਭਾਸ਼ਾਲੀ ਅਤੇ ਉਤਸ਼ਾਹੀ ਨੌਜਵਾਨ ਵਰਗ, ਮਜ਼ਬੂਤ ਵਪਾਰਕ ਪ੍ਰਕਿਰਿਆਵਾਂ, ਨਿਵੇਸ਼-ਅਨੁਕੂਲ ਰੈਗੂਲੇਟਰੀ ਢਾਂਚੇ ਅਤੇ ਮੁਕਾਬਲੇਬਾਜ਼ੀ ਸੰਘਵਾਦ ਦੀ ਭਾਵਨਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਨਾਰਵੇ ਦੇ ਨਿਵੇਸ਼ਕਾਂ ਨੂੰ ਬਲੂ ਇਕਨਾਮੀ (ਸਮੁੰਦਰੀ ਆਰਥਿਕਤਾ), ਜਹਾਜ਼ ਨਿਰਮਾਣ, ਹਰਿਤ ਪਰਿਵਰਤਨ, ਨਵਿਆਉਣਯੋਗ ਊਰਜਾ, ਸਿਹਤ ਤਕਨੀਕ, ਮਹੱਤਵਪੂਰਨ ਖਣਿਜਾਂ ਅਤੇ ਸਟਾਰਟ-ਅੱਪਸ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਭਾਰਤ ਵਿੱਚ ਨਿਵੇਸ਼ ਵਧਾਉਣ ਲਈ ਪ੍ਰੇਰਿਤ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਦੇ ਅਭਿਲਾਸ਼ੀ ਹਰਿਤ ਪਰਿਵਰਤਨ ਏਜੰਡੇ ’ਤੇ ਵੀ ਜ਼ੋਰ ਦਿੱਤਾ ਅਤੇ ਦੇਸ਼ ਦੀਆਂ ਊਰਜਾ ਲੋੜਾਂ, ਜਲਵਾਯੂ ਵਚਨਬੱਧਤਾਵਾਂ, ਨਵਿਆਉਣਯੋਗ ਊਰਜਾ, ਗ੍ਰਿਡ ਬੁਨਿਆਦੀ ਢਾਂਚੇ, ਹਰਿਤ ਹਾਈਡ੍ਰੋਜਨ ਅਤੇ ਸਵੱਛ ਊਰਜਾ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਾਫ਼ ਊਰਜਾ ਨਿਵੇਸ਼, ਸਮੁੰਦਰੀ ਡੀਕਾਰਬੋਨਾਈਜ਼ੇਸ਼ਨ, ਸਮੁੰਦਰੀ ਸਥਿਰਤਾ ਅਤੇ ਜਲਵਾਯੂ ਵਿੱਤ ਦੇ ਖੇਤਰਾਂ ਵਿੱਚ ਨਾਰਵੇ ਦੀ ਵਿਸ਼ਵ-ਵਿਆਪੀ ਅਗਵਾਈ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਦੇ ਵਪਾਰਕ ਭਾਈਚਾਰਿਆਂ ਨੂੰ ਨਵੀਆਂ ਸਾਂਝੇਦਾਰੀਆਂ ਸਥਾਪਤ ਕਰਨ, ਸਹਿਯੋਗ ਦੇ ਨਵੇਂ ਖੇਤਰਾਂ ਦੀ ਪਛਾਣ ਕਰਨ ਅਤੇ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਸਿਖ਼ਰ ਸੰਮੇਲਨ ਦੌਰਾਨ ਭਾਰਤੀ ਅਤੇ ਨਾਰਵੇ ਦੀਆਂ ਕੰਪਨੀਆਂ ਅਤੇ ਸੰਸਥਾਵਾਂ ਵਿਚਾਲੇ ਕਈ ਵਪਾਰਕ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ।

*****

ਐੱਮਜੇਪੀਐੱਸ/ਐੱਸਐੱਸ/ਵੀਜੇ