Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਨੂੰ ਸਥਿਰਤਾ ਦਾ ਕੇਂਦਰ ਅਤੇ ਵਿਕਾਸ ਦਾ ਇੰਜਣ ਦੱਸਣ ਵਾਲਾ ਲੇਖ ਸਾਂਝਾ ਕੀਤਾ


 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਹਰੀਸ਼ ਸਾਲਵੇ ਵੱਲੋਂ ਲਿਖਿਆ ਲੇਖ ਸਾਂਝਾ ਕੀਤਾ। ਇਸ ਵਿੱਚ ਭਾਰਤ ਦੇ ਉਥੱਲ-ਪੁਥਲ ਭਰੇ ਦੌਰ ਵਿੱਚ ਸਥਿਰਤਾ ਦੇ ਕੇਂਦਰ ਅਤੇ ਵਿਕਾਸ ਦੇ ਇੰਜਣ ਵਜੋਂ ਉੱਭਰਨ ’ਤੇ ਚਾਨਣਾ ਪਾਇਆ ਗਿਆ ਹੈ।

ਸ਼੍ਰੀ ਸਾਲਵੇ ਨੇ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਦੀ ਸਥਿਰ ਅਗਵਾਈ ਅਤੇ ਰਾਜਨੀਤਕ ਨਿਰੰਤਰਤਾ ਨੂੰ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਰਾਸ਼ਟਰੀ ਦਿਸ਼ਾ ਦੀ ਸਪੱਸ਼ਟ ਸਮਝ ਨੇ ਭਾਰਤ ਦੀ ਆਰਥਿਕਤਾ, ਵਿਦੇਸ਼ ਨੀਤੀ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਰਾਸ਼ਟਰ ਨਿਰਮਾਣ ਨੂੰ ਮਜ਼ਬੂਤ ਕੀਤਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:

“ਸ਼੍ਰੀ ਹਰੀਸ਼ ਸਾਲਵੇ ਲਿਖਦੇ ਹਨ, “ਉਥੱਲ-ਪੁਥਲ ਭਰੇ ਦੌਰ ਵਿੱਚ ਭਾਰਤ ਸਥਿਰਤਾ ਦੇ ਕੇਂਦਰ ਅਤੇ ਵਿਕਾਸ ਦੇ ਇੰਜਣ ਵਜੋਂ ਉੱਭਰਿਆ ਹੈ।”

ਉਨ੍ਹਾਂ ਨੇ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਥਿਰ ਅਗਵਾਈ ਅਤੇ ਰਾਜਨੀਤਕ ਨਿਰੰਤਰਤਾ ਨੂੰ ਦਿੱਤਾ ਅਤੇ ਕਿਹਾ ਕਿ ਰਾਸ਼ਟਰੀ ਦਿਸ਼ਾ ਦੀ ਸਪੱਸ਼ਟ ਸਮਝ ਨੇ ਭਾਰਤ ਦੀ ਆਰਥਿਕਤਾ, ਵਿਦੇਸ਼ ਨੀਤੀ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਰਾਸ਼ਟਰ ਨਿਰਮਾਣ ਨੂੰ ਮਜ਼ਬੂਤ ਕੀਤਾ ਹੈ।”

 ***************

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ