ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਆਪਣੀ ਮੌਜੂਦਗੀ ਵਧਾਉਣ ਅਤੇ ਦੇਸ਼ ਦੀ ਅਰਥਵਿਵਸਥਾ, ਬਾਜ਼ਾਰਾਂ ਅਤੇ ਲੋਕਾਂ ਨਾਲ ਜੁੜਾਅ ਨੂੰ ਹੋਰ ਮਜ਼ਬੂਤ ਕਰਨ ਦੀ ਬਲੂਮਬਰਗ ਦੀਆਂ ਯੋਜਨਾਵਾਂ ਦਾ ਸਵਾਗਤ ਕੀਤਾ ਹੈ।
ਮਾਈਕ ਬਲੂਮਬਰਗ ਨੇ ਐੱਕਸ ਉੱਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ‘ਲਗਾਤਾਰ ਕਾਰਜਕਾਲ ਵਿੱਚ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ’ ਦੱਸਿਆ। ਉਨ੍ਹਾਂ ਨੇ ਭਾਰਤ ਦੀ ਤੇਜ਼ੀ ਨਾਲ ਹੋ ਰਹੀ ਆਰਥਿਕ ਤਰੱਕੀ ਅਤੇ ਗਲੋਬਲ ਅਗਵਾਈ ਵੱਲ ਵਧਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ ਦੇ ਭਵਿੱਖ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦਾ ਵੀ ਜ਼ਿਕਰ ਕੀਤਾ ਅਤੇ ਭਾਰਤ ਵਿੱਚ ਬਲੂਮਬਰਗ ਦੇ 30 ਸਾਲ ਪੂਰੇ ਹੋਣ ਅਤੇ ਦੇਸ਼ ਵਿੱਚ ਵਿਸਥਾਰ ਦੀਆਂ ਯੋਜਨਾਵਾਂ ਬਾਰੇ ਚਰਚਾ ਕਰਨ ‘ਤੇ ਖ਼ੁਸ਼ੀ ਜ਼ਾਹਰ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਐੱਕਸ ’ਤੇ ਮਾਈਕ ਬਲੂਮਬਰਗ ਦੀ ਪੋਸਟ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਮਿਲ ਕੇ ਖ਼ੁਸ਼ੀ ਹੋਈ ਅਤੇ ਭਾਰਤ ਵਿੱਚ 30 ਸਾਲ ਪੂਰੇ ਕਰਨ ‘ਤੇ ਬਲੂਮਬਰਗ ਨੂੰ ਵਧਾਈ ਦਿੱਤੀ।
ਸ਼੍ਰੀ ਮੋਦੀ ਨੇ ਭਾਰਤ ਵਿੱਚ ਆਪਣੀ ਮੌਜੂਦਗੀ ਵਧਾਉਣ ਅਤੇ ਦੇਸ਼ ਦੀ ਅਰਥਵਿਵਸਥਾ, ਬਾਜ਼ਾਰਾਂ ਅਤੇ ਲੋਕਾਂ ਨਾਲ ਜੁੜਾਅ ਨੂੰ ਹੋਰ ਮਜ਼ਬੂਤ ਕਰਨ ਦੀ ਬਲੂਮਬਰਗ ਦੀਆਂ ਯੋਜਨਾਵਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭਾਰਤ ਦੀ ਵਿਕਾਸ ਗਾਥਾ ਤੋਂ ਵੱਖ-ਵੱਖ ਖੇਤਰਾਂ ਵਿੱਚ ਮਿਲ ਰਹੇ ਵਿਸ਼ਾਲ ਮੌਕਿਆਂ ਬਾਰੇ ਵੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਐੱਕਸ ਉੱਤੇ ਲਿਖਿਆ;
‘ਅੱਜ ਸਵੇਰੇ ਤੁਹਾਨੂੰ ਮਿਲ ਕੇ ਖ਼ੁਸ਼ੀ ਹੋਈ।
ਭਾਰਤ ਵਿੱਚ 30 ਸਾਲ ਪੂਰੇ ਕਰਨ ‘ਤੇ ਬਲੂਮਬਰਗ ਨੂੰ ਵਧਾਈ। ਅਸੀਂ ਭਾਰਤ ਵਿੱਚ ਆਪਣੀ ਮੌਜੂਦਗੀ ਵਧਾਉਣ ਅਤੇ ਸਾਡੀ ਅਰਥਵਿਵਸਥਾ, ਬਾਜ਼ਾਰਾਂ ਅਤੇ ਲੋਕਾਂ ਨਾਲ ਜੁੜਾਅ ਨੂੰ ਹੋਰ ਮਜ਼ਬੂਤ ਕਰਨ ਦੀ ਬਲੂਮਬਰਗ ਦੀਆਂ ਯੋਜਨਾਵਾਂ ਦਾ ਸਵਾਗਤ ਕਰਦੇ ਹਾਂ।
ਭਾਰਤ ਦੀ ਵਿਕਾਸ ਗਾਥਾ ਵੱਖ-ਵੱਖ ਖੇਤਰਾਂ ਵਿੱਚ ਵਿਸ਼ਾਲ ਮੌਕੇ ਉਪਲਬਧ ਕਰਵਾ ਰਹੀ ਹੈ।’
It was a delight meeting you this morning.
Congratulations to Bloomberg on completing 30 years in India. We welcome Bloomberg’s plans to expand its presence in India and deepen its engagement with our economy, markets and people.
India’s growth story continues to create immense opportunities across sectors.
— Narendra Modi (@narendramodi) October 13, 2026
****
ਐੱਮਜੇਪੀਐੱਸ/ਐੱਸਐੱਸ/ਐੱਸਟੀ
It was a delight meeting you this morning. Congratulations to Bloomberg on completing 30 years in India. We welcome Bloomberg's plans to expand its presence in India and deepen its engagement with our economy, markets and people. India’s growth story continues to create immense opportunities across sectors.
— Narendra Modi (@narendramodi) October 13, 2026