Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭੂਮੀ ਸਾਇਲ ਹੈਲਥ ਕਾਰਡ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਕੰਮ ਵਿੱਚ ਹੋ ਰਹੀ ਪ੍ਰਗਤੀ ਦਾ ਜਾਇਜ਼ਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਖੇਤੀ ਖੇਤਰ ਨਾਲ ਸਬੰਧਤ ਦੋ ਪ੍ਰਮੁੱਖ ਸਕੀਮਾਂ – ਭੂਮੀ ਸਾਇਲ ਹੈਲਥ ਕਾਰਡ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਸਮੀਖਿਆ ਕੀਤੀ।

ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ 16 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਸਾਇਲ ਹੈਲਥ ਕਾਰਡ ਵੰਡ ਦਾ ਪਹਿਲਾ ਚੱਕਰ ਪੂਰਾ ਕਰ ਲਿਆ ਹੈ ਅਤੇ ਬਾਕੀ ਰਾਜਾਂ ਵੱਲੋਂ ਕੁਝ ਹਫਤਿਆਂ ਵਿੱਚ ਹੀ ਇਹ ਕੰਮ ਪੂਰਾ ਕਰ ਲਿਆ ਜਾਵੇਗਾ।

ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਵਿੱਚ ਉਤਰਾਅ ਚੜ੍ਹਾਅ ਲਈ ਢੁਕਵੀਂਆਂ ਰੋਕਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਜਿਸ ਵਿੱਚ ਸੈਂਪਲਿੰਗ ਗਰਿਡ ਅਤੇ ਵੱਖ-ਵੱਖ ਭੂਮੀ ਟੈਸਟ ਕਰਨ ਵਾਲੀਆਂ ਪ੍ਰਯੋਗਸ਼ਾਲਾਵਾਂ ਸ਼ਾਮਲ ਹਨ। ਇਸ ਨਾਲ ਰਿਪੋਰਟਾਂ ਵਿੱਚ ਕੁਆਲਟੀ ਯਕੀਨੀ ਬਣ ਸਕੇਗੀ।

ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭੂਮੀ ਸਿਹਤ ਕਾਰਡ ਇਲਾਕੇ ਦੀ ਸਥਾਨਕ ਭਾਸ਼ਾ ਵਿੱਚ ਛਪਣੇ ਚਾਹੀਦੇ ਹਨ ਤਾਂਕਿ ਕਿਸਾਨ ਉਨ੍ਹਾਂ ਨੂੰ ਪੜ੍ਹ ਕੇ ਚੰਗੀ ਤਰ੍ਹਾਂ ਸਮਝ ਸਕਣ।

ਤਾਜ਼ਾ ਟੈਕਨਾਲੋਜੀ ਨੂੰ ਤੇਜ਼ੀ ਨਾਲ ਅਪਣਾਉਣ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭੂਮੀ ਦੀ ਟੈਸਟਿੰਗ ਦਾ ਕੰਮ ਹੱਥ ਨਾਲ ਚਲਣ ਵਾਲੇ ਔਜ਼ਾਰਾਂ ਦੀ ਮਦਦ ਨਾਲ ਹੀ ਵਧੀਆ ਹੋ ਸਕਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਕੰਮ ਵਿੱਚ ਸਟਾਰਟ ਅੱਪਸ ਅਤੇ ਉੱਦਮੀਆਂ ਦੀ ਮਦਦ ਲੈਣ।

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ 2016 ਦੇ ਖਰੀਫ ਮੌਸਮ ਅਤੇ 2016-17 ਦੇ ਰਬੀ ਮੌਸਮ ਵਿੱਚ 7700 ਕਰੋੜ ਰੁਪਏ ਤੋਂ ਵੱਧ ਦੇ ਕਲੇਮ ਹੁਣ ਤੱਕ ਅਦਾ ਕੀਤੇ ਜਾ ਚੁਕੇ ਹਨ ਅਤੇ 90 ਲੱਖ ਤੋਂ ਵੱਧ ਕਿਸਾਨਾਂ ਨੂੰ ਇਸ ਨਾਲ ਲਾਭ ਹੋਇਆ ਹੈ।

ਅਧਿਕਾਰੀਆਂ ਨੇ ਕਿਹਾ ਕਿ ਆਧੁਨਿਕ ਟੈਕਨੋਲੋਜੀ, ਜਿਸ ਵਿੱਚ ਸਮਾਰਟ ਫੋਨ, ਰਿਮੋਟ ਸੈਂਸਿੰਗ, ਸੈਟੇਲਾਈਟ ਡਾਟਾ ਅਤੇ ਡਰੋਨ ਸ਼ਾਮਲ ਹਨ, ਦੀ ਵਰਤੋਂ ਕਰਕੇ ਫਸਲ ਬੀਮੇ ਦੇ ਦਾਅਵਿਆਂ ਲਈ ਤੇਜ਼ੀ ਨਾਲ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ।

ਖੇਤੀਬਾੜੀ ਮੰਤਰਾਲਾ, ਨੀਤੀ ਆਯੋਗ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਇਸ ਸਮੀਖਿਆ ਮੀਟਿੰਗ ਦੌਰਾਨ ਮੌਜੂਦ ਸਨ।

AKT/SH