Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਲਯਾਲਾ ਮਨੋਰਮਾ ਕਨਕਲੇਵ 2019 ਨੂੰ ਸੰਬੋਧਨ ਕੀਤਾ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਸਿੰਗ ਰਾਹੀਂ ਕੋਚੀ ਵਿੱਚ ਆਯੋਜਿਤ ਮਲਯਾਲਾ ਮਨੋਰਮਾ ਸੰਮੇਲਨ 2019 ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਕੇਰਲ ਦੇ ਨਾਗਰਿਕਾਂ ਨੂੰ ਵਧੇਰੇ ਜਾਗਰੂਕ ਬਣਾਉਣ ਅਤੇ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਸਮਰਥਨਕਾਰੀ ਭੂਮਿਕਾ ਲਈ ਮਲਯਾਲਾ ਮਾਨੋਰਮਾ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

ਸਮੂਹਿਕ ਆਕਾਂਖਿਆਵਾਂ ਨਿਊ ਇੰਡੀਆ (ਨਵਾਂ ਭਾਰਤ) ਦਾ ਮੂਲ ਹਨ:

ਸੰਮੇਲਨ ਦੇ ਵਿਸ਼ੇ ‘ਨਵਾਂ ਭਾਰਤ’ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਦੀ ਭਾਵਨਾ ਦੇ ਮੂਲ ਵਿੱਚ ਵਿਅਕਤੀਗਤ ਆਕਾਂਖਿਆਵਾਂ, ਸਮੂਹਿਕ ਕੋਸ਼ਿਸ਼ਾਂ ਅਤੇ ਰਾਸ਼ਟਰੀ ਪ੍ਰਗਤੀ ਲਈ ਮਲਕੀਅਤ ਦੀ ਭਾਵਨਾ ਹੈ। ਉਨ੍ਹਾਂ ਨੇ ਬਲ ਦਿੰਦੇ ਹੋਏ ਕਿਹਾ ਕਿ ਨਵਾਂ ਭਾਰਤ ਭਾਗੀਦਾਰ ਮੂਲਕ ਲੋਕਤੰਤਰ, ਨਾਗਰਿਕ ਕੇਂਦਰਿਤ ਸਰਕਾਰ ਅਤੇ ਨਾਗਰਿਕਾਂ ਦੀ ਸਰਗਰਮੀ ਬਾਰੇ ਹੈ। ਉਨ੍ਹਾਂ ਹੋਰ ਕਿਹਾ ਕਿ ਨਵਾਂ ਭਾਰਤ ਉੱਤਰਦਾਈ ਜਨਤਾ ਅਤੇ ਉੱਤਰਦਾਈ ਸਰਕਾਰ ਦਾ ਯੁੱਗ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਨਵੇਂ ਭਾਰਤ ਦੀ ਭਾਵਨਾ ਨਵੇਂ ਖੇਤਰਾਂ ਵਿੱਚ ਦਿਖਾਈ ਦੇ ਰਹੀ ਹੈ, ਚਾਹੇ ਇਹ ਖੇਡਾਂ ਹੋਣ ਜਾਂ ਸਟਾਰਟ-ਅੱਪ। ਉਨ੍ਹਾਂ ਨੇ ਕਿਹਾ ਕਿ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਸਾਹਸੀ ਨੌਜਵਾਨ ਆਪਣੀਆਂ ਆਕਾਂਖਿਆਵਾਂ ਨੂੰ ਉਤਕ੍ਰਿਸ਼ਟਤਾ ਵਿੱਚ ਬਦਲ ਰਹੇ ਹਨ ਅਤੇ ਭਾਰਤ ਨੂੰ ਗੌਰਵ ਪ੍ਰਦਾਨ ਕਰ ਰਹੇ ਹਨ। ਇਹ ਇੱਕ ਅਜਿਹਾ ਭਾਰਤ ਹੈ ਜਿੱਥੇ ਕਿਸੇ ਵੀ ਵਿਅਕਤੀ ਲਈ ਭ੍ਰਿਸ਼ਟਾਚਾਰ ਵਿਕਲਪ ਨਹੀਂ ਹੈ। ਸਿਰਫ਼ ਯੋਗਤਾ (ਕਸ਼ਮਤਾ) ਹੀ ਤੌਰ-ਤਰੀਕਾ ਹੈ। ਉਨ੍ਹਾਂ ਨੇ ਬਲ ਦਿੰਦੇ ਹੋਏ ਕਿਹਾ ਕਿ ਨਵਾਂ ਭਾਰਤ ਹਰੇਕ 130 ਕਰੋੜ ਭਾਰਤੀਆਂ ਦੀ ਆਵਾਜ਼ ਹੈ। ਉਨ੍ਹਾਂ ਨੇ ਕਿਹਾ ਕਿ ਮੀਡੀਆ ਮੰਚਾਂ ਲਈ ਮਹੱਤਵਪੂਰਨ ਹੈ ਕਿ ਉਹ ਲੋਕਾਂ ਦੀ ਆਵਾਜ਼ ਨੂੰ ਸੁਣਨ।

ਸਰਕਾਰ ਦੁਆਰਾ ਕੀਤੇ ਗਏ ਕਾਰਜਾਂ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜੀਵਨ ਦੀ ਸੁਗਮਤਾ, ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣਾ, ਪੰਜ ਵਰ੍ਹਿਆਂ ਵਿੱਚ 1.25 ਕਰੋੜ ਮਕਾਨ ਬਣਾਉਣਾ, ਸਾਰੇ ਪਿੰਡਾਂ ਦਾ ਬਿਜਲੀਕਰਨ, ਹਰੇਕ ਪਰਿਵਾਰ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ, ਸਿਹਤ ਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੇ ਵੱਖ-ਵੱਖ ਯਤਨਾਂ ਦਾ ਜ਼ਿਕਰ ਕੀਤਾ।  ਉਨ੍ਹਾਂ ਇਹ ਵੀ ਦੱਸਿਆ ਕਿ 36 ਕਰੋੜ ਬੈਂਕ ਖਾਤੇ ਖੋਲ੍ਹੇ ਗਏ ਹਨ, ਛੋਟੇ ਉੱਦਮੀਆਂ ਨੂੰ 20 ਕਰੋੜ ਦੇ ਕਰਜ਼ੇ ਦਿੱਤੇ ਗਏ ਹਨ, 8 ਕਰੋੜ ਤੋਂ ਵੱਧ ਗੈਸ ਕਨੈਕਸ਼ਨਾਂ ਨਾਲ ਧੂੰਆਂ ਮੁਕਤ ਰਸੋਈਆਂ ਸੁਨਿਸ਼ਚਿਤ ਹੋਈਆਂ ਹਨ ਅਤੇ ਸੜਕ ਨਿਰਮਾਣ ਦੀ ਗਤੀ ਦੁੱਗਣੀ ਹੋਈ ਹੈ।

 “ਕੀ ਅਸੀਂ” ਤੋਂ “ਅਸੀਂ ਕਰਾਂਗੇ” (From “Will We” to “We Will”):

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿੱਚ ਲੋਕਾਂ ਦੀ ਭਾਵਨਾ ਕਿਵੇਂ ਬਦਲੀ ਹੈ ਇਸ ਦਾ ਜ਼ਿਕਰ ਸਿਰਫ਼ ਦੋ ਸ਼ਬਦਾਂ ਵਿੱਚ ਕੀਤਾ ਜਾ ਸਕਦਾ ਹੈ। ਪੰਜ ਸਾਲ ਪਹਿਲਾਂ, ਲੋਕ ਪੁੱਛਦੇ ਸਨ – ਕੀ ਅਸੀਂ ਕਰ ਸਕਦੇ ਹਾਂ? ਕੀ ਅਸੀਂ ਕਦੇ ਗੰਦਗੀ ਤੋਂ ਮੁਕਤ ਹੋ ਸਕਦੇ ਹਾਂ? ਕੀ ਨੀਤੀਗਤ ਕਮਜ਼ੋਰੀਆਂ ਖ਼ਤਮ ਕਰ ਸਕਾਂਗੇ? ਕੀ ਅਸੀਂ ਕਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਸਕਾਂਗੇ? ਅੱਜ ਲੋਕ ਕਹਿ ਰਹੇ ਹਨ ਕਿ ਅਸੀਂ ਕਰਾਂਗੇ, ਅਸੀਂ ਸਵੱਛ ਭਾਰਤ ਹੋਵਾਂਗੇ, ਅਸੀਂ ਭ੍ਰਿਸ਼ਟਾਚਾਰ ਤੋਂ ਮੁਕਤ ਰਾਸ਼ਟਰ ਹੋਵਾਂਗੇ, ਅਸੀਂ ਚੰਗੇ ਪ੍ਰਸ਼ਾਸਨ ਨੂੰ ਇੱਕ ਜਨ ਅੰਦੋਲਨ ਬਣਾਵਾਂਗੇ। ਪਹਿਲਾਂ “ਕਰਾਂਗੇ” ਸ਼ਬਦ ਨਿਰਾਸ਼ਾਵਾਦੀ ਸੰਦੇਸ਼ ਦਿੰਦਾ ਸੀ ਹੁਣ ਇਹੀ ਸ਼ਬਦ ਯੁਵਾ ਰਾਸ਼ਟਰ ਦੀ ਆਸ਼ਾਵਾਦੀ ਭਾਵਨਾ ਨੂੰ ਪ੍ਰਗਟਾਉਂਦਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨਵਾਂ ਭਾਰਤ ਬਣਾਉਣ ਲਈ ਸੰਪੂਰਨ ਤੌਰ ‘ਤੇ ਕਾਰਜ ਕਰ ਰਹੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਗ਼ਰੀਬ ਲੋਕਾਂ ਦੇ ਲਈ 1.5 ਕਰੋੜ ਮਕਾਨ ਬਣਾਉਣ ਦੀ ਸਰਕਾਰ ਦੀ ਪਹੁੰਚ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸੰਪੂਰਨ ਪਹੁੰਚ ਅਪਣਾਈ ਗਈ ਹੈ – ਜ਼ਿਆਦਾ ਸਹੂਲਤਾਂ ਦਿੱਤੀਆਂ ਗਈਆਂ ਹਨ, ਜ਼ਿਆਦਾ ਮੁੱਲ ਦਿੱਤੇ ਗਏ ਹਨ, ਘੱਟ ਸਮੇਂ ਵਿੱਚ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਸਹੂਲਤਾਂ ਦੇਣ ਵਿੱਚ ਕਿਸੇ ਤਰ੍ਹਾਂ ਦਾ ਵਾਧੂ ਖਰਚਾ ਨਹੀਂ ਹੋਇਆ ਹੈ। ਉਨ੍ਹਾਂ ਹੋਰ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਸੁਣੀਆਂ ਗਈਆਂ ਹਨ, ਸਥਾਨਕ ਕਾਰੀਗਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਟੈਕਨੋਲੋਜੀ ਨੂੰ ਇਸ ਯੋਜਨਾ ਦਾ ਮਹੱਤਵਪੂਰਨ ਹਿੱਸਾ ਬਣਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਦੇ ਸਾਡੇ ਵਿਜ਼ਨ ਵਿੱਚ ਨਾ ਸਿਰਫ਼ ਦੇਸ਼ ਵਿੱਚ ਰਹਿੰਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਬਲਕਿ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ  ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਾਰਤ ਦੀ ਆਰਥਿਕ ਪ੍ਰਗਤੀ ਵਿੱਚ ਯੋਗਦਾਨ ਕਰਨ ਵਾਲੇ ਭਾਰਤੀ ਸਾਡੇ ਲਈ ਗੌਰਵ ਹਨ।

ਪ੍ਰਧਾਨ ਮੰਤਰੀ ਨੇ ਆਪਣੀ ਹਾਲੀਆ ਬਹਿਰੀਨ ਯਾਤਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬਹਿਰੀਨ ਦੀ ਯਾਤਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣਨ ਦਾ ਗੌਰਵ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰੇ ਦੀ ਖ਼ਾਸੀਅਤ ਇਹ ਰਹੀ ਕਿ ਸ਼ਾਹੀ ਪਰਿਵਾਰ ਨੇ ਦਿਆਲੂ ਫ਼ੈਸਲਾ ਲੈਂਦੇ ਹੋਏ ਉੱਥੋਂ ਦੀਆਂ ਜੇਲ੍ਹਾਂ ਵਿੱਚ ਬੰਦ 250 ਭਾਰਤੀਆਂ ਨੂੰ ਮਾਫ਼ੀ ਦੇ ਦਿੱਤੀ। ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਰੁਪੇ ਕਾਰਡ ਲਾਂਚ ਕਰਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਖਾੜੀ ਵਿੱਚ ਕੰਮ ਕਰਨ ਵਾਲੇ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ, ਜੋ ਪੈਸਾ ਸਵਦੇਸ਼ ਭੇਜਦੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਸਵੱਛ ਭਾਰਤ, ਸਿੰਗਲ ਯੂਜ਼ ਪਲਾਸਟਿਕ ਸਮਾਪਤ ਕਰਨ, ਜਲ ਸੰਭਾਲ਼, ਫਿਟ ਇੰਡੀਆ ਅਤੇ ਹੋਰ ਕਈ ਅੰਦੋਲਨਾਂ ਵਿੱਚ ਮੀਡੀਆ ਦੁਆਰਾ ਨਿਭਾਈ ਸਕਾਰਾਤਮਕ ਭੂਮਿਕਾ ਨੂੰ ਉਜਾਗਰ ਕੀਤਾ।

ਭਾਸ਼ਾ ਕੋਲ ਜੋੜਨ ਦੀ ਤਾਕਤ ਹੈ:

ਭਾਰਤ ਨੂੰ ਏਕਤਾ ਸੂਤਰ ਵਿੱਚ ਬੰਨ੍ਹਣ ‘ਚ ਭਾਸ਼ਾ ਦੀ ਸ਼ਕਤੀ ਬਾਰੇ ਪ੍ਰਧਾਨ ਮੰਤਰੀ ਨੇ ਮੀਡੀਆ ਨੂੰ ਵੱਖ-ਵੱਖ ਭਾਸ਼ਾ ਦੇ ਲੋਕਾਂ ਨੂੰ ਇਕੱਠੇ ਲਿਆਉਣ ਲਈ ਇੱਕ ਪੁਲ਼ ਦੀ ਭੂਮਿਕਾ ਨਿਭਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮੀਡੀਆ ਇੱਕ ਸ਼ਬਦ ਨੂੰ 10-12 ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ, ਇਸ ਤਰ੍ਹਾਂ, ਇੱਕ ਸਾਲ ਵਿੱਚ, ਇੱਕ ਵਿਅਕਤੀ ਵੱਖ-ਵੱਖ ਭਾਸ਼ਾਵਾਂ ਵਿੱਚ 300 ਤੋਂ ਵੱਧ ਨਵੇਂ ਸ਼ਬਦ ਸਿੱਖ ਸਕਦਾ ਹੈ। ਇੱਕ ਵਾਰ ਵਿਅਕਤੀ ਦੂਜੀ ਭਾਰਤੀ ਭਾਸ਼ਾ ਸਿੱਖ ਲਵੇ ਤਾਂ ਉਹ ਸਮਾਨ ਸੂਤਰ ਨੂੰ ਜਾਣ ਲਵੇਗਾ ਅਤੇ ਭਾਰਤੀ ਸੱਭਿਆਚਾਰ ਦੀ ਏਕਾਤਮਤਾ ਦੀ ਸ਼ਲਾਘਾ ਕਰੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਬਾਨੀ ਬੁਜ਼ਰਗਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਸਾਡਾ ਕਰਤੱਵ ਹੈ ਅਤੇ ਸਾਡੇ ਦੁਆਰਾ ਬਣਾਇਆ ਗਿਆ ਭਾਰਤ ਬੁਜ਼ਰਗਾਂ ਨੂੰ ਮਾਣ ਦੇਵੇਗਾ।

*****

ਵੀਆਰਆਰਕੇ/ਕੇਪੀ