Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾਂਰਿਸ਼ੀ ਪਤੰਜਲੀ ਅਤੇ ਯੋਗ ਦੇ ਗੁਣਾਂ ਦਾ ਸਨਮਾਨ ਕਰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਂਰਿਸ਼ੀ ਪਤੰਜਲੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅਤੇ ਯੋਗ ਦੇ ਡੂੰਘੇ ਲਾਭਾਂ ਨੂੰ ਉਜਾਗਰ ਕਰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਯੋਗ ਦਾ ਨਿਯਮਤ ਅਭਿਆਸ ਸਰੀਰ ਨੂੰ ਸਿਹਤਮੰਦ ਅਤੇ ਮਨ ਨੂੰ ਸ਼ਾਂਤ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣ ਨਾਲ ਜੀਵਨ ਸੰਤੁਲਿਤ ਅਤੇ ਊਰਜਾਵਾਨ ਬਣਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ  ‘ਤੇ ਪੋਸਟ ਕੀਤਾ:

“ਯੋਗ ਦਾ ਨਿਯਮਤ ਅਭਿਆਸ ਸਰੀਰ ਨੂੰ ਸਿਹਤਮੰਦ ਅਤੇ ਮਨ ਨੂੰ ਸ਼ਾਂਤ ਰੱਖਦਾ ਹੈ। ਇਸ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣ ਨਾਲ ਜੀਵਨ ਸੰਤੁਲਿਤ ਅਤੇ ਊਰਜਾਵਾਨ ਬਣਦਾ ਹੈ।
योगेन चित्तस्य पदेन वाचां

मलं शरीरस्य च वैद्यकेन।

 

योऽपाकरोत् तं परवरं मुनीनां

पतञ्जलिं प्राञ्जलिरानतोऽस्मि॥”

ਮੈਂ ਹੱਥ ਜੋੜ ਕੇ ਰਿਸ਼ੀਆਂ ਵਿੱਚੋਂ ਸਭ ਤੋਂ ਉੱਤਮ ਮਹਾਂਰਿਸ਼ੀ ਪਤੰਜਲੀ ਨੂੰ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਨੇ ਯੋਗ ਰਾਹੀਂ ਮਨ-ਚਿੱਤ ਦੀ, ਵਿਆਕਰਨ ਰਾਹੀਂ ਬਾਣੀ ਦੀ ਅਤੇ ਆਯੁਰਵੇਦ ਰਾਹੀਂ ਸਰੀਰ ਦੀਆਂ ਅਸ਼ੁੱਧੀਆਂ ਨੂੰ ਦੂਰ ਕੀਤਾ ਹੈ।

************

ਐਮਜੇਪੀਐਸ/ਐਸਐਸ/ਪੀਆਰਕੇ