Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਤ-ਭੂਮੀ ਦੀ ਪਵਿੱਤਰ ਵਿਰਾਸਤ ਨੂੰ ਦਰਸਾਉਂਦਾ ਅਤੇ ਸਾਰੇ ਲੋਕਾਂ ਦੀ ਖ਼ੁਸ਼ਹਾਲੀ ਦੀ ਕਾਮਨਾ ਕਰਨ ਵਾਲਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਕ੍ਰਿਤ ਵਿੱਚ ਇੱਕ ਸੁਭਾਸ਼ਤਮ ਸਾਂਝਾ ਕਰਦੇ ਹੋਏ ਕਿਹਾ ਕਿ ਸਾਡੀ ਮਾਤ-ਭੂਮੀ ਅਧਿਆਤਮਿਕ ਸਾਧਨਾ ਅਤੇ ਬੰਦਗੀ ਦੇ ਨਾਲ-ਨਾਲ ਹਿੰਮਤ, ਸ਼ਕਤੀ ਅਤੇ ਸਰਬੱਤ ਦੇ ਭਲੇ ਦੀ ਪਵਿੱਤਰ ਧਰਤੀ ਰਹੀ ਹੈ। ਸ਼੍ਰੀ ਮੋਦੀ ਨੇ ਕਾਮਨਾ ਕੀਤੀ ਕਿ ਮਹਾਨ ਵਿਰਾਸਤ ਅਤੇ ਪ੍ਰਾਚੀਨ ਸੰਸਕ੍ਰਿਤੀ ਵਾਲੀ ਇਹ ਪਵਿੱਤਰ ਧਰਤੀ ਹਮੇਸ਼ਾ ਸਾਰਿਆਂ ਨੂੰ ਸੁਖ ਅਤੇ ਖ਼ੁਸ਼ਹਾਲੀ ਨਾਲ ਭਰਪੂਰ ਰੱਖੇ। 

ਪ੍ਰਧਾਨ ਮੰਤਰੀ ਨੇ ‘ਐੱਕਸ’ ’ਤੇ ਪੋਸਟ ਕੀਤਾ:

 “ਸਾਡੀ ਮਾਤ-ਭੂਮੀ ਸਾਧਨਾ ਅਤੇ ਬੰਦਗੀ ਦੇ ਨਾਲ-ਨਾਲ ਹਿੰਮਤ, ਸ਼ਕਤੀ ਅਤੇ ਸਰਬੱਤ ਦੇ ਭਲੇ ਦੀ ਪਵਿੱਤਰ ਧਰਤੀ ਰਹੀ ਹੈ। ਮਹਾਨ ਵਿਰਾਸਤ ਅਤੇ ਪ੍ਰਾਚੀਨ ਸੰਸਕ੍ਰਿਤੀ ਵਾਲੀ ਇਹ ਪਵਿੱਤਰ ਧਰਤੀ ਹਮੇਸ਼ਾ ਸਾਰਿਆਂ ਨੂੰ ਸੁਖ-ਖ਼ੁਸ਼ਹਾਲੀ ਨਾਲ ਭਰਪੂਰ ਰੱਖੇ, ਇਹੀ ਕਾਮਨਾ ਹੈ।”

यस्यां पूर्वे पूर्वजना विचक्रिरे यस्यां देवा असुरानभ्यवर्तयन् ।
गवामश्वानां वयसश्च विष्ठा भगं वर्चः पृथिवी नो दधातु ।।”

“ਜਿਸ ਧਰਤੀ ‘ਤੇ ਸਾਡੇ ਪੁਰਖਿਆਂ ਨੇ ਮਹਾਨ ਅਤੇ ਪਰਉਪਕਾਰੀ ਕਾਰਜ ਕੀਤੇ ਅਤੇ ਜਿਸ ਧਰਤੀ ‘ਤੇ ਦੇਵਤਿਆਂ ਨੇ ਅਨਿਆਈ ਸ਼ਕਤੀਆਂ ਨੂੰ ਹਰਾਇਆ, ਉਹ ਪਸ਼ੂ-ਧਨ ਅਤੇ ਸ਼ਕਤੀ ਨਾਲ ਭਰਪੂਰ ਮਾਤ-ਭੂਮੀ ਸਾਨੂੰ ਵਿਸ਼ਾਲ ਸਥਾਨ ਅਤੇ ਖ਼ੁਸ਼ਹਾਲੀ ਬਖ਼ਸ਼ੇ।”

 

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ