Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਲਦੀਵ ਦੇ ਵਿਦੇਸ਼ ਮੰਤਰੀ ਅਤੇ ਗਣਰਾਜ ਦੇ ਰਾਸ਼ਟਰਪਤੀ ਦੇ ਵਿਸ਼ੇਸ਼ ਪ੍ਰਤੀਨਿਧ ਡਾ ਮੁਹੰਮਦ ਅਸੀਮ ਦਾ ਸਵਾਗਤ ਕੀਤਾ


ਮਾਲਦੀਵ ਦੇ ਵਿਦੇਸ਼ ਮੰਤਰੀ ਅਤੇ ਰਾਸ਼ਟਰਪਤੀ ਦੇ ਵਿਸ਼ੇਸ਼ ਪ੍ਰਤੀਨਿਧੀ ਡਾ ਮੁਹੰਮਦ ਅਸੀਮ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਦੋਹਾਂ ਨੇਤਾਵਾਂ ਨੇ ਭਾਰਤ ਅਤੇ ਮਾਲਦੀਵ ਵਿਚਾਲੇ ਗੁਆਂਢੀ ਦੇਸ਼ਾਂ ਵਜੋਂ ਸਬੰਧਾਂ ਦੀ ਚਰਚਾ ਕੀਤੀ, ਜਿਹੜੇ ਭਾਰਤੀ ਮਹਾਂਸਾਗਰ ਵਿੱਚ ਸਾਂਝੇ ਇਤਿਹਾਸ, ਸੱਭਿਆਚਾਰ ਅਤੇ ਸਮੁੰਦਰੀ ਹਿਤਾਂ ਨਾਲ ਜੁੜੇ ਹਨ। ਵਿਸ਼ੇਸ਼ ਪ੍ਰਤੀਨਿਧੀ ਡਾ ਅਸੀਮ ਨੇ ਮਾਲਦੀਵ ਦੀ “ਇੰਡੀਆ ਫ਼ਸਟ” (India First) ਨੀਤੀ ਤਹਿਤ ਭਾਰਤ ਨਾਲ ਨਜ਼ਦੀਕੀ ਸਬੰਧਾਂ ਨੂੰ ਬਣਾਈ ਰੱਖਣ ਦੀ ਮਾਲਦੀਵ ਦੀ ਵਚਨਬੱਧਤਾ ਦੁਹਰਾਈ।

ਪ੍ਰਧਾਨ ਮੰਤਰੀ ਨੇ ਬੇਝਿਜਕ ਕਿਹਾ ਕਿ ਭਾਰਤ ਹਮੇਸ਼ਾਂ ਮਾਲਦੀਵ ਦਾ ਭਰੋਸੇਮੰਦ ਅਤੇ ਨੇੜਲਾ ਗੁਆਂਢੀ ਰਹੇਗਾ ਅਤੇ ਉਸ ਦੀ ਤਰੱਕੀ ਅਤੇ ਸੁਰੱਖਿਆ ਵਿੱਚ ਸਹਾਈ ਹੋਵੇਗਾ।

ਡਾ ਅਸੀਮ ਨੇ ਮਾਲਦੀਵ ਦੀ ਯਾਤਰਾ ਲਈ ਪ੍ਰਧਾਨ ਮਤੰਰੀ ਨੂੰ ਸੱਦਾ ਦੇਣ ਦੇ ਰਾਸ਼ਟਰਪਤੀ ਯਮੀਨ ਦੇ ਸੱਦੇ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਸੱਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸਹੀ ਸਮੇਂ ’ਤੇ ਯਾਤਰਾ ਕਰਨ ਲਈ ਸਹਿਮਤੀ ਦਿੱਤੀ। ਡਾ ਅਸੀਮ ਨੇ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਅਬਦੁੱਲਾ ਯਮੀਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

*****

ਏਕੇਟੀ/ਐੱਚਐੱਸ