Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਿਸ਼ਨ ਦ੍ਰਿਸ਼ਟੀ ਦੇ ਸਫਲ ਲਾਂਚ ‘ਤੇ ਗਲੈਕਸਆਈ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਿਸ਼ਨ ਦ੍ਰਿਸ਼ਟੀ ਦੇ ਸਫਲ ਲਾਂਚ ‘ਤੇ ਗਲੈਕਸਆਈ ਦੇ ਸੰਸਥਾਪਕਾਂ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗਲੈਕਸਆਈ ਵੱਲੋਂ ਸ਼ੁਰੂ ਕੀਤਾ ਗਿਆ ਮਿਸ਼ਨ ਦ੍ਰਿਸ਼ਟੀ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੁਨੀਆ ਦੇ ਪਹਿਲੇ ਆਪਟੋਸਾਰ ਸੈਟੇਲਾਈਟ  ਅਤੇ ਭਾਰਤ ਵਿੱਚ ਬਣਾਏ ਗਏ ਸਭ ਤੋਂ ਵੱਡੇ ਨਿੱਜੀ ਉਪਗ੍ਰਹਿ ਦਾ ਸਫਲ ਲਾਂਚ ਨੌਜਵਾਨਾਂ ਦੇ ਨਵੀਨਤਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਜਨੂਨ ਦਾ ਸਬੂਤ ਹੈ। ਉਨ੍ਹਾਂ ਨੇ ਗਲੈਕਸਆਈ ਦੇ ਸੰਸਥਾਪਕਾਂ ਅਤੇ ਪੂਰੀ ਟੀਮ ਨੂੰ ਤਹਿ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:

‘‘ਗਲੈਕਸਆਈ ਵੱਲੋਂ ਸ਼ੁਰੂ ਕੀਤਾ ਗਿਆ ਮਿਸ਼ਨ ਦ੍ਰਿਸ਼ਟੀ ਸਾਡੀ ਪੁਲਾੜ ਯਾਤਰਾ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਦੁਨੀਆ ਦੇ ਪਹਿਲੇ ਆਪਟੋਸਾਰ ਉਪਗ੍ਰਹਿ ਅਤੇ ਭਾਰਤ ਵਿੱਚ ਬਣੇ ਸਭ ਤੋਂ ਵੱਡੇ ਨਿੱਜੀ ਉਪਗ੍ਰਹਿ ਦੀ ਸਫਲ ਲਾਂਚਿੰਗ ਨਵੀਨਤਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਾਡੇ ਨੌਜਵਾਨਾਂ ਦੇ ਜਨੂਨ ਦਾ ਸਬੂਤ ਹੈ।

ਗਲੈਕਸਆਈ ਦੇ ਸੰਸਥਾਪਕਾਂ ਅਤੇ ਪੂਰੀ ਟੀਮ ਨੂੰ ਤਹਿ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ।”

***********

ਐੱਮਜੇਪੀਐੱਸ/ਪੀਆਰਕੇ