ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਰਵਾਰ ਨੂੰ ਪੀਐੱਮਜੀਐੱਸਵਾਈ, ਹਾਊਸਿੰਗ, ਕੋਲਾ ਅਤੇ ਪਾਵਰ ਸਮੇਤ ਮੂਲ-ਢਾਂਚਾ ਖੇਤਰਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਲਗਭਗ ਢਾਈ ਘੰਟੇ ਤੱਕ ਚੱਲੀ ਸਮੀਖਿਆ ਮੀਟਿੰਗ ਵਿੱਚ ਪੀਐੱਮਓ, ਨੀਤੀ ਆਯੋਗ ਅਤੇ ਭਾਰਤ ਸਰਕਾਰ ਦੇ ਮੂਲ-ਢਾਂਚਾ ਮੰਤਰਾਲਿਆਂ ਦੇ ਉੱਚ-ਅਧਿਕਾਰੀ ਸ਼ਾਮਲ ਹੋਏ।
ਨੀਤੀ ਆਯੋਗ ਦੇ ਮੁੱਖ ਕਰਾਜਕਾਰੀ ਅਫਸਰ (CEO NITI) ਵੱਲੋਂ ਪੇਸ਼ ਕੀਤੀ ਜਾ ਰਹੀ ਕਾਰਗੁਜ਼ਾਰੀ ਦੌਰਾਨ ਇਹ ਵੇਖਿਆ ਗਿਆ ਕਿ ਕਈ ਖੇਤਰਾਂ ਵਿੱਚ ਸ਼ਾਨਦਾਰ ਪ੍ਰਗਤੀ ਹੋਈ ਹੈ। ਪ੍ਰਧਾਨ ਮੰਤਰੀ ਗ੍ਰਾਮ ਸੇਵਕ ਸੜਕ ਯੋਜਨਾ ਅਧੀਨ ਜੋ 1.45 ਲੱਖ ਦੇ ਕਰੀਬ ਰਿਹਾ। ਇਨ੍ਹਾਂ ਇਲਾਕਿਆਂ ਦਾ ਟੀਚਾ ਰੱਖਿਆ ਗਿਆ ਸੀ ਉਨ੍ਹਾਂ ਵਿੱਚੋਂ 81% ਨੂੰ ਸੰਪਰਕ ਮਾਰਗਾਂ ਰਾਹੀਂ ਜੋੜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੋ ਰਿਹਾ ਇਨੀ ਇਲਾਕੇ ਸੰਪਰਕ ਮਾਰਗਾਂ ਨਾਲ ਨਹੀਂ ਜੁੜੇ ਉਹਾਂ ਨੂੰ ਜੋੜਨ ਦਾ ਕੰਮ ਵੀ ਮਿਥੇ ਸਮੇਂ ਦੇ ਅੰਦਰ ਹੀ ਪੂਰਾ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੰਮ ਲਈ ਉਪਲੱਬਧ ਸੰਸਾਧਨਾਂ ਦਾ ਪੂਰੇ ਸਾਲ ਦੌਰਾਨ ਉਚਿਤ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕੇਂਦਰੀ ਬੱਜਟ ਦੀ ਤਰੀਕ ਸਮੇਂ ਤੋਂ ਪਹਿਲਾਂ ਰੱਖਣ ਨਾਲ ਕੰਮ ਵਿੱਚ ਹੋਰ ਸੁਧਾਰ ਹੋਵੇਗਾ। ਮੇਰੀ ਸੜਕ ਐਪ ‘ਤੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਜਲਦੀ ਹੱਲ ਬਾਰੇ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਨੇ ਸ਼ਿਕਾਇਤਾਂ ਦਾ ਵਿਸਥਾਰ ਸਹਿਤ ਵਿਸ਼ਲੇਸ਼ਣ ਕਰਨ ਲਈ ਕਿਹਾ ਤਾਂ ਕਿ ਲੋੜ ਪੈਣ ਤੇ ਸਮੇਂ ਸਿਰ ਉਪਚਾਰਕ ਕਦਮ ਚੁੱਕੇ ਜਾ ਸਕਣ।
ਸਾਲ 2019 ਤੱਕ ਪੇਂਡੂ ਖੇਤਰਾਂ ਵਿੱਚ 1 ਕਰੋੜ ਘਰ ਮੁਹੱਈਆ ਕਰਾਉਣ ਲਈ ਬਣਾਏ ਜਾ ਰਹੇ ਰੋਡ ਮੈਪ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲਾਭ-ਪਾਤਰਾਂ ਦੇ ਜੀਵਨ ‘ਤੇ ਹਾਊਸਿੰਗ ਦੇ ਸਕਾਰਾਤਮਕ ਪ੍ਰਭਾਵ ਦੀ ਉਚਿੱਤ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਨੂੰ ਸੁਧਾਰਨ ‘ਤੇ ਧਿਆਨ ਦੇਣਾ ਚਾਹੀਦਾ ਹੈ।
ਕੋਲਾ ਸਰਕਾਰ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਨਵਿਨਤਮ ਟੈਕਨੋਲੋਜੀ ਇਨਪੁਟ (ਆਦਾਨਰ) ਦੇ ਪ੍ਰਯੋਜਨ ਰਾਹੀਂ ਭੂਮੀਗਤ ਖਨਨ ਅਤੇ ਕੋਲਾ ਗੈਸੀਫਿਕੇਸ਼ਨ ਲਈ ਨਵੇਂ ਪ੍ਰਯਤਨਾਂ ਦੀ ਇੱਛਾ ਪ੍ਰਗਟਾਈ। ਪ੍ਰਧਾਨ ਮੰਤਰੀ ਨੂੰ ਗ੍ਰਾਮੀਣ ਬਿਜਲੀਕਰਣ ਅਤੇ ਘਰੇਲੂ ਬਿਜਲੀਕਰਣ ਦੇ ਟੀਚਿਆਂ ਵਿੱਚ ਹੋਈ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ।
******
ਏਕੇਟੀ/ਏਕੇ
Reviewed key infrastructure projects during a high level meeting. https://t.co/2ZzYh7GT48
— Narendra Modi (@narendramodi) November 17, 2017