ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਮ ਨੌਮੀ ਦੇ ਸ਼ੁਭ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਤਿਆਗ, ਤਪੱਸਿਆ ਅਤੇ ਸੰਜਮ ਨਾਲ ਭਰਪੂਰ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦਾ ਜੀਵਨ, ਲੋਕਾਂ ਨੂੰ ਹਰ ਹਾਲਾਤ ਦਾ ਸਾਹਮਣਾ ਪੂਰੀ ਤਾਕਤ (ਸਮਰੱਥਾ) ਅਤੇ ਦ੍ਰਿੜ੍ਹ ਇਰਾਦੇ ਨਾਲ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।
ਪ੍ਰਧਾਨ ਮੰਤਰੀ ਨੇ ਭਗਵਾਨ ਰਾਮ ਦੇ ਆਦਰਸ਼ਾਂ ਦੀ ਸਦੀਵੀ ਸਾਰਥਕਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਦਰਾਂ-ਕੀਮਤਾਂ ਨਾ ਸਿਰਫ਼ ਭਾਰਤ ਦੇ ਲੋਕਾਂ ਲਈ, ਸਗੋਂ ਆਉਣ ਵਾਲੇ ਸਮੇਂ ਵਿੱਚ ਪੂਰੀ ਮਨੁੱਖਤਾ ਲਈ ਰਾਹ-ਦਸੇਰਾ ਬਣੀਆਂ ਰਹਿਣਗੀਆਂ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:
“ਦੇਸ਼ ਭਰ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਰਾਮ ਨੌਮੀ ਦੀਆਂ ਸ਼ੁਭਕਾਮਨਾਵਾਂ। ਤਿਆਗ, ਤਪ ਅਤੇ ਸੰਜਮ ਨਾਲ ਭਰੇ ਮਰਿਆਦਾ ਪੁਰਸ਼ੋਤਮ ਦੇ ਜੀਵਨ ਤੋਂ ਸਾਨੂੰ ਹਰ ਹਾਲਾਤ ਦਾ ਪੂਰੀ ਸਮਰੱਥਾ ਨਾਲ ਸਾਹਮਣਾ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਦੇ ਆਦਰਸ਼ ਹਮੇਸ਼ਾ ਲਈ ਭਾਰਤ ਵਾਸੀਆਂ ਦੇ ਨਾਲ-ਨਾਲ ਪੂਰੀ ਮਨੁੱਖਤਾ ਦੇ ਰਾਹ-ਦਸੇਰਾ ਬਣੇ ਰਹਿਣਗੇ। ਮੇਰੀ ਕਾਮਨਾ ਹੈ ਕਿ ਭਗਵਾਨ ਰਾਮ ਦੀ ਕਿਰਪਾ ਨਾਲ ਸਭ ਦਾ ਭਲਾ ਹੋਵੇ, ਜਿਸ ਨਾਲ ‘ਵਿਕਸਤ ਅਤੇ ਆਤਮ-ਨਿਰਭਰ ਭਾਰਤ’ ਦੇ ਸੰਕਲਪ ਦੀ ਪ੍ਰਾਪਤੀ ਦਾ ਰਾਹ ਪੱਧਰਾ ਹੋਵੇ।”
देशभर के मेरे परिवारजनों को रामनवमी की असीम शुभकामनाएं। त्याग, तप और संयम से भरे मर्यादा पुरुषोत्तम के जीवन से हमें हर परिस्थिति का पूरे सामर्थ्य से सामना करने की प्रेरणा मिलती है। उनके आदर्श अनंतकाल तक भारतवासियों के साथ-साथ संपूर्ण मानवता के पथ-प्रदर्शक बने रहेंगे। मेरी कामना… pic.twitter.com/nOQzwTpfRi
— Narendra Modi (@narendramodi) March 26, 2026
************
ਐੱਮਜੇਪੀਐੱਸ/ਐੱਸਟੀ