ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਜਪਾਲਾਂ ਦੀ 47ਵੀਂ ਕਾਨਫ਼ਰੰਸ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਪਾਲ ਆਪਣੇ ਕਈ ਸਾਲਾਂ ਦੇ ਤਜਰਬੇ ਅਤੇ ਆਪਣੇ ਅਹੁਦੇ ਦੇ ਗੌਰਵਮਈ ਸਵਰੂਪ ਕਾਰਨ, ਵਿਸ਼ੇਸ਼ ਦਰਜਾ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕਰਕੇ ਉਹ ਰਾਜ ਵਿੱਚ ਪ੍ਰੇਰਕ ਏਜੰਟਾਂ ਦੇ ਰੂਪ ਵਿੱਚ ਕੰਮ ਕਰ ਸਕਦੇ ਹਨ, ਪ੍ਰਕਿਰਿਆ ਦਾ ਹਿੱਸਾ ਬਣੇ ਬਿਨਾਂ ਉਹ ਉਨ੍ਹਾਂ ਨੂੰ ਸੁਧਾਰ ਸਕਦੇ ਹਨ ਅਤੇ ਤੇਜ਼ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਭਾਰਤ ਇੱਕੋ-ਇੱਕ ਅਜਿਹੀ ਅਰਥਵਿਵਸਥਾ ਹੈ, ਜੋ ਵਿਸ਼ਵ ਆਰਥਿਕ ਸੰਕਟ ਦੇ ਬਾਵਜੂਦ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਭਾਰਤ ਵੱਲ ਧਿਆਨ ਦੇਣ ਨਾਲ, ਭਾਰਤ ਵਿਸ਼ਵ ਵਿਕਾਸ ਲਈ ਇੱਕ ਮੂਕ-ਦਰਸ਼ਕ ਨਹੀਂ ਹੈ, ਅਤੇ ਭਾਰਤ ਨੇ ਵਿਸ਼ਵ ਦੀਆਂ ਸੰਸਾਰ ਪੱਧਰੀ ਸੰਸਥਾਵਾਂ ਜਿਵੇਂ ਸੀ.ਓ.ਪੀ.-21, ਅਤੇ ਡਬਲਿਊ.ਟੀ.ਓ. ਲਈ ਅਹਿਮ ਭੂਮਿਕਾ ਨਿਭਾਈ ਹੈ।
ਪ੍ਰਧਾਨ ਮੰਤਰੀ ਨੇ ਸਹਿਕਾਰੀ ਸੰਘਵਾਦ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ, ਅਤੇ ਕਿਹਾ ਕਿ ਇਸ ਨੂੰ ਇੰਨ-ਬਿੰਨ ਜ਼ਰੂਰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜਾਂ ਨੂੰ ਇਕੱਠਿਆਂ ਇੱਕ ”ਟੀਮ ਇੰਡੀਆ” ਵਾਂਗ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਹੋਰ ਕਿਹਾ ਕਿ ਸਹਿਯੋਗੀ ਸੰਘਵਾਦ ਦੀ ਭਾਵਨਾ ਨੂੰ ਰਾਜਾਂ ਦੇ ਵਿਕਾਸ ਲਈ ਸਹਿਯੋਗ ਤੇ ਮੁਕਾਬਲੇ ਦੇ ਸੰਘਵਾਦ ਵੱਲ ਵਧਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਸਾਰੇ ਰਾਜਪਾਲਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੀ ਮਿਆਦ ਪੂਰੀ ਹੋਣ `ਤੇ ਰਾਜਾਂ ਨੂੰ ਆਪਣੀ ਵਿਰਾਸਤੀ ਦੇਣ ਬਾਰੇ ਸੋਚਣ।
AKT/NT/SH
Shared my thoughts at the Conference of Governors. https://t.co/i0zibmwrG7 pic.twitter.com/RuzdvaW6kH
— Narendra Modi (@narendramodi) February 10, 2016