Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀਯ ਬਾਲ ਪੁਰਸਕਾਰ, 2020 ਪ੍ਰਾਪਤ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀਯ ਬਾਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਨੇ 22 ਜਨਵਰੀ 2020 ਨੂੰ ਇਹ ਪੁਰਸਕਾਰ ਪ੍ਰਦਾਨ ਕੀਤੇ ਸਨਪੁਰਸਕਾਰ ਜੇਤੂ ਗਣਤੰਤਰ ਦਿਵਸ ਪਰੇਡ ਵਿੱਚ ਵੀ ਹਿੱਸਾ ਲੈਣਗੇ।

ਇਹ 49 ਅਵਾਰਡੀ ਭਾਰਤ ਦੇ ਵੱਖ-ਵੱਖ ਰਾਜਾਂ  ਤੋਂ ਹਨ ਅਤੇ ਇਨ੍ਹਾਂ ਵਿੱਚ ਜੰਮੂ-ਕਸ਼ਮੀਰ, ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ਦਾ ਇੱਕ-ਇੱਕ ਪੁਰਸਕਾਰ ਜੇਤੂ ਸ਼ਾਮਲ ਹੈ। ਇਹ ਬੱਚੇ ਕਲਾ ਅਤੇ ਸੱਭਿਆਚਾਰ, ਇਨੋਵੇਸ਼ਨ, ਸਿੱਖਿਆ, ਸਮਾਜ ਸੇਵਾ, ਖੇਡਾਂ ਅਤੇ ਬਹਾਦਰੀ ਦੇ ਖੇਤਰ ਵਿੱਚ ਜੇਤੂ ਬਣੇ ਹਨ। ਭਾਰਤ ਸਰਕਾਰ ਬੱਚਿਆਂ ਨੂੰ ਰਾਸ਼ਟਰ-ਨਿਰਮਾਣ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਹਿੱਸੇਦਾਰ ਮੰਨਦੀ ਹੈ। ਇਸ ਉਦੇਸ਼ ਲਈ ਸਰਕਾਰ ਇਨੋਵੇਸ਼ਨ, ਬੌਧਿਕ ਉਪਲੱਬਧੀਆਂ, ਸਮਾਜ ਸੇਵਾ, ਕਲਾ ਅਤੇ ਸੱਭਿਆਚਾਰ, ਖੇਡਾਂ ਅਤੇ ਬਹਾਦਰੀ ਦੇ ਖੇਤਰਾਂ ਵਿੱਚ ਅਸਧਾਰਨ ਉਪਲੱਬਧੀਆਂ ਨੂੰ ਮਾਨਤਾ ਦੇਣ ਦੇ ਲਈ ਹਰ ਸਾਲ ਇਹ ਪੁਰਸਕਾਰ ਪ੍ਰਦਾਨ ਕਰਦੀ ਹੈ।

http://164.100.117.97/WriteReadData/userfiles/image/image001RX1A.jpg

 

ਇਨ੍ਹਾਂ ਬੱਚਿਆਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਉਪਲੱਬਧੀਆਂ ਦੀ ਪ੍ਰਸ਼ੰਸ਼ਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੰਨੀ ਘੱਟ ਉਮਰ ਵਿੱਚ ਇਨ੍ਹਾਂ ਦੇ ਕੀਤੇ ਗਏ ਕਾਰਜ ਨੂੰ ਅਦਭੁੱਤ ਕਰਾਰ ਦਿੱਤਾਉਨ੍ਹਾਂ ਨੇ ਕਿਹਾ, “ਤੁਸੀਂ ਜਿਸ ਤਰ੍ਹਾਂ ਸਮਾਜ ਅਤੇ ਰਾਸ਼ਟਰ ਦੇ ਪ੍ਰਤੀ ਆਪਣੇ ਕਰਤੱਵਾਂ ਨੂੰ ਪੂਰਾ ਕਰ ਰਹੇ ਹੋ, ਮੈਨੂੰ ਉਸ ‘ਤੇ ਮਾਣ ਹੈ। ਜਦੋਂ ਮੈਂ ਆਪਣੇ ਯੁਵਾ ਸਾਥੀਆਂ ਦੀ ਬਹਾਦਰੀ ਅਤੇ ਉਪਲੱਬਧੀਆਂ ਦੀ ਕਹਾਣੀ ਸੁਣਦਾ ਹੈ ਤਾਂ ਉਸ ਨਾਲ ਮੈਨੂੰ ਅਤਿਰਿਕਤ ਊਰਜਾ ਮਿਲਦੀ ਅਤੇ ਸਖ਼ਤ ਮਿਹਨਤ ਕਰਨ ਦੀ ਪ੍ਰੇਰਣਾ ਮਿਲਦੀ ਹੈ।”

 

 

ਪ੍ਰਧਾਨ ਮੰਤਰੀ ਨੇ ਅਵਾਰਡੀ ਜੇਤੂ ਬੱਚਿਆਂ ਨੂੰ ਜ਼ਮੀਨੀ ਹਕੀਕਤ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹਿ ਕੇ ਸਖ਼ਤ ਮਿਹਨਤ ਕਰਨ ਲਈ ਕਿਹਾ। “ਇਹ ਪਹਿਚਾਣ ਹੋਰ ਅਧਿਕ ਹਾਸਲ ਕਰਨ ਦੀ ਸ਼ੁਰੂਆਤ ਹੋਣੀ ਚਾਹੀਦੀ ਅਤੇ ਤੁਹਾਨੂੰ ਅਹਿਸਾਸ ਹੋਣਾ ਚਾਹੀਦਾ ਕਿ ਇਹ ਆਪਣੇ ਆਪ ਵਿੱਚ ਇੱਕ ਅੰਤ ਨਹੀਂ ਹੈ। ਅਤੇ ਅਜਿਹੇ ਪੁਰਸਕਾਰ ਤੁਹਾਡੇ ਸਾਥੀਆਂ ਅਤੇ ਹੋਰ ਬੱਚਿਆਂ ਨੂੰ ਸਫ਼ਲਤਾ ਹਾਸਲ ਕਰਨ ਲਈ ਪ੍ਰੇਰਿਤ ਕਰਨਗੇ।”

 

*****

ਵੀਆਰਆਰਕੇ/ਏਕੇ