Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਅਖੰਡਤਾ ਲਈ ਸਰਦਾਰ ਪਟੇਲ ਪੁਰਸਕਾਰ ਦਾ ਐਲਾਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਕੇਵਡੀਆ ਵਿੱਚ ਡੀਜੀਪੀ/ਆਈਜੀਪੀ ਸੰਮੇਲਨ ਵਿੱਚ ਰਾਸ਼ਟਰੀ ਅਖੰਡਤਾ ਲਈ ਸਲਾਨਾ ਸਰਦਾਰ ਪਟੇਲ ਪੁਰਸਕਾਰ ਦਾ ਐਲਾਨ ਕੀਤਾ। ਇਹ ਪੁਰਸਕਾਰ ਰਾਸ਼ਟਰੀ ਏਕੀਕਰਨ ਨੂੰ ਹੋਰ ਵਧਾਉਣ ਦੀ ਦਿਸ਼ਾ ਵਿੱਚ ਅਸਧਾਰਨ ਯਤਨਾਂ ਲਈ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ, “ਸਰਦਾਰ ਪਟੇਲ ਨੇ ਭਾਰਤ ਨੂੰ ਇਕਜੁੱਟ ਕਰਨ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਰਾਸ਼ਟਰੀ ਅਖੰਡਤਾ ਲਈ ਸਰਦਾਰ ਪਟੇਲ ਪੁਰਸਕਾਰ ਉਨ੍ਹਾਂ ਲਈ ਇੱਕ ਉਚਿਤ ਸ਼ਰਧਾਂਜਲੀ ਹੋਵੇਗੀ ਅਤੇ ਇਹ ਵੱਧ ਤੋਂ ਵੱਧ ਲੋਕਾਂ ਨੂੰ ਭਾਰਤ ਦੀ ਏਕਤਾ ਅਤੇ ਰਾਸ਼ਟਰੀ ਅਖੰਡਤਾ ਨੂੰ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਪ੍ਰੇਰਿਤ ਕਰੇਗਾ।”

***

ਏਕੇਟੀ/ਏਕੇ