Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਕਾਨੂੰਨ ਦਿਵਸ – 2017 ਦੇ ਸਮਾਪਤੀ ਸ਼ੈਸ਼ਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਰਾਸ਼ਟਰੀ ਕਾਨੂੰਨ ਦਿਵਸ 2017 ਦੇ ਸਮਾਪਤੀ ਸੈਸ਼ਨ ਨੂੰ ਸੰਬੇਧਿਤ ਕੀਤਾ। ਉਨ੍ਹਾਂ ਨੇ ਸੰਵਿਧਾਨ ਨੂੰ ਲੋਕਤੰਤਕ ਢਾਂਚੇ ਦੀ ਆਤਮਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਦੇਸ਼ ਦੇ ਸੰਵਿਧਾਨ ਨਿਰਮਾਤਾਵਾਂ ਨੂੰ ਸਰਧਾਂਜਲੀ ਦੇਣ ਦਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਦੇ ਨਾਲ ਸਾਡੇ ਸੰਵਿਧਾਨ ਨੇ ਹਰ ਪ੍ਰੀਖਿਆ ਨੂੰ ਪਾਰ ਕੀਤਾ ਹੈ ਅਤੇ ਇਸ ਉੱਪਰ  ਸ਼ੱਕ ਕਰਨ ਵਾਲਿਆਂ ਨੂੰ ਗਲਤ ਸਾਬਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਡਾ.ਬੀ.ਆਰ.ਅੰਬੇਦਕਰ, ਡਾ. ਸਚਿਦਾਨੰਦ ਸਿਨਹਾ, ਡਾ. ਰਾਜਿੰਦਰ ਪ੍ਰਸ਼ਾਦ ਅਤੇ ਸਰਵਪਲੀ ਰਾਧਾਕ੍ਰਿਸ਼ਨਨ ਸਹਿਤ ਕਈ ਨੇਤਾਵਾਂ ਦਾ ਵਿਸਤ੍ਰਤ ਰੂਪ ਵਿੱਚ ਹਵਾਲਾ ਦਿੱਤਾ । ਉਨ੍ਹਾਂ ਨੇ ਇਨ੍ਹਾਂ ਹਵਾਲਿਆ ਦੁਆਰਾ ਸੰਵਿਧਾਨ ਅਤੇ ਪ੍ਰਸ਼ਾਸ਼ਨ ਦੇ ਮਹੱਤਵਪੂਰਨ ਪਹਿਲੂਆਂ ਨੂੰ ਉਜਾਗਰ ਕੀਤਾ ਜਿਨ੍ਹਾਂ ਵਿੱਚ ਸੰਵਿਧਾਨ ਦੀ ਸਦੀਵਤਾ, ਕਾਰਜਸ਼ੀਲਤਾ ਅਤੇ ਲਚਕੀਲਾਪਣ ਆਦਿ ਸ਼ਾਨਲ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਵਿਧਾਨ ਸਾਡਾ ਸਰਪ੍ਰਸਤ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ, ਭਾਵ ਲੋਕਾਂ ਨੂੰ, ਸੰਵਿਧਾਨ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਜ਼ਰੂਰਤਾਂ ਅਤੇ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਇੱਕ ਦੂਸਰੇ ਲਈ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਹਮਾਇਤ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਸਾਨੂੰ ਆਪਣੀ ਤਾਕਤ ਨੂੰ ਨਵਾਂ ਭਾਰਤ ਉਸਾਰਨ ਲਈ ਲਗਾਉਣਾ ਚਾਹੀਦਾ ਹੈ ਜਿਸਦਾ ਕਿ ਸੁਤੰਤਰਤਾ ਸੰਗਰਾਮੀਆ ਨੇ ਸੁਪਨਾ ਲਿਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਵਿਧਾਨ ਨੂੰ ਸਮਾਜਿਕ ਦਸਤਾਵੇਜ਼ ਵੀ ਮੰਨਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੜੀ ਬਦਕਕਿਸਮਤੀ ਵਾਲੀ ਗੱਲ ਹੈ ਕਿ ਆਜ਼ਾਦੀ ਦੇ ਮੌਕੇ ਜਿਹੜੀਆਂ ਕਮਜ਼ੋਰੀਆਂ ਦੀ ਸ਼ਨਾਖਤ ਕੀਤੀ ਗਈ ਸੀ, ਉਨ੍ਹਾਂ ਨੂੰ ਅਜੇ ਵੀ ਖਤਮ ਨਹੀਂ ਕੀਤਾ ਗਿਆਂ। ਉਨ੍ਹਾਂ ਨੇ ਕਿਹਾ ਮੌਜ਼ੂਦਾ ਵਕਤ ਨੂੰ ਜਦ ਕਿ ਭਾਰਤ ਪੂਰੇ ਆਤਮ ਵਿਸ਼ਵਾਸ ਨਾਲ ਭਰਿਆ ਪਿਆ ਹੈ, ਸੁਨਿਹਰੀ ਯੁੱਗ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਉਸਾਰੂ ਵਾਤਾਵਰਨ ਨੂੰ ਨਵੇਂ ਭਾਰਤ ਦੀ ਉਸਾਰੀ ਲਈ ਤੇਜ਼ੀ ਨਾਲ ਅੱਗੇ ਵੱਧਣ ਲਈ ਵਰਤਿਆ ਜਾਣਾ ਚਾਹੀਦਾ ਹੈ। ‘ਈਜ਼ ਆਵ੍ ਲਿਵਿੰਗ’ ਉਪਰ ਜ਼ੋਰ ਪਾਉਦਿਆਂ ਪ੍ਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਭੂਮਿਕਾ ਸੁਵਿਧਾ ਪ੍ਰਦਾਨ ਕਰਤਾ ਵਾਲੀ ਨਾ ਕਿ ਨਿਯੰਤਰਕ ਵਾਲੀ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਤਿੰਨ ਸਾਲਾਂ ਵਿੱਚ ਈਜ਼ ਆਵ੍ ਲਿਵਿੰਗ ਸਕੀਮ ਦੇ ਅੰਤਰਗਤ ਲਾਗੂ ਕੀਤੀਆਂ ਨੀਤੀਆਂ ਜਿਵੇਂ ਕਿ ਜਲਦੀ ਜਲਦੀ ਆਮਦਨ ਕਰ ਰਿਫੰਡ ਕਰਨਾ, ਪਾਸਪੋਰਟ ਜਾਰੀ ਕਰਨ ਆਦਿ ਦੀਆਂ ਕਈ ਉਦਾਹਰਣਾਂ ਦਿੱਤੀਆ । ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨੇ ਸਮਾਜ ਦੇ ਸਾਰੇ ਵਰਗਾਂ ਉਪਰ ਚੰਗਾ ਪ੍ਰਭਾਵ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ 1200 ਦੇ ਕਰੀਬ ਪੁਰਾਣੇ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ‘ਈਜ਼ ਆਵ੍ ਲਿਵਿੰਗ’ ਨੇ ‘ਈਜ਼ ਆਵ੍ ਡੂਇੰਗ ਬਿਜਨਸ ’ ਉਪਰ ਸਕਾਰਾਤਮਕ ਪ੍ਰਭਾਵ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਅਦਾਲਤਾਂ, ਨਿਆਪਾਲਿਕਾਂਵਾਂ ਵਿੱਚ ਲਟਕਦੇ ਮਸਲਿਆਂ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਨੇ ਕਈ ਹੋਰ ਕੋਸ਼ਿਸ਼ਾਂ ਜਿਹੜੀਆਂ ਕਿ ਨਿਆਂਪਾਲਿਕਾ ਤੱਕ ਆਸਾਨੀ ਨਾਲ ਪਹੁੰਚ ਕਰਨ ਲਈ ਕੀਤੀਆਂ ਗਈਆਂ ਹਨ, ਦਾ ਉਲੇਖ ਕੀਤਾ। ਨਿੱਤ ਚੋਣਾਂ ਕਰਕੇ ਖਜ਼ਾਨੇ ਉੱਪਰ ਪੈਣ ਵਾਲੇ ਭਾਰ ਅਤੇ ਸਬੰਧਤ ਮੁੱਦਿਆਂ ਜਿਵੇਂ ਕਿ ਸੁਰੱਖਿਆ ਫੌਜਾਂ ਅਤੇ ਸਿਵਲ ਸਟਾਫ ਨੂੰ ਚੋਣਾਂ ਦੇ ਕੰਮਾਂ ਉੱਪਰ ਲਗਾਉਣ ਅਤੇ ਵਿਕਾਸ ਦੇ ਕੰਮਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਕੋ ਸਮੇਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਚੋਣਾਂ ਕਰਵਾਉਣ ਦੀ ਸੰਭਾਵਨਾ ਉੱਪਰ ਸਕਰਾਤਮਕ ਬਹਿਸ ਕਰਨ ਦੀ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਰਜਪਾਲਿਕਾ, ਵਿਧਾਨਪਾਲਿਕਾਂ ਅਤੇ ਨਿਆਂਪਾਲਿਕਾ ਵਿਚਕਾਰ ਸੰਤੁਲਨ ਸੰਵਿਧਾਨ ਦੀ ਰੀੜ੍ਹ ਦੀ ਹੱਡੀ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਸੰਦਰਭ ਵਿੱਚ ਸਰਵਉੱਚ ਨਿਆਂਪਾਲਿਕਾ ਦੇ ਕਈ ਫੈਸਲਿਆਂ ਦਾ ਹਵਾਲਾ ਵੀ ਦਿਤਾ ।

 

*****

AKT/NT/SH