ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਕਾਂਸੀ ਦਾ ਤਮਗਾ ਜਿੱਤਣ ‘ਤੇ ਦੀਪਕ ਲਾਥੇਰ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਵੇਟਲਿਫਟਰ ਚੜ੍ਹਦੀ ਕਲਾ ਵਿੱਚ ਹਨ! ਮੇਰੇ ਨੌਜਵਾਨ ਦੋਸਤ ਦੀਪਕ ਲਾਥੇਰ ਨੇ ਪੁਰਸ਼ਾਂ ਦੇ 69 ਕਿਲੋ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਨੌਜਵਾਨ ਨੂੰ ਮੁਬਾਰਕਾਂ ਅਤੇ ਭਵਿੱਖ ‘ਚ ਉਸ ਦੇ ਯਤਨਾਂ ਲਈ ਸ਼ੁਭਕਾਮਨਾਵਾਂ। “
ਗੋਲਡ ਕੋਸਟ ‘ਚ ਪੁਰਸ਼ਾਂ ਦੇ 69 ਕਿਲੋ ਵਰਗ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਕਾਂਸੀ ਦਾ ਤਮਗਾ ਜਿੱਤਣ ਵਾਲੇ ਦੀਪਕ ਲਾਥੇਰ ਭਾਰਤ ਦੇ ਪਹਿਲੇ, ਸਭ ਤੋਂ ਘੱਟ ਉਮਰ ਦੇ ਭਾਰਤੀ ਵੇਟਲਿਫਟਰ ਬਣ ਗਏ।
***
ਏਕੇਟੀ/ਐੱਚਐੱਸ
Our weightlifters are in superb form! My young friend Deepak Lather wins a Bronze in the Men's 69 kg category. Congratulations to this youngster and all the best for his future endeavours: PM @narendramodi #GC2018 @GC2018 pic.twitter.com/H93XVJnFhh
— PMO India (@PMOIndia) April 6, 2018