ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਸ਼੍ਰੀ ਲਕਸ਼ਮਨਰਾਓ ਇਨਾਮਦਾਰ ਦੀ ਜਨਮ ਸ਼ਤਾਬਦੀ ਮੌਕੇ ਹੋਏ ਸਹਕਾਰ ਸੰਮੇਲਨ ਵਿੱਚ ਸ਼ਿਰਕਤ ਕੀਤੇ । ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਦੇਸ਼ ‘ਬਹੁਰਤਨ-ਵਸੁੰਧਰਾ’ ਹੈ ਜਿਥੇ ਬਹੁਤ ਸਾਰੇ ਲੋਕਾਂ ਨੇ ਸਮੇਂ ਸਮੇਂ ਤੇ ਬਹੁਤ ਸਾਰੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਏ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚੋਂ ਕੁਝ ਮਸ਼ਹੂਰ ਹੋ ਗਏ ਤੇ ਮੀਡੀਆ ਦੁਆਰਾ ਉਹਨਾਂ ਦੀ ਚਰਚਾ ਹੁੰਦੀ ਰਹਿੰਦੀ ਹੈ ਪਰੰਤੂ ਕੁਝ ਲੋਕ ਅਜਿਹੇ ਵੀ ਹੋਏ ਹਨ ਜਿਹਨਾਂ ਨੇ ਬੇਸ਼ਕੀਮਤੀ ਯੋਗਦਾਨ ਪਾਏ ਪਰੰਤੂ ਅਣਗੌਲੇ ਹੀ ਰਹਿ ਗਏ । ਪ੍ਰਧਾਨ ਮੰਤਰੀ ਨੇ ਕਿਹਾ ਕਿ ਵਕੀਲ ਸਾਹਿਬ-ਲਕਸ਼ਮਨਰਾਓ ਇਨਾਮਦਾਰ ਵੀ ਐਸੀ ਹੀ ਇੱਕ ਸ਼ਖਸੀਅਤ ਸਨ । ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਹਿਕਾਰੀ ਅੰਦੋਲਨ ਦਾ ਪਹਿਲਾ ਸਿਧਾਂਤ ਹੈ ਹਰ ਕਿਸੇ ਨੂੰ ਨਾਲ ਰੱਖਣਾ ਭਾਵੇਂ ਉਹ ਗੁਮਨਾਮ ਹੀ ਕਿਉਂ ਨਾ ਹੋਵੇ । ਉਹਨਾਂ ਕਿਹਾ ਕਿ ਸ਼੍ਰੀ ਇਨਾਮਦਾਰ ਏਸੇ ਸਿਧਾਂਤ ਤੇ ਚੱਲਦੇ ਰਹੇ ਅਤੇ ਉਹਨਾਂ ਦਾ ਜੀਵਨ ਇੱਕ ਪ੍ਰੇਰਣਾ ਸ੍ਰੋਤ ਹੈ ।
ਪ੍ਰਧਾਨ ਮੰਤਰੀ ਨੇ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਅਤੇ ਗ੍ਰਾਮੀਣ ਤੇ ਸ਼ਹਿਰੀ ਇਲਾਕਿਆਂ ਦਾ ਬਰਾਬਰ ਵਿਕਾਸ ਕਰਨ ਦੇ ਟੀਚਿਆਂ ਤੇ ਵਿਚਾਰ ਸਾਝੇ ਕੀਤੇ । ਉਨ੍ਹਾਂ ਕਿਹਾ ਕਿ ਸਹਿਕਾਰੀ ਅੰਦੋਲਨ ਇਹਨਾਂ ਉਦੇਸ਼ਾਂ ਨੂੰ ਹਾਸਲ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਸਕਦਾ ਹੈ । ਪ੍ਰਧਾਨ ਮੰਤਰੀ ਨੇ ਸਹਿਕਾਰੀ ਅੰਦੋਲਨ ਵਿੱਚ ਰੂਹ ਫੂਕਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਜੋ ਕਿ ਗ੍ਰਾਮੀਣ ਖੇਤਰਾਂ ਵਿੱਚ ਅੱਜ ਵੀ ਬਰਕਰਾਰ ਹੈ । ਉਨ੍ਹਾਂ ਨੇ ਸ਼੍ਰੀ ਇਨਾਮਦਾਰ ਦੇ ਮੰਤਰ – “ਬਿਨਾਂ ਸੰਸਕਾਰ ਨਹੀਂ ਸਹਕਾਰ” ਨੂੰ ਮੁੜ ਦੁਹਰਾਇਆ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕਿਸਾਨ ਪ੍ਰਚੂਨ ਵਿਚ ਖਰੀਦਦਾ ਹੈ ਅਤੇ ਥੋਕ ਵਿੱਚ ਵੇਚਦਾ ਹੈ । ਉਨ੍ਹਾਂ ਕਿਹਾ ਕਿ ਵਿਚੋਲੀਏ ਖਤਮ ਕਰਕੇ ਆਮਦਨ ਵਧਾ ਕੇ ਇਸ ਪ੍ਰਕਿਰਿਆ ਨੂੰ ਉਲਟਾ ਚਲਾਉਣ ਦੀ ਲੋੜ ਹੈ । ਡੇਅਰੀ ਸਹਿਕਾਰੀ ਸੁਸਾਇਟੀਆਂ ਦੀ ਉਦਾਹਰਣ ਦਿੰਦੇ ਹੋਏ ਉਹਨਾਂ ਕਿਹਾ ਕਿ ਸਹਿਕਾਰੀ ਅੰਦੋਲਨ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਹੈ । ਉਨ੍ਹਾਂ ਅੱਗੇ ਕਿਹਾ ਕਿ ਸਹਿਕਾਰੀ ਅੰਦੋਲਨ ਭਾਰਤ ਸਮਾਜ ਦੀ ਫਿਤਰਤ ਦੇ ਅਨੁਕੂਲ ਹੈ । ਪ੍ਰਧਾਨ ਮੰਤਰੀ ਨੇ ਯੂਰੀਆ ਦੀ ਨਿੰਮ-ਪਰਤ, ਸ਼ਹਿਦ ਦੀ ਮੱਖੀ ਪਾਲਣ ਅਤੇ ਸਮੁੰਦਰੀ ਨਦੀਨ ਆਦਿ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹਨਾਂ ਖੇਤਰਾਂ ਵਿੱਚ ਸਹਿਕਾਰੀ ਅੰਦੋਲਨ ਬਹੁਤ ਹੀ ਮਹੱਤਵਪੂਰਣ ਯੋਗਦਾਨ ਪਾ ਸਕਦਾ ਹੈ ।
ਪ੍ਰਧਾਨ ਮੰਤਰੀ ਨੇ ਦੋ ਪੁਸਤਕਾਂ ਰਿਲੀਜ਼ ਕੀਤੀਆਂ – ਪਹਿਲੀ, ‘ਸ਼੍ਰੀ ਲਕਸ਼ਮਨਰਾਓ ਇਨਾਮਦਾਰ’ ਅਤੇ ਦੂਸਰੀ ‘ਭਾਰਤੀ ਸਹਿਕਾਰੀ ਅੰਦੋਲਨ ਦੇ ਨੌ ਰਤਨ’ । ਇਸ ਮੌਕੇ ਤੇ ਉਨ੍ਹਾਂ ਨੇ ਸ਼ਾਨਦਾਰ ਸਹਿਕਾਰੀ ਸੇਵਾਵਾਂ ਲਈ ਪੁਰਸਕਾਰ ਵੀ ਦਿੱਤੇ ।
AKT/NT
Cooperative movements are not only about systems. There is a spirit that brings people together to do something good: PM @narendramodi
— PMO India (@PMOIndia) September 21, 2017
There are several sectors where the cooperative sector can help make a positive difference: PM @narendramodi
— PMO India (@PMOIndia) September 21, 2017
It is natural for the cooperative sector to grow and shine in India: PM @narendramodi
— PMO India (@PMOIndia) September 21, 2017