Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ 80ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਦਿੱਤੇ ਗਏ ਆਪਣੇ ਭਾਸ਼ਣ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ 80ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਦਿੱਤੇ ਗਏ ਆਪਣੇ ਭਾਸ਼ਣ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 80ਵੇਂ ਆਜ਼ਾਦੀ ਦਿਹਾੜੇ ਸਮਾਰੋਹ ਦੌਰਾਨ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਦਿੱਤੇ ਆਪਣੇ ਭਾਸ਼ਣ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ 2047 ਤੱਕ ਭਾਰਤ ਨੂੰ ਵਿਕਸਤ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ’ਤੇ ਚਾਨਣਾ ਪਾਇਆ। ਰਾਸ਼ਟਰ ਦੀ ਸ਼ਾਨਦਾਰ ਤਰੱਕੀ, ਆਲਮੀ ਸੰਕਟਾਂ ਦੌਰਾਨ ਲਚਕੀਲੇਪਨ ਅਤੇ ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ’ਤੇ ਵਿਚਾਰ ਕਰਦਿਆਂ, ਉਨ੍ਹਾਂ ਨੇ ਪ੍ਰਮੁੱਖ ਵਿਕਾਸ ਥੰਮ੍ਹਾਂ, ਨੌਜਵਾਨ ਸਕਤੀਕਰਨ, ਮਹਿਲਾ ਦੀ ਅਗਵਾਈ ਵਾਲੇ ਵਿਕਾਸ ਅਤੇ ਵਿਕਸਤ ਭਾਰਤ ਦੇ ਨਿਰਮਾਣ ਲਈ ਜ਼ਰੂਰੀ ਸਮੂਹਿਕ ਸੰਕਲਪ ‘ਤੇ ਜ਼ੋਰ ਦਿੱਤਾ। ਰਾਸ਼ਟਰ ਦੇ ਬਹੁਪੱਖੀ ਵਿਕਾਸ ’ਤੇ ਜ਼ੋਰ ਦਿੰਦਿਆਂ, ਉਨ੍ਹਾਂ ਨੇ ਕਿਹਾ ਕਿ ਸਪਤ ਧਾਰਾ ਦੇ ਸ਼ਕਤੀਸ਼ਾਲੀ ਢਾਂਚੇ ਦੇ ਮਾਧਿਅਮ ਨਾਲ ਦੇਸ਼ ਨੂੰ ਨਵੀਂ ਗਤੀ ਪ੍ਰਾਪਤ ਹੋਵੇਗੀ ਅਤੇ ਉਹ ਨਵੀਂਆਂ ਉਚਾਈਆਂ ਨੂੰ ਛੂਹੇਗਾ। 

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਕਈ ਪੋਸਟਾਂ ਦੀ ਇੱਕ ਲੜੀ ਵਿੱਚ ਸਾਂਝਾ ਕੀਤਾ:

ਲਾਲ ਕਿਲ੍ਹੇ ’ਤੇ ਅਭੁੱਲਨਯੋਗ ਆਜ਼ਾਦੀ ਦਿਹਾੜਾ! ਇਹ ਦਿਨ ਸਾਨੂੰ ਉਨ੍ਹਾਂ ਲੋਕਾਂ ਦੇ ਹੌਸਲੇ ਅਤੇ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਹਾਸਿਲ ਕਰਵਾਈ। ਨਾਲ ਹੀ, ਇਹ ਇੱਕ ਵਿਕਸਤ ਭਾਰਤ ਦੇ ਨਿਰਮਾਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਨਵਿਆਉਣ ਦਾ ਦਿਨ ਹੈ। ਤਿਰੰਗਾ ਸਾਨੂੰ ਹਰ ਚੁਣੌਤੀ ਤੋਂ ਉੱਪਰ ਉੱਠਣ, ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰਨ ਅਤੇ ਰਾਸ਼ਟਰ ਪ੍ਰਤੀ ਖ਼ੁਦ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕਰਦਾ ਰਹੇ। 

 

ਆਜ਼ਾਦੀ ਦਿਹਾੜੇ ਸਮਾਗਮ ਦੌਰਾਨ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਲਈਆਂ ਗਈਆਂ ਕੁਝ ਹੋਰ ਝਲਕੀਆਂ ਇੱਥੇ ਪੇਸ਼ ਹਨ।

“ਸਾਡਾ ਟੀਚਾ ਨਿਰਧਾਰਤ ਹੈ… 2047 ਤੱਕ ਵਿਕਸਤ ਭਾਰਤ ਬਣਨਾ। ਪਿਛਲੇ 12 ਸਾਲਾਂ ਵਿੱਚ ਭਾਰਤ ਦੀ ਤਰੱਕੀ ਦੀ ਗਤੀ ਅਤੇ ਪੈਮਾਨਾ ਸ਼ਾਨਦਾਰ ਰਿਹਾ ਹੈ। ਅੱਜ ਭਾਰਤ ਨਵੇਂ ਆਤਮ-ਵਿਸ਼ਵਾਸ ਅਤੇ ਦ੍ਰਿੜ੍ਹ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਦੁਨੀਆ ਵੀ ਭਾਰਤ ਦੀ ਇਸ ਤਰੱਕੀ ਦੀ ਗਵਾਹ ਹੈ।”

“ਇੱਕ ਵਿਕਸਤ ਭਾਰਤ ਨੂੰ ਆਤਮ-ਨਿਰਭਰ ਭਾਰਤ ਵੀ ਹੋਣਾ ਚਾਹੀਦਾ ਹੈ। ਸਥਾਈ ਸ਼ਕਤੀ ਆਪਣੀਆਂ ਸਮਰੱਥਾਵਾਂ ਦੇ ਨਿਰਮਾਣ ਤੋਂ ਆਉਂਦੀ ਹੈ। ‘ਮੇਕ ਇਨ ਇੰਡੀਆ’ ਅਤੇ ‘ਵੋਕਲ ਫਾਰ ਲੋਕਲ’ ਦੇ ਪਿੱਛੇ ਇਹੀ ਦ੍ਰਿੜ੍ਹ ਵਿਸ਼ਵਾਸ ਹੈ। ਇਹ ਬਦਲਾਅ ਪਹਿਲਾਂ ਤੋਂ ਹੀ ਦਿਖਾਈ ਦੇ ਰਿਹਾ ਹੈ। ਭਾਰਤ ਇੱਕ ਸੰਪੂਰਨ ਸੈਮੀਕੰਡਕਟਰ ਨਿਰਮਾਣ ਪ੍ਰਣਾਲੀ ਵਿਕਸਤ ਕਰ ਰਿਹਾ ਹੈ। ਸੈਮੀਕੰਡਕਟਰ ਪਲਾਂਟ ਸ਼ੁਰੂ ਹੋ ਚੁੱਕੇ ਹਨ, ਚਿੱਪਸ ਦਾ ਨਿਰਯਾਤ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਹੋਰ ਜ਼ਿਆਦਾ ਪਲਾਂਟਾਂ ਵਿੱਚ ਉਤਪਾਦਨ ਸ਼ੁਰੂ ਹੋਣ ਦੀ ਉਮੀਦ ਹੈ। ਅਸੀਂ ਮਹੱਤਵਪੂਰਨ ਖਣਿਜਾਂ ਵਿੱਚ ਵੀ ਆਪਣੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰ ਰਹੇ ਹਾਂ।”

 

 “‘ਅਸੰਭਵ’ ਤੋਂ ‘ਅੱਗੇ ਵਧੋ’ ਤੱਕ…”

 

“ਹਥਿਆਰਬੰਦ ਨਕਸਲੀ ਤਾਂ ਗਏ, ਪਰ ਬੁੱਧੀਜੀਵੀ ਨਕਸਲੀ ਸਮਾਜ ਨੂੰ ਗ਼ਲਤ ਰਾਹ ‘ਤੇ ਘਸੀਟਣ ਲਈ ਭਾਂਤ-ਭਾਂਤ ਦੇ ਦਾਅ ਲਗਾ ਰਹੇ ਹਨ। ਇਨ੍ਹਾਂ ਨੂੰ ਪਛਾਣ ਕੇ ਆਈਸੋਲੇਟ ਕਰਨ ਦੇ ਨਾਲ ਹੀ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਕਸਤ ਰਾਸ਼ਟਰ ਬਣਾਉਣ ਦੀ ਮੁੱਖਧਾਰਾ ਨਾਲ ਜੋੜਨਾ ਹੋਵੇਗਾ।”

 

“ਗਰੀਬ ਅਤੇ ਮਿਡਲ ਕਲਾਸ ਪਰਿਵਾਰਾਂ ‘ਤੇ ਕੋਚਿੰਗ ਕਲਾਸਾਂ ਦਾ ਆਰਥਿਕ ਬੋਝ ਨਾ ਆਵੇ, ਇਸ ਲਈ ਅਸੀਂ ਨੌਜਵਾਨਾਂ ਲਈ ਵੱਖ-ਵੱਖ ਪ੍ਰੀਖਿਆਵਾਂ ਦੀ ਫ੍ਰੀ ਔਨਲਾਈਨ ਕੋਚਿੰਗ ਦਾ ਫ਼ੈਸਲਾ ਲਿਆ ਹੈ। ਇਸ ਦਿਸ਼ਾ ਵਿੱਚ ਅਸੀਂ ਇੱਕ ਮਜ਼ਬੂਤ ਨੈੱਟਵਰਕ ਵੀ ਖੜ੍ਹਾ ਕਰਨ ਵਾਲੇ ਹਾਂ।”.

 

“2036 ਦੇ ਓਲੰਪਿਕ ਨੂੰ ਦੇਖਦਿਆਂ ਦੇਸ਼ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਟੈਲੇਂਟ ਹੰਟ ਦਾ ਇੱਕ ਵੱਡਾ ਅਭਿਆਨ ਚਲਾਇਆ ਜਾਵੇਗਾ। ਇਸ ਦੇ ਤਹਿਤ 5 ਤੋਂ 15 ਸਾਲ ਦੇ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਸਪੈਸ਼ਲ ਟ੍ਰੇਨਿੰਗ ਨਾਲ ਨਿਖਾਰਿਆ ਜਾਵੇਗਾ।”

“ਸੰਕਟ ਦੇ ਸਮੇਂ ਵਿੱਚ ਹੀ ਭਾਰਤ ਦੀ ਅਸਲੀ ਤਾਕਤ ਦੀ ਪ੍ਰੀਖਿਆ ਹੋਈ ਹੈ। ਕੋਵਿਡ-19 ਮਹਾਮਾਰੀ ਤੋਂ ਲੈ ਕੇ ਯੂਕ੍ਰੇਨ ਅਤੇ ਪੱਛਮੀ ਏਸ਼ੀਆ ਦੀ ਸਥਿਤੀ ਤੱਕ, ਭਾਰਤ ਨੂੰ ਲੈ ਕੇ ਕਈ ਸ਼ੱਕ ਸਨ। ਪਰ, ਪਿਛਲੇ ਇੱਕ ਦਹਾਕੇ ਵਿੱਚ ਭਾਰਤ ਵੱਲੋਂ ਵਿਕਸਤ ਸਮਰੱਥਾਵਾਂ ਨੇ ਇਨ੍ਹਾਂ ਸਾਰੇ ਸ਼ੱਕਾਂ ਨੂੰ ਗ਼ਲਤ ਸਾਬਿਤ ਕਰਨ ਵਿੱਚ ਸਾਡੀ ਮਦਦ ਕੀਤੀ। ਅਸੀਂ ਹਮੇਸ਼ਾ ਗਰੀਬ ਪਰਿਵਾਰਾਂ ਅਤੇ ਕਿਸਾਨਾਂ ਨੂੰ ਹਰ ਤਰ੍ਹਾਂ ਦੇ ਦਬਾਅ ਦੇ ਪੂਰੇ ਪ੍ਰਭਾਵ ਤੋਂ ਬਚਾਉਣ ਲਈ ਕੰਮ ਕੀਤਾ ਹੈ। ਸਾਡੀਆਂ ਤਿਆਰੀਆਂ ਨੇ ਅਨਿਸ਼ਚਿਤ ਦੁਨੀਆ ਦਾ ਸਾਹਮਣਾ ਕਰਨ ਦੀ ਸਾਡੀ ਸਮਰੱਥਾ ਨੂੰ ਮਜ਼ਬੂਤ ਕੀਤਾ ਹੈ।”

“ਅੱਜ ਭਾਰਤ ਕੋਲ ਸਥਿਰ ਪੌਲੀਟੀਕਲ ਮੈਂਡੇਟ, ਸਥਿਰ ਸਰਕਾਰ, ਵਾਈਬ੍ਰੈਂਟ ਲੋਕਤੰਤਰ, ਮਜ਼ਬੂਤ ਨਿਆਂ ਪ੍ਰਣਾਲੀ ਅਤੇ ਸਾਡੇ ਸਭ ਨੂੰ ਦਿਸ਼ਾ ਦੇਣ ਵਾਲਾ ਸੰਵਿਧਾਨ ਹੈ। ਇਸੇ ਲਈ ਦੁਨੀਆ ਭਰ ਵਿੱਚ ਅੱਜ ਭਾਰਤ ਦਾ ਸਨਮਾਨ ਤੇਜ਼ੀ ਨਾਲ ਵਧ ਰਿਹਾ ਹੈ।”

 

“ਦੇਸ਼ ਨੂੰ ਸ਼ਕਤੀ ਦੀ ਇਸ ਸਪਤ ਧਾਰਾ ਤੋਂ ਨਵੀਂ ਗਤੀ ਅਤੇ ਨਵੀਂ ਉਚਾਈ ਮਿਲਣ ਵਾਲੀ ਹੈ:

  1. ਮੈਨੂਫੈਕਚਰਿੰਗ ਪਾਵਰ

  2. ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ

  3. ਤਕਨਾਲੋਜੀ ਅਤੇ ਨਵੀਨਤਾ

  4. ਗਤੀਸ਼ਕਤੀ

  5. ਰੱਖਿਆ ਸ਼ਕਤੀ

  6. ਗ੍ਰੀਨ ਇਕੋਨੋਮੀ ਅਤੇ ਬਲੂ ਇਕੋਨੋਮੀ

  7. ਸੌਫਟ ਪਾਵਰ”

 

“ਦੇਸ਼ ਦੀ ਮਾਤ੍ਰ-ਸ਼ਕਤੀ ਨੂੰ ਨਮਨ ਕਰਦਿਆਂ ਸਾਰੇ ਰਾਜਨੀਤਿਕ ਦਲਾਂ ਨੂੰ ਮੈਂ ਇੱਕ ਵਾਰ ਫਿਰ ਤਾਕੀਦ ਕਰਦਾ ਹਾਂ ਕਿ ਉਹ ਮਹਿਲਾ ਰਾਖਵਾਂਕਰਨ ਨੂੰ ਜਲਦ ਤੋਂ ਜਲਦ ਲਾਗੂ ਕਰਵਾਉਣ ਲਈ ਅੱਗੇ ਆਉਣ।”

 “ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ਨੂੰ ਲੈ ਕੇ ਸਾਰੇ ਦੇਸ਼ ਵਾਸੀਆਂ, ਖ਼ਾਸ ਕਰਕੇ ਨੌਜਵਾਨ ਸਾਥੀਆਂ ਨੂੰ ਮੇਰੀ ਇਹ ਨਿਮਰ ਤਾਕੀਦ…”

 

 “ਸਮਾਂ ਸਾਡਾ ਹੈ, ਮੌਕਾ ਸਾਡਾ ਹੈ, ਸੰਕਲਪ ਸਾਡਾ ਹੈ… ਆਓ, ਮਿਲ ਕੇ ਵਿਕਸਤ ਭਾਰਤ ਬਣਾਈਏ।”

 

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ