Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲਿਸਬਨ ਵਿੱਚ ਚੰਪਾਲੀਮੌਡ ਫਾਊਂਡੇਸ਼ਨ ਦਾ ਦੌਰਾ ਕੀਤਾ

s20170624110111


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪ੍ਰਧਾਨ ਮੰਤਰੀ ਐਨਟੋਨੀਓ ਕੋਸਟਾ (Antonio Costa) ਨੇ ਅੱਜ ਲਿਸਬਨ ਵਿੱਚ ਚੰਪਾਲੀਮੌਡ ਫਾਊਂਡੇਸ਼ਨ (Champalimaud Foundation) ਦਾ ਇਕੱਠਿਆਂ ਦੌਰਾ ਕੀਤਾ।

ਚੰਪਾਲੀਮੌਡ ਫਾਊਂਡੇਸ਼ਨ ਪ੍ਰਾਈਵੇਟ ਬਾਇਓਮੈਡੀਕਲ ਰਿਸਰਚ ਫਾਊਂਡੇਸ਼ਨ ਹੈ। ਇਹ ਅਤਿ ਆਧੁਨਿਕ ਕੈਂਸਰ ਇਲਾਜ ਅਤੇ ‘ ਮੋੜ ਤੋਂ ਅੱਗੇ’ ਦੀਆਂ ਕੈਂਸਰ ਸਬੰਧੀ ਖੋਜ ਦਾ ਸਮਰਥਨ ਕਰਦਾ ਹੈ। ਇਹ ਮੈਡੀਕਲ ਸੰਭਾਲ ਵਿੱਚ ਨਵਾਂ ਸੰਪੂਰਨ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ ਜਿਹੜਾ ਕੁਦਰਤ ਨਾਲ ਨਜ਼ਦੀਕ ਤੋਂ ਜੁੜਿਆ ਹੋਇਆ ਹੈ ਅਤੇ ਵਾਤਾਵਰਣ ਵਿੱਚ ਖੋਜ ਅਤੇ ਨਵੀਨਤਾ ਨਾਲ ਦਿਨ ਪ੍ਰਤੀਦਿਨ ਦੇ ਇਲਾਜ ਨੂੰ ਸੰਗਠਿਤ ਕਰਦਾ ਹੈ।

ਕੇਂਦਰ ਦੇ ਡਿਜ਼ਾਇਨ ਵਿੱਚ ਬਾਗ, ਨਦੀ ਅਤੇ ਸਮੁੰਦਰ ਦੇ ਦ੍ਰਿਸ਼ ਅਤੇ ਬਹੁਤ ਧੁੱਪ ਦੀ ਸੁਵਿਧਾ ਹੈ ਜਿਸ ਨੂੰ ਭਾਰਤ ਦੇ ਉੱਘੇ ਭਵਨ ਨਿਰਮਾਣਕਰਤਾ ਚਾਰਲਸ ਕੋਰੀਆ (Charles Correa) ਨੇ ਡਿਜ਼ਾਇਨ ਕੀਤਾ ਸੀ।

ਫਾਊਂਡੇਸ਼ਨ ਭਾਰਤ ਅਤੇ ਪੁਰਤਗਾਲ ਦਰਮਿਆਨ ਬਹੁਪੱਖੀ ਸਹਿਯੋਗ ਦੀ ਪ੍ਰਤੀਨਿਧਤਾ ਕਰਦੀ ਹੈ।

ਇਹ ਇੱਕ ਅਜਿਹੀ ਸੰਸਥਾ ਹੈ ਜੋ ਕੈਂਸਰ ਖੋਜ ਅਤੇ ਇਲਾਜ ਨੂੰ ਸਮਰਪਿਤ ਹੈ ਜੋ ਸਮੁੱਚੀ ਸਿਹਤ ਦੇ ਸਿਧਾਂਤ ਨੂੰ ਰੇਖਾਂਕਿਤ ਕਰਦੀ ਹੈ ਜਿਸ ‘ਤੇ ਪ੍ਰਧਾਨ ਮੰਤਰੀ ਅਕਸਰ ਜ਼ੋਰ ਦਿੰਦੇ ਹਨ। ਕੈਂਸਰ ਰੋਗੀ ਇੱਥੇ ਇੱਕ ਵਿਲੱਖਣ ਕਾਰਜਪ੍ਰਣਾਲੀ ਵਿੱਚੋਂ ਗੁਜ਼ਰਦੇ ਹਨ, ਉਹ ਕੀਮੋਥੈਰੇਪੀ ਸਮੇਤ ਆਧੁਨਿਕ ਮੈਡੀਕਲ ਇਲਾਜ ਦੇ ਨਾਲ ਹੀ ਕੁਦਰਤ ਨਾਲ ਜੁੜੇ ਹੋਏ ਹਨ।

ਐਨਟੋਨੀਓ ਚੰਪਾਲੀਮੌਡਵਿਜ਼ਨ ਐਵਾਰਡ 2007 ਵਿੱਚ ਸਥਾਪਿਤ ਕੀਤਾ ਗਿਆ ਸੀ ਤਾਂ ਕਿ ਅੱਖਾਂ ਦੀ ਸੰਭਾਲ ਅਤੇ ਨਜ਼ਰ ਸਬੰਧੀ ਖੋਜ ਵਿੱਚ ਯੋਗਦਾਨ ਨੂੰ ਮਾਨਤਾ ਦਿੱਤੀ ਜਾ ਸਕੇ। ਭਾਰਤੀ ਸੰਗਠਨ ਅਰਵਿੰਦ ਆਈ ਕੇਅਰ ਸਿਸਟਮ ਨੇ ਪਹਿਲੇ ਸਾਲ ਇਹ ਐਵਾਰਡ ਜਿੱਤਿਆ ਸੀ।

ਫਾਊਂਡੇਸ਼ਨ ਵਿਖੇ 42 ਦੇਸ਼ਾਂ ਦੀਆਂ 300 ਖੋਜਾਂ ਵਿੱਚੋਂ 3 ਖੋਜਾਂ ਭਾਰਤ ਦੀ ਪ੍ਰਤੀਨਿਧਤਾ ਕਰਦੀਆਂ ਸਨ।

ਚੰਪਾਲੀਮੌਡ ਫਾਊਂਡੇਸ਼ਨ ਦਾ ਹੈਦਰਾਬਾਦ ਦੀ ਪ੍ਰਸਾਦ ਸੰਸਥਾ ਨਾਲ ਤਾਲਮੇਲ ਹੈ। ਚੰਪਾਲੀਮੌਡਫਾਊਂਫੇਸ਼ਨ ਵਿੱਚ ਕੈਂਸਰ ਦਾ ਇਲਾਜ ਕਰਾਉਣ ਵਾਲੇ ਵਿਦੇਸ਼ੀ ਮਰੀਜ਼ਾਂ ਵਿੱਚ ਵੱਡੀ ਸੰਖਿਆ ਭਾਰਤੀਆਂ ਦੀ ਹੈ।

ਪ੍ਰਧਾਨ ਮੰਤਰੀ ਨੇ ਫਾਊਂਡੇਸ਼ਨ ਦੀਆਂ ਸੁਵਿਧਾਵਾਂ ਦੇਖੀਆਂ ਅਤੇ ਭਾਰਤੀ ਖੋਜੀਆਂ ਨਾਲ ਸੰਖੇਪ ਗੱਲਬਾਤ ਕੀਤੀ।

*****

VBA/HS