Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲੇਹ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ

ਪ੍ਰਧਾਨ ਮੰਤਰੀ ਨੇ ਲੇਹ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ

ਪ੍ਰਧਾਨ ਮੰਤਰੀ ਨੇ ਲੇਹ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ


ਇੱਥੇ ਆਉਣ ਤੋਂ ਪਹਿਲਾਂ ਕਿਸੇ ਨੇ ਮੈਨੂੰ ਕਿਹਾ ਕਿ ਲੇਹ ਵਿੱਚ ਤਾਂ ਬਹੁਤ ਠੰਢ ਹੈ। ਜ਼ੀਰੋ ਤੋਂ ਕਿਤੇ ਹੇਠਾਂ ਤਾਪਮਾਨ ਹੈ। ਇੰਨੀ ਸਰਦੀ ਵਿੱਚ ਤੁਸੀਂ ਸਾਰੇ ਇੱਥੇ ਆਏ, ਸਚਮੁੱਚ ਮੈਂ ਭਾਵ-ਵਿਭੋਰ ਹਾਂ ਅਤੇ ਸਾਰਿਆਂ ਨੂੰ ਨਮਨ ਕਰਦਾ ਹਾਂ । ਏਅਰਪੋਰਟ ਤੋਂ ਉਤਰਨ ਦੇ ਬਾਅਦ ਬਹੁਤ ਵੱਡੀ-ਵੱਡੀ ਉਮਰ ਦੀਆਂ ਮਾਤਾਵਾਂ ਏਅਰਪੋਰਟ ਦੇ ਬਾਹਰ ਅਸ਼ੀਰਵਾਦ ਦੇਣ ਲਈ ਆਈਆਂ ਸਨ। ਇਤਨੇ minus degree temperature ਵਿੱਚ ਉਹ ਖੁੱਲ੍ਹੇ ਵਿੱਚ ਖੜ੍ਹੀਆਂ ਸਨ । ਮੈਂ ਵੀ ਕਾਰ ਤੋਂ ਉਤਰ ਕੇ ਉਨ੍ਹਾਂ ਨੂੰ ਨਮਨ ਕਰਨ ਲਈ ਹੇਠਾਂ ਚਲਾ ਗਿਆ । ਮਨ ਨੂੰ ਇੰਨਾ ਆਂਦੋਲਿਤ ਕਰ ਦਿੱਤਾ । ਕਿ ਇਹ ਪਿਆਰ, ਅਸ਼ੀਰਵਾਦ ਇਹ ਮਾਤਾਵਾਂ ਦਾ ਪਿਆਰ ਅਤੇ ਉਹ ਵੀ ਇੰਨੀ ਉਲਟ ਪਰਿਸਥਿਤੀ ਵਿੱਚ ਕੁਦਰਤ ਸਾਥ ਨਾ ਦਿੰਦੀ ਹੋਵੇ ਤਦ ਇੱਕ ਨਵੀਂ ਊਰਜਾ ਮਿਲਦੀ ਹੈ, ਨਵੀਂ ਤਾਕਤ ਮਿਲਦੀ ਹੈ। ਆਪ ਲੋਕਾਂ ਦੇ ਇਸ ਆਪਣੇਪਣ, ਇਸ ਸਨੇਹ ਨੂੰ ਦੇਖ ਕੇ ਮੈਨੂੰ ਜੋ ਥੋੜ੍ਹੀ ਬਹੁਤ ਵੀ ਠੰਢ ਲੱਗ ਰਹੀ ਸੀ । ਹੁਣ ਉਸਦਾ ਵੀ ਇੰਨਾ ਅਹਿਸਾਸ ਨਹੀਂ ਹੋ ਰਿਹਾ ਹੈ ।

ਮੰਚ ’ਤੇ ਵਿਰਾਜਮਾਨ ਜੰਮੂ ਅਤੇ ਕਸ਼ਮੀਰ ਦੇ ਰਾਜਪਾਲ, ਸ਼੍ਰੀਮਾਨ ਸਤਪਾਲ ਮਲਿਕ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਤੇ ਇਸ ਜੰਮੂ-ਕਸ਼ਮੀਰ ਦੀ ਧਰਤੀ ਦੇ ਸੰਤਾਨ ਡਾ. ਜਿਤੇਂਦਰ ਸਿੰਘ ਜੀ, ਜੰਮੂ-ਕਸ਼ਮੀਰ ਵਿਧਾਨ ਪਰਿਸ਼ਦ ਦੇ ਪ੍ਰਧਾਨ ਸ਼੍ਰੀਮਾਨ ਹਾਜੀ ਅਨਾਇਤ ਅਲੀ ਜੀ, ਲੱਦਾਖ ਸਵੇਗ ਪਹਾੜੀ ਵਿਕਾਸ ਪਰਿਸ਼ਦ ਲੇਹ ਦੇ ਪ੍ਰਧਾਨ ਸ਼੍ਰੀਮਾਨ ਜੇ.ਟੀ ਨਮਗਿਆਲ ਜੀ, ਲੱਦਾਖ ਸਵੇਗ ਪਹਾੜੀ ਵਿਕਾਸ ਪਰਿਸ਼ਦ ਲੇਹ ਦੇ ਪ੍ਰਧਾਨ ਸ਼੍ਰੀਮਾਨ ਫਿਰੋਜ ਅਹਿਮਦ ਜੀ, ਵਿਧਾਨ ਪਰਿਸ਼ਦ ਦੇ ਮੈਂਬਰ ਸ਼੍ਰੀਮਾਨ ਚੇਰਿੰਗ ਦੋਰੇਜੇ ਜੀ ਅਤੇ ਇੱਥੇ ਮੌਜੂਦ ਮੇਰੇ ਪਿਆਰੇ ਭਾਈਓ ਅਤੇ ਭੈਣੋਂ …..

ਲੱਦਾਖ ਵੀਰਾਂ ਦੀ ਧਰਤੀ ਹੈ । ਚਾਹੇ 1947 ਹੋਵੇ ਜਾਂ 1962 ਦੀ ਜੰਗ ਜਾਂ ਫਿਰ ਕਰਗਿਲ ਦੀ ਲੜਾਈ ਇੱਥੋਂ ਦੇ ਵੀਰ ਫੌਜੀਆਂ ਨੇ ਲੇਹ ਅਤੇ ਕਰਗਿਲ ਦੇ ਜਾਂਬਾਜ ਲੋਕਾਂ ਨੇ ਦੇਸ਼ ਦੀ ਸੁਰੱਖਿਆ ਨਿਸ਼ਚਿਤ ਕੀਤੀ ਹੈ । ਇੰਨੀ ਖੂਬਸੂਰਤ ਪਹਾੜੀਆਂ ਨਾਲ ਸੁਸ਼ੋਭਿਤ ਲੱਦਾਖ ਅਨੇਕ ਨਦੀਆਂ ਦਾ ਸਰੋਤ ਵੀ ਹੈ । ਅਤੇ ਠੀਕ ਮਾਇਨੇ ਵਿੱਚ ਸਾਡੇ ਸਾਰਿਆਂ ਲਈ ਸਵਰਗ ਦਾ ਉਪਹਾਰ ਹੈ। 9-10 ਮਹੀਨਿਆਂ ਵਿੱਚ ਮੈਨੂੰ ਫਿਰ ਇੱਕ ਵਾਰ ਤੁਹਾਡੇ ਦਰਮਿਆਨ ਆਉਣ ਦਾ ਅਵਸਰ ਮਿਲਿਆ ਹੈ । ਤੁਸੀਂ ਜਿਨ੍ਹਾਂ ਮੁਸ਼ਕਲ ਹਾਲਾਤ ਵਿੱਚ ਰਹਿੰਦੇ ਹੋ । ਹਰ ਕਠਿਨਾਈ ਨੂੰ ਚੁਣੌਤੀ ਦਿੰਦੇ ਹੋ । ਉਹ ਮੇਰੇ ਲਈ ਬਹੁਤ ਵੱਡੀ ਪ੍ਰੇਰਣਾ ਹੁੰਦੀ ਹੈ । ਕਿ ਆਪ ਸਾਰਿਆਂ ਲਈ ਹੋਰ ਡਟ ਕੇ ਕੰਮ ਕਰਨਾ ਹੈ । ਜੋ ਸਨੇਹ ਤੁਸੀਂ ਮੈਨੂੰ ਦਿੰਦੇ ਹੋ …. ਮੈਨੂੰ ਵਿਆਜ ਸਮੇਤ ਵਿਕਾਸ ਕਰਕੇ ਉਸਨੂੰ ਮੋੜਨਾ ਹੈ। ਮੈਨੂੰ ਇਹ ਅਹਿਸਾਸ ਹੈ ਕਿ ਮੌਸਮ ਤੁਹਾਡੇ ਸਾਰਿਆਂ ਲਈ ਮੁਸ਼ਕਲਾਂ ਲੈ ਕੇ ਆਉਂਦਾ ਹੈ । ਬਿਜਲੀ ਦੀ ਸਮੱਸਿਆ ਹੁੰਦੀ ਹੈ, ਪਾਣੀ ਦੀ ਦਿੱਕਤ ਆਉਂਦੀ ਹੈ। ਬਿਮਾਰੀ ਦੀ ਸਥਿਤੀ ਵਿੱਚ ਪਰੇਸ਼ਾਨੀ ਹੁੰਦੀ ਹੈ। ਪਸ਼ੂਆਂ ਲਈ ਚਾਰੇ ਦਾ ਇੰਤਜ਼ਾਮ ਕਰਨਾ ਪੈਂਦਾ ਹੈ। ਦੂਰ-ਦੂਰ ਤੱਕ ਭਟਕਣਾ ਪੈਂਦਾ ਹੈ । ਮੈਨੂੰ ਇੱਥੇ ਬਹੁਤ ਸੁਭਾਗ ਮਿਲਿਆ ਹੈ ਤੁਹਾਡੇ ਦਰਮਿਆਨ ਰਹਿਣ ਦਾ ਪਹਿਲਾਂ ਜਦੋਂ ਮੈਂ ਮੇਰੀ ਪਾਰਟੀ ਦੇ ਸੰਗਠਨ ਦਾ ਕੰਮ ਕਰਦਾ ਸੀ। ਤਾਂ ਬਹੁਤ ਲੰਮੇ ਸਮੇਂ ਤੱਕ ਆਪ ਲੋਕਾਂ ਦੇ ਦਰਮਿਆਨ ਰਿਹਾ । ਮੈਂ ਇੱਥੇ ਰਹਿੰਦਿਆਂ ਖ਼ੁਦ ਦੇਖਿਆ ਹੈ, ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਦੇਖਿਆ ਹੈ ।

ਸਾਥੀਓ ਇੰਨ੍ਹਾਂ ਹੀ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਪ੍ਰਤੀਬੱਧ ਹੈ । ਅਤੇ ਇਸ ਲਈ ਮੈਂ ਖ਼ੁਦ ਵਾਰ-ਵਾਰ ਲੇਹ, ਲੱਦਾਖ ਅਤੇ ਜੰਮੂ-ਕਸ਼ਮੀਰ ਆਉਂਦਾ ਰਹਿੰਦਾ ਹਾਂ । ਪਿਛਲੀ ਵਾਰ ਬਿਜਲੀ ਨਾਲ ਜੁੜੇ ਅਨੇਕ ਪ੍ਰਕਾਰ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ ਸੀ ਤਾਂ ਅੱਜ ਵੀ ਤੁਹਾਡੇ ਜੀਵਨ ਨੂੰ ਅਸਾਨ ਬਣਾਉਣ ਵਾਲੇ ਕਰੀਬ 3 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ, 3 ਹਜ਼ਾਰ ਕਰੋੜ ਰੁਪਏ ਉਸ ਦੇ ਉਦਘਾਟਨ, ਨੀਂਹ ਪੱਥਰ ਅਤੇ ਲੋਕਅਰਪਣ ਹੁਣੇ-ਹੁਣੇ ਤੁਸੀਂ ਦੇਖਿਆ ਹੋਵੇਗਾ ।

draj hybro electrical project ਤੋਂ leh leh ਅਤੇ ਕਰਗਿਲ ਦੇ ਅਨੇਕ ਪਿੰਡਾਂ ਨੂੰ ਕਾਫ਼ੀ ਅਤੇ ਸਸਤੀ ਬਿਜਲੀ ਉਪਲੱਬਧ ਹੋ ਸਕੇਗੀ । ਉੱਥੇ ਸ਼੍ਰੀਨਗਰ ਉੱਲੇਸਤਿਨ ਦਰਾਸ ਕਰਗਿਲ ਟਰਾਂਸਮਿਸ਼ਨ ਰੈਕ ਹੈ ਤਾਂ ਮੈਨੂੰ ਹੀ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਸੀ । ਅਤੇ ਅੱਜ ਲੋਕਅਰਪਣ ਵੀ ਮੈਨੂੰ ਹੀ ਕਰਨ ਦਾ ਸੁਭਾਗ ਮਿਲਿਆ । 2 ਹਜ਼ਾਰ ਕਰੋੜ ਤੋਂ ਅਧਿਕ ਦੇ ਇਸ ਪ੍ਰੋਜੈਕਟ ਨਾਲ ਹੁਣ ਲੇਹ – ਲੱਦਾਖ ਦੀ ਬਿਜਲੀ ਦੀ ਸਮੱਸਿਆ ਘੱਟ ਹੋਣ ਵਾਲੀ ਹੈ ।

ਸਾਥੀਓ, ਸਾਡੀ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਹੀ ਇਹੀ ਹੈ । ਲਮਕਾਉਣ ਅਤੇ ਭਟਕਾਉਣ ਦਾ ਪੁਰਾਣਾ ਸੱਭਿਆਚਾਰ ਹੁਣ ਦੇਸ਼ ਪਿੱਛੇ ਛੱਡ ਚੁੱਕਿਆ ਹੈ ਅਤੇ ਆਉਣ ਵਾਲੇ ਪੰਜ ਵਰ੍ਹਿਆਂ ਵਿੱਚ ਮੈਨੂੰ ਇਹ ਲਮਕਾਉਣ ਅਤੇ ਭਟਕਾਉਣ ਦੀ ਪਰੰਪਰਾ ਨੂੰ ਦੇਸ਼ ਨਿਕਾਲਾ ਕਰ ਦੇਣਾ ਹੈ। ਜਿਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਾਂਦਾ ਹੈ, ਪੂਰੀ ਸ਼ਕਤੀ ਲਗਾਈ ਜਾਂਦੀ ਹੈ ਕਿ ਉਸ ਦਾ ਕੰਮ ਸਮੇਂ ’ਤੇ ਪੂਰਾ ਹੋਵੇ ।

ਭਾਈਓ ਅਤੇ ਭੈਣੋਂ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਲੋਕਅਰਪਣ, ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ ਉਨ੍ਹਾਂ ਤੋਂ ਬਿਜਲੀ ਦੇ ਨਾਲ-ਨਾਲ ਲੇਹ-ਲੱਦਾਖ ਦੀ ਦੇਸ਼ ਅਤੇ ਦੁਨੀਆ ਦੇ ਦੂਜੇ ਸ਼ਹਿਰਾਂ ਨਾਲ connectivity ਸੁਧਰੇਗੀ, ਸੈਰ-ਸਪਾਟਾ ਵਧੇਗਾ, ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਪੜ੍ਹਾਈ ਲਈ ਇੱਥੇ ਹੀ ਚੰਗੀਆਂ ਸੁਵਿਧਾਵਾਂ ਮਿਲਣਗੀਆਂ । ਇੱਥੇ ਦਾ ਮੌਸਮ ਇੰਨਾ ਸੁੰਦਰ ਹੈ ਕਿ ਅਗਰ ਅਸੀਂ ਇੱਥੇ ਉੱਤਮ ਤਰ੍ਹਾਂ ਦੀ educational institution ਖੜ੍ਹੀਆਂ ਕਰ ਦੇਈਏ ਤਾਂ ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਨੌਜਵਾਨ ਲੇਹ-ਲੱਦਾਖ ਵਿੱਚ ਆ ਕੇ ਪੜ੍ਹਾਈ ਕਰਨਾ ਪਸੰਦ ਕਰਨਗੇ । ਅਤੇ ਸਾਨੂੰ ਉਨ੍ਹਾਂ ਸੁਪਨਿਆਂ ਨੂੰ ਦੇਖਣਾ ਚਾਹੀਦਾ ਹੈ, ਅਤੇ ਮੇਰੇ ਦਿਮਾਗ ਵਿੱਚ ਅਜਿਹੇ ਸੁਪਨੇ ਪਏ ਹਨ ।

ਸਾਥੀਓ, ਅਸੀਂ ਸਾਰਿਆਂ ਦੇ ਆਦਰਸ਼ਕ ਮਹਾਨ ਕੁਸ਼ਕ ਬਕੁਲਾ ਰਿੰਪੋਚੀਜੇ ਨੇ ਆਪਣਾ ਪੂਰਾ ਜੀਵਨ ਇੱਕ ਸੁਪਨੇ ਲਈ ਖਪਾ ਦਿੱਤਾ ਸੀ । ਲੇਹ-ਲੱਦਾਖ ਨੂੰ ਸ੍ਰੇਸ਼ਠ ਭਾਰਤ ਨਾਲ connect ਕਰਨਾ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੀ ਪੂਜਯ ਰਿੰਪੋ ਜੀ ਦਾ ਸਭ ਤੋਂ ਵੱਡਾ ਸੁਪਨਾ ਸੀ ।

ਕੇਂਦਰ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਥੇ connectivity ਨੂੰ ਇੱਕ ਨਵਾਂ ਵਿਸਤਾਰ ਦੇ ਰਹੀ ਹੈ। ਲੇਹ-ਲੱਦਾਖ ਨੂੰ ਰੇਲ ਅਤੇ ਹਵਾਈ ਮਾਰਗ ਨਾਲ ਜੋੜਨ ਵਾਲੇ ਦੋ ਵੱਡੇ ਪ੍ਰੋਜੈਕਟਾਂ ’ਤੇ ਕੰਮ ਚਲ ਰਿਹਾ ਹੈ। ਇਸ ਖੇਤਰ ਨੂੰ ਪਹਿਲੀ ਵਾਰ ਰੇਲ ਮੈਪ ਨਾਲ ਜੋੜਨ ਵਾਲੀ ਰੇਲਵੇ ਲਾਈਨ ਅਤੇ Kushok Bakula Rimpochee Airport ਦੀ ਨਵੀਂ ਅਤੇ ਆਧੁਨਿਕ terminal building ਦੋਵੇਂ ਹੀ ਇੱਥੇ ਵਿਕਾਸ ਨੂੰ ਹੋਰ ਗਤੀ ਦੇਣ ਵਾਲੇ ਸਾਬਤ ਹੋਣਗੇ ।

ਸਾਥੀਓ, ਤਿੰਨ ਦਹਾਕੇ ਪਹਿਲਾਂ ਇੱਥੇ ਜੋ building ਬਣਾਈ ਗਈ ਸੀ । ਸਮੇਂ ਦੇ ਨਾਲ ਇਸ ਨੂੰ ਆਧੁਨਿਕਤਾ ਨਾਲ ਜੋੜਨ, ਇਸ ਵਿੱਚ ਨਵੀਆਂ ਸਹੂਲਤਾਂ ਦਾ ਵਿਕਾਸ ਕਰਨ ਬਾਰੇ ਪਹਿਲਾਂ ਕਦੇ ਨਹੀਂ ਸੋਚਿਆ ਗਿਆ । ਅੱਜ new terminal building ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਬਹੁਤ ਹੀ ਜਲਦ ਲੋਕਅਰਪਣ ਵੀ ਕੀਤਾ ਜਾਵੇਗਾ । ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਜਿਸ ਦਾ ਨੀਂਹ ਪੱਥਰ ਪਹਿਲਾਂ ਕੀਤਾ ਗਿਆ ਸੀ ਉਸ ਦਾ ਲੋਕਅਰਪਣ ਅੱਜ ਕਰ ਰਿਹਾ ਹਾਂ ਅੱਜ ਜਿਸ ਦਾ ਨੀਂਹ ਪੱਥਰ ਰੱਖ ਰਿਹਾ ਹਾਂ ਤੁਹਾਡੇ ਅਸ਼ੀਰਵਾਦ ਨਾਲ ਉਸ ਦੇ ਲੋਕਅਰਪਣ ਕਰਨ ਲਈ ਮੈਂ ਹੀ ਆਵਾਂਗਾ । ਇਹ terminal ਅਤਿਆਧੁਨਿਕ ਸੁਵਿਧਾ ਦੇਣ ਦੇ ਨਾਲ – ਨਾਲ ਹੁਣ ਜ਼ਿਆਦਾ ਯਾਤਰੀਆਂ ਨੂੰ ਸੰਭਾਲਣ ਵਿੱਚ ਸਮਰੱਥ ਹੋ ਸਕੇਗਾ ।

ਇਸੇ ਤਰ੍ਹਾਂ ਬਿਲਾਸਪੁਰ, ਮਨਾਲੀ, ਲੇਹ ਰੇਲ ਲਾਈਨ ’ਤੇ ਸ਼ੁਰੂਆਤੀ ਸਰਵੇ ਹੋ ਚੁੱਕਿਆ ਹੈ । ਕਈ ਸਥਾਨਾਂ ਵਿੱਚ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ । ਜਦੋਂ ਇਹ ਰੇਲ ਲਾਈਨ ਤਿਆਰ ਹੋ ਜਾਵੇਗੀ ਤਦ ਦਿੱਲੀ ਤੋਂ ਲੇਹ ਦੀ ਦੂਰੀ ਬਹੁਤ ਘੱਟ ਹੋ ਜਾਵੇਗੀ । ਸਰਦੀਆਂ ਵਿੱਚ ਤਾਂ ਇੱਥੇ ਦੀਆਂ ਪੂਰੀਆਂ ਸੜਕਾਂ ਬਾਕੀ ਭਾਰਤ ਤੋਂ ਕਟ ਜਾਂਦੀਆਂ ਹਨ । ਇਹ ਰੇਲ ਲਾਈਨ ਕਾਫ਼ੀ ਹੱਦ ਤੱਕ ਇਸ ਸਮੱਸਿਆ ਨੂੰ ਦੂਰ ਕਰੇਗੀ ।

ਸਾਥੀਓ, ਕਿਸੇ ਵੀ ਖੇਤਰ ਵਿੱਚ ਜਦੋਂ connectivity ਚੰਗੀ ਹੋਣ ਲਗਦੀ ਹੈ ਤਾਂ ਉੱਥੇ ਦੇ ਲੋਕਾਂ ਦਾ ਜੀਵਨ ਤਾਂ ਅਸਾਨ ਹੁੰਦਾ ਹੀ ਹੈ ਕਮਾਈ ਦੇ ਸਾਧਨ ਵੀ ਵਧਦੇ ਹਨ । tourism ਨੂੰ ਇਸ ਦਾ ਸਭ ਤੋਂ ਜ਼ਿਆਦਾ ਲਾਭ ਹੁੰਦਾ ਹੈ । ਲੇਹ-ਲੱਦਾਖ ਦਾ ਇਲਾਕਾ ਤਾਂ ਅਧਿਆਤਮ, ਕਲਾ, ਸੱਭਿਆਚਾਰ, ਕੁਦਰਤ ਦੀ ਸੁੰਦਰਤਾ ਅਤੇ adventure sports ਲਈ ਦੁਨੀਆ ਦਾ ਇੱਕ ਮਹੱਤਵਪੂਰਨ ਸਥਾਨ ਹੈ। ਇੱਥੇ tourism ਦੇ ਵਿਕਾਸ ਲਈ ਇੱਕ ਹੋਰ ਕਦਮ ਸਰਕਾਰ ਨੇ ਚੁੱਕਿਆ ਹੈ । ਅੱਜ ਇੱਥੇ ਪੰਜ ਨਵੇਂ tracking route ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ।

ਕੇਂਦਰ ਸਰਕਾਰ ਨੇ ਇਨ੍ਹਾਂ routes ’ਤੇ protected area permit ਦੀ ਵੈਧਤਾ ਵੀ ਸੱਤ ਦਿਨ ਤੋਂ ਵਧਾ ਕੇ 15 ਦਿਨ ਕਰ ਦਿੱਤੀ ਹੈ । ਇਸ ਤੋਂ ਇੱਥੇ ਆਉਣ ਵਾਲੇ tourist ਸ਼ਾਂਤੀ ਨਾਲ ਪੂਰਾ ਸਮਾਂ ਲੈ ਕੇ ਆਪਣੀ ਯਾਤਰਾ ਦਾ ਆਨੰਦ ਲੈ ਸਕਣਗੇ ਅਤੇ ਇੱਥੇ ਦੇ ਨੌਜਵਾਨਾਂ ਨੂੰ ਜ਼ਿਆਦਾ ਰੋਜ਼ਗਾਰ ਮਿਲ ਸਕੇਗਾ ।

ਸਾਥੀਓ, ਮੈਨੂੰ ਦੱਸਿਆ ਗਿਆ ਹੈ ਕਿ ਇਸ ਵਾਰ 3 ਲੱਖ ਤੋਂ ਜ਼ਿਆਦਾ tourist ਲੇਹ ਆਏ ਹਨ ਅਤੇ ਕਰੀਬ 1 ਲੱਖ ਲੋਕਾਂ ਨੇ ਕਰਗਿਲ ਦੀ visit ਕੀਤੀ ਹੈ । ਇੱਕ ਤਰ੍ਹਾਂ ਨਾਲ ਦੇਖੋ ਤਾਂ ਕਸ਼ਮੀਰ ਵਿੱਚ ਜਿੰਨੇ tourist ਹੁਣੇ ਆਏ ਹਨ ਉਸ ਦੇ ਅੱਧੇ ਇਸੇ ਖੇਤਰ ਵਿੱਚ ਆਏ ਹਨ । ਉਹ ਦਿਨ ਦੂਰ ਨਹੀਂ ਜਦੋਂ ਲੇਹ – ਲੱਦਾਖ ਦਾ tourism ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰੇਗਾ ।

ਭਾਈਓ ਅਤੇ ਭੈਣੋਂ, ਕੇਂਦਰ ਸਰਕਾਰ ਦੇਸ਼ ਭਰ ਵਿੱਚ ਵਿਕਾਸ ਦੀ ਪੰਚਧਾਰਾ ਯਾਨੀ ਬੱਚਿਆਂ ਨੂੰ ਪੜ੍ਹਾਈ, ਨੌਜਵਾਨਾਂ ਨੂੰ ਕਮਾਈ, ਬਜ਼ੁਰਗਾਂ ਦੀ ਦਵਾਈ, ਕਿਸਾਨ ਨੂੰ ਸਿੰਚਾਈ ਅਤੇ ਜਨ-ਜਨ ਦੀ ਸੁਣਵਾਈ ਇਸਨੂੰ ਸੁਨਿਸ਼ਚਿਤ ਕਰਨ ਵਿੱਚ ਜੁਟੀ ਹੋਈ ਹੈ। ਇਹ ਲੇਹ-ਲੱਦਾਖ ਅਤੇ ਕਰਗਿਲ ਵਿੱਚ ਵੀ ਇਨ੍ਹਾਂ ਸਾਰੀਆਂ ਸਹੂਲਤਾਂ ਨੂੰ ਮਜ਼ਬੂਤ ਕਰਨ ਦਾ ਯਤਨ ਚਲ ਰਿਹਾ ਹੈ। ਲੱਦਾਖ ਵਿੱਚ ਕੁੱਲ ਅਬਾਦੀ ਦਾ 40% ਹਿੱਸਾ ਜਵਾਨ ਵਿਦਿਆਰਥੀ ਹਨ । ਤੁਹਾਡੇ ਸਾਰਿਆਂ ਦੀ ਲੰਮੇ ਸਮੇਂ ਤੋਂ ਇੱਥੇ university ਦੀ ਮੰਗ ਰਹੀ ਹੈ । ਅੱਜ ਤੁਹਾਡੀ ਇਹ ਮੰਗ ਵੀ ਪੂਰੀ ਹੋਈ ਹੈ ਅਤੇ ਇਸ ਦੇ ਲਈ ਵੀ ਤੁਹਾਨੂੰ ਸਾਰਿਆਂ ਨੂੰ ਅਤੇ ਖਾਸ ਤੌਰ ‘ਤੇ ਮੇਰੇ ਨੌਜਵਾਨ ਸਾਥੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ । ਅੱਜ ਉਸ cluster university ਨੂੰ launch ਕੀਤਾ ਗਿਆ ਹੈ । ਇਸ ਵਿੱਚ ਨੁਬਰਾ, ਲੇਹ ਅਤੇ ਜ਼ਾਂਸਕਰ ਕਰਗਿਲ ਵਿੱਚ ਚਲ ਰਹੇ ਡਿਗਰੀ ਕਾਲਜਾਂ ਦੇ ਸੰਸਾਧਨਾਂ ਦਾ ਉਪਯੋਗ ਕੀਤਾ ਜਾਵੇਗਾ । ਵਿਦਿਆਰਥੀਆਂ ਦੀ ਸੁਵਿਧਾ ਲਈ ਲੇਹ ਅਤੇ ਕਰਗਿਲ ਵਿੱਚ ਵੀ ਇਸ ਦੇ ਪ੍ਰਸ਼ਾ‍ਸਨਿਕ ਦਫ਼ਤਰ ਰਹਿਣਗੇ ।

ਸਾਥੀਓ, ਲੇਹ-ਲੱਦਾਖ ਦੇਸ਼ ਦੇ ਉਨ੍ਹਾਂ ਹਿੱਸਿਆਂ ਵਿੱਚੋਂ ਹੈ, ਜਿੱਥੇ scheduled tribes ਮੇਰੇ ਜਨਜਾਤੀ ਭਾਈ ਭੈਣਾਂ ਦੀ ਅਬਾਦੀ ਕਾਫ਼ੀ ਮਾਤਰਾ ਵਿੱਚ ਹੈ । ਦੋ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ । ਇਸ ਵਿੱਚ SC ST ਦੇ ਵਿਕਾਸ ’ਤੇ ਬਹੁਤ ਬਲ ਦਿੱਤਾ ਗਿਆ ਹੈ । schedule tribes ਦੀ welfare ਲਈ ਬਜਟ ਵਿੱਚ ਲਗਭਗ 30% ਦਾ ਵਾਧਾ ਕੀਤਾ ਗਿਆ ਹੈ। ਜਦੋਂ ਕਿ ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਲਗਭਗ 35% ਤੋਂ ਜ਼ਿਆਦਾ ਦੀ ਵੰਡ ਬਜਟ ਵਿੱਚ ਇਸ ਵਾਰ ਕੀਤੀ ਗਈ ਹੈ । ਬਜਟ ਵਿੱਚ SC ST welfare ਲਈ ਜੋ 11 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਪ੍ਰਾਵਧਾਨ ਕੀਤਾ ਗਿਆ ਹੈ । ਇਸ ਨਾਲ ਹੁਣ ਸਿੱਖਿਆ, ਸਿਹਤ ਅਤੇ ਦੂਜੀਆਂ ਸਹੂਲਤਾਂ ਵਿੱਚ ਵਾਧਾ ਹੋਣ ਵਾਲਾ ਹੈ ।

ਭਾਈਓ ਅਤੇ ਭੈਣੋਂ, ਕੇਂਦਰ ਸਰਕਾਰ ਦੇਸ਼ ਦੇ ਹਰ ਉਸ ਨਾਗਰਿਕ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਦਾ ਯਤਨ ਕਰ ਰਹੀ ਹੈ। ਜਿਨ੍ਹਾਂ ਨੂੰ ਕੁਝ ਕਾਰਨਾਂ ਤੋਂ ਵਿਕਾਸ ਦਾ ਪੂਰਾ ਲਾਭ ਨਹੀਂ ਮਿਲ ਸਕਿਆ ਹੈ । ਇਸ ਬਜਟ ਵਿੱਚ ਸਰਕਾਰ ਨੇ ਬਜਟ ਵਿੱਚ ਖਾਨਾਬਦੋਸ਼ ਸਮੁਦਾਇ ਲਈ ਵੀ ਇੱਕ ਬਹੁਤ ਵੱਡਾ ਫੈਸਲਾ ਕੀਤਾ ਹੈ । ਇਹ ਉਹ ਲੋਕ ਹਨ ਜੋ ਆਪਣੀ ਜੀਵਨਸ਼ੈਲੀ ਦੀ ਵਜ੍ਹਾ ਨਾਲ, ਕਈ ਵਾਰ ਮੌਸਮ ਦੀ ਵਜ੍ਹਾ ਨਾਲ ਇੱਕ ਹੀ ਸਥਾਨ ’ਤੇ ਟਿਕ ਕੇ ਨਹੀਂ ਰਹਿ ਸਕਦੇ, ਅਜਿਹੇ ਵਿੱਚ ਇਨ੍ਹਾਂ ਲੋਕਾਂ ਤੱਕ ਸਰਕਾਰ ਦੀ ਯੋਜਨਾ ਦਾ ਲਾਭ ਪਹੁੰਚਾਉਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ । ਹੁਣ ਇਨ੍ਹਾਂ ਲੋਕਾਂ ਲਈ ਸਰਕਾਰ ਨੇ welfare development board ਬਣਾਉਣ ਦਾ ਫੈਸਲਾ ਕੀਤਾ ਹੈ ਤਾਕਿ ਸਰਕਾਰ ਜੋ ਵਿਕਾਸ ਕਾਰਜਾਂ ਨੂੰ ਲੈ ਕੇ ਅੱਗੇ ਚਲ ਰਹੀ ਹੈ । ਇਨ੍ਹਾਂ ਵਿਕਾਸ ਕਾਰਜਾਂ ਦਾ ਲਾਭ ਇਨ੍ਹਾਂ ਪਰਿਵਾਰਾਂ ਤੱਕ, ਇਨ੍ਹਾਂ ਸਮੂਹਿਕ ਭਾਈਚਾਰਿਆਂ ਤੱਕ ਜੋ ਅਜ਼ਾਦੀ ਦੇ 70 ਸਾਲ ਬਾਅਦ ਵੀ ਨਹੀਂ ਪਹੁੰਚ ਸਕਿਆ ਹੈ। ਉਨ੍ਹਾਂ ਨੂੰ ਤੇਜ਼ੀ ਨਾਲ ਪੁੱਜੇ । ਅਤੇ ਇਹ ਲੋਕ ਕੌਣ ਹਨ….. ਸਪੇਰਾ, ਭੰਜਾਰਾ ਅਤੇ ਜੋ ਬੈਲਗੱਡੀ ਵਿੱਚ ਘੁੰਮਣ ਵਾਲੇ ਲੁਹਾਰ ਹੁੰਦੇ ਹਨ ਅਜਿਹੇ…. ਬਿਲਕੁਲ ਘੁਮੰਤੂ ਲੋਕ ਹੁੰਦੇ ਹਨ । ਸ਼ਿਫਟ ਹੁੰਦੇ ਹਨ ਕਿਤੇ ਰੁਕਦੇ ਹੀ ਨਹੀਂ ਹਨ , ਆਪਣੇ ਪਸ਼ੁਧਨ ਨੂੰ ਲੈ ਕੇ ਚਲਦੇ ਹੀ ਰਹਿੰਦੇ ਹਨ । ਆਪਣੀ ਥਾਂ ’ਤੇ ਆਉਂਦੇ-ਆਉਂਦੇ ਦੋ ਸਾਲ ਲਗ ਜਾਂਦੇ ਹਨ। ਅਜਿਹੇ ਪਰਿਵਾਰਾਂ ਦੀ ਚਿੰਤਾ ਕਰਨਾ ਇਹ ਇੱਕ ਬਹੁਤ ਵੱਡਾ ਫੈਸਲਾ ਅਸੀਂ ਲਿਆ ਹੈ ।

ਸਾਥੀਓ, ਇਸ ਦੇ ਇਲਾਵਾ ਬਜਟ ਵਿੱਚ ਦੇਸ਼ ਦੇ ਕਿਸਾਨਾਂ ਲਈ ਵੀ ਇਤਿਹਾਸਿਕ ਐਲਾਨ ਸਰਕਾਰ ਨੇ ਕੀਤਾ ਹੈ। ਪੀਐੱਮ ਕਿਸਾਨ ਸਨਮਾਨ ਨਿਧੀ short form ਵਿੱਚ ਉਸ ਨੂੰ ਕਹਿੰਦੇ ਹਨ PM kisan ਇਸ ਯੋਜਨਾ ਦਾ ਲਾਭ ਲੇਹ-ਲੱਦਾਖ ਦੇ ਅਨੇਕ ਕਿਸਾਨ ਪਰਿਵਾਰਾਂ ਨੂੰ ਵੀ ਹੋਣ ਵਾਲਾ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਪਾਸ ਪੰਜ ਏਕੜ ਤੋਂ ਘੱਟ ਜ਼ਮੀਨ ਹੈ ਅਤੇ ਇੱਥੇ ਕਰੀਬ-ਕਰੀਬ ਸਭ ਅਜਿਹੇ ਹੀ ਹਨ। ਸਭ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ……. ਉਨ੍ਹਾਂ ਦੇ ਬੈਂਕ ਖਾਤੇ ਵਿੱਚ ਸਿੱਧੇ 6 ਹਜ਼ਾਰ ਰੁਪਏ ਹਰ ਸਾਲ ਦਿੱਲੀ……….ਕੇਂਦਰ ਸਰਕਾਰ ਵੱਲੋਂ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਹੋ ਜਾਵੇਗਾ। ਇਹ ਦੋ-ਦੋ ਹਜ਼ਾਰ ਦੀਆਂ ਤਿੰਨ ਕਿਸ਼ਤਾਂ ਵਿੱਚ ਤਹਾਨੂੰ ਮਿਲਣਗੇ। ਸੀਜ਼ਨ ਦੇ ਹਿਸਾਬ ਨਾਲ ਤੈਅ ਕੀਤਾ ਹੈ। ਜਿਸ ਦੀ ਪਹਿਲੀ ਕਿਸ਼ਤ ਮੇਰੀ ਕੋਸ਼ਿਸ਼ ਹੈ ਕਿ ਬਹੁਤ ਹੀ ਜਲਦੀ ਪਹੁੰਚ ਜਾਵੇਗੀ। ਅਤੇ ਇਸ ਲਈ ਮੈਂ ਦੇਸ਼ ਦੀਆਂ ਸਭ ਰਾਜ ਸਰਕਾਰਾਂ ਨੂੰ ਇਸ ਦੀਆਂ ਗਾਈਡਲਾਈਨਸ ਅੱਜ ਹੀ ਭੇਜ ਦੇਣ ਵਾਲਾ ਹਾਂ। ਸੂਚਨਾਵਾਂ ਭੇਜ ਦਿੱਤੀਆਂ ਹਨ ਕਿ ਤੁਹਾਡੇ ਇੱਥੇ ਕਿਸਾਨ…….ਉਨ੍ਹਾਂ ਦੀ ਸੂਚੀ , ਉਨ੍ਹਾਂ ਦਾ ਆਧਾਰ ਨੰਬਰ ਤੁਰੰਤ ਭੇਜ ਦਿਓ। ਤਾਕਿ ਉੱਥੋਂ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾ ਹੋ ਜਾਣ। ਅਤੇ ਅਜਿਹਾ ਨਹੀਂ ਕਿ ਭਾਈ ਗੱਲਾਂ ਕਰਨੀਆਂ, ਵਾਅਦੇ ਕਰਨੇ ਫਿਰ ਨੇਡੇ ਕਰਨਾ……. ਜੀ ਨਹੀਂ, ਮੈਂ ਲਾਗੂ ਕਰਨਾ ਹੈ। ਅਤੇ ਸਭ ਰਾਜਾਂ ਦੀ ਮਸ਼ੀਨਰੀ ਜਿੰਨੀ ਐਕਟਿਵ ਹੋਵੇਗੀ ਓਨੀ ਤੇਜ਼ੀ ਨਾਲ ਲਾਭ ਪਹੁੰਚਣ ਵਾਲਾ ਹੈ।

ਅਤੇ ਇਸ ਲਈ ਇੱਥੋਂ ਦੇ ਆਲੂ, ਮਟਰ, ਗੋਭੀ ਉਸ ਦੇ ਉਤਪਾਦਕ ਕਿਸਾਨਾਂ ਨੂੰ ਪ੍ਰੋਤਸਾਹਨ ਮਿਲਣ ਵਾਲਾ ਹੈ। ਅਤੇ ਇੱਥੋਂ ਦੀ ਗੋਭੀ ਲਈ ਤਾਂ ਮੈਨੂੰ ਬਰਾਬਰ ਯਾਦ ਹੈ । ਮੈਂ ਸੰਗਠਨ ਵਿੱਚ ਕੰਮ ਕਰਦਾ ਸਾਂ ਤਾਂ ਦਿੱਲੀ ਤੋਂ ਆਉਂਦਾ ਸੀ ਦਿੱਲੀ ਵਾਪਸ ਜਾਂਦਾ ਸੀ। ਤਾਂ ਜੋ ਕਾਰਜਕਰਤਾ ਮੇਰੇ ਵਾਕਫ਼ ਸਨ ਉਹ ਮੈਨੂੰ ਇੱਕ ਹੀ ਤਾਕੀਦ ਕਰਦੇ ਸੀ ਕਿ ਸਾਹਿਬ luggage ਦਾ ਜੋ ਖਰਚਾ ਹੋਵੇਗਾ ਅਸੀਂ ਦੇ ਦੇਵਾਂਗੇ। ਇੱਕ ਗੋਭੀ ਉਠਾਕੇ ਲੈ ਆਉਣਾ। ਅਤੇ ਮੈਂ ਵੀ ਇੱਥੋਂ ਕਾਫੀ ਸਬਜ਼ੀ ਲੈ ਜਾਂਦਾ ਸੀ। ਉਨ੍ਹਾਂ ਪਰਿਵਾਰਾਂ ਨੂੰ ਬੜਾ ਚੰਗਾ ਲਗਦਾ ਸੀ ਇਹ ਸਬਜ਼ੀ ਖਾਣ ਦਾ। ਅਤੇ ਇਸ ਨਵੀਂ ਯੋਜਨਾ ਲਈ ਮੈਂ ਸਭ ਦੱਸਦਾ ਹਾਂ ਕਿਸਾਨਾਂ ਲਈ ਅਦਭੁੱਤ ਯੋਜਨਾ ਹੈ ਉਨ੍ਹਾਂ ਨੂੰ ਇੱਕ ਬਹੁਤ ਵੱਡੀ ਤਾਕਤ ਦੇਣ ਵਾਲੀ ਹੈ। ਅਤੇ ਜੋ ਦਿੱਲੀ ਵਿੱਚ ਏਅਰ ਕੰਡੀਸ਼ਨਰ ਕਮਰਿਆਂ ਵਿੱਚ ਬੈਠਦੇ ਹਨ ਨਾ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਹੈ। ਦੁਰਗਮ ਪਹਾੜਾਂ ਵਿੱਚ, ਰੇਗਿਸਤਾਨ ਵਿੱਚ, ਪਿਛੜੇ ਇਲਾਕਿਆਂ ਵਿੱਚ ਗ਼ਰੀਬ ਕਿਸਾਨ ਜੋ ਹਨ ਨਾ ਉਸ ਲਈ ਛੇ ਹਜ਼ਾਰ ਰੁਪਏ ਕਿੰਨੀ ਵੱਡੀ ਗੱਲ ਹੁੰਦੀ ਹੈ। ਇਹ ਏਅਰ ਕੰਡੀਸ਼ਨਰ ਕਮਰੇ ਵਿੱਚ ਬੈਠੇ ਹੋਏ ਲੋਕਾਂ ਨੂੰ ਪਤਾ ਤੱਕ ਨਹੀਂ ਹੁੰਦਾ ਹੈ। ਉਨ੍ਹਾਂ ਨੂੰ ਸਮਝ ਹੀ ਨਹੀਂ ਹੁੰਦੀ ਹੈ।

ਇਸ ਨਵੀਂ ਯੋਜਨਾ ਲਈ ਮੈਂ ਆਪ ਸਭ ਨੂੰ ਦੇਸ਼ ਭਰ ਦੇ ਕਿਸਾਨਾਂ ਨੂੰ ਹਿਰਦੇਪੂਰਵਕ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ, ਲੇਹ, ਲੱਦਾਖ, ਕਰਗਿਲ ਭਾਰਤ ਦਾ ਸਿਖ਼ਰ ਹੈ, ਸਾਡਾ ਮਸਤਕ ਹੈ, ਮਾਂ ਭਾਰਤੀ ਦਾ ਇਹ ਤਾਜ ਸਾਡਾ ਗੌਰਵ ਹੈ, ਬੀਤੇ ਸਾਢੇ ਚਾਰ ਵਰ੍ਹਿਆਂ ਤੋਂ ਇਹ ਖੇਤਰ ਸਾਡੇ ਵਿਕਾਸ ਦੀਆਂ ਪ੍ਰਾਥਮਿਕਤਾਵਾਂ ਦਾ ਕੇਂਦਰ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ladakh autonomous hill development council act ਵਿੱਚ ਬਦਲਾਅ ਕੀਤਾ ਗਿਆ ਹੈ। ਅਤੇ council ਨੂੰ ਇਸ ਖੇਤਰ ਨਾਲ ਜੁੜੇ ਮਾਮਲਿਆਂ ਵਿੱਚ ਹੁਣ ਜ਼ਿਆਦਾ ਅਧਿਕਾਰ ਦਿੱਤੇ ਗਏ ਹਨ।

ਹੁਣ ਖੇਤਰ ਦੇ ਵਿਕਾਸ ਲਈ ਆਉਣ ਵਾਲੇ ਪੈਸੇ ਇੱਥੋਂ ਦੀ autonomous council ਹੀ ਜਾਰੀ ਕਰਦੀ ਹੈ। council ਦੇ ਅਧਿਕਾਰਾਂ ਦੇ ਦਾਇਰੇ ਅਤੇ ਫੈਸਲੇ ਕਰਨ ਦੀ ਸ਼ਕਤੀ ਨੂੰ ਵੀ ਵਧਾਇਆ ਗਿਆ ਹੈ । ਇਸ ਨਾਲ ਇੱਥੋਂ ਦੇ ਮਹੱਤਵਪੂਰਨ ਵਿਸ਼ਿਆਂ ਨੂੰ ਜ਼ਿਆਦਾ ਤੇਜ਼ੀ ਨਾਲ, ਹੋਰ ਜ਼ਿਆਦਾ ਸੰਵੇਦਨਸ਼ੀਲਤਾ ਨਾਲ ਸੁਲਝਾਇਆ ਜਾ ਸਕਦਾ ਹੈ। ਹੁਣ ਤੁਹਾਨੂੰ ਆਪਣੀਆਂ ਜ਼ਰੂਰਤਾਂ ਲਈ ਵਾਰ-ਵਾਰ ਸ਼੍ਰੀਨਗਰ ਅਤੇ ਜੰਮੂ ਨਹੀਂ ਜਾਣਾ ਹੋਵੇਗਾ। ਲੇਕਿਨ ਜ਼ਿਆਦਾਤਰ ਕੰਮ ਇੱਥੇ ਲੇਹ ਅਤੇ ਲੱਦਾਖ ਵਿੱਚ ਹੀ ਪੂਰੇ ਹੋ ਜਾਣਗੇ।

ਸਾਥੀਓ, ਕੇਂਦਰ ਸਰਕਾਰ ਸਬਕਾ ਸਾਥ-ਸਬਕਾ ਵਿਕਾਸ ਦੇ ਮੂਲ ਮੰਤਰ ‘ਤੇ ਕੰਮ ਕਰ ਰਹੀ ਹੈ । ਦੇਸ਼ ਦਾ ਕੋਈ ਵੀ ਵਿਅਕਤੀ, ਕੋਈ ਵੀ ਕੋਨਾ, ਵਿਕਾਸ ਤੋਂ ਅਣਛੂਹਿਆ ਨਾ ਰਹੇ ਇਸ ਲਈ ਹੀ ਸਬਕਾ ਸਾਥ-ਸਬਕਾ ਵਿਕਾਸ ਦਾ ਮੰਤਰ ਲੈਕੇ ਅਸੀਂ ਪਿਛਲੇ ਸਾਢੇ ਚਾਰ ਸਾਲ ਤੋਂ ਲਗਾਤਾਰ ਦਿਨ-ਰਾਤ ਕੋਸ਼ਿਸ਼ ਕਰ ਰਹੇ ਹਾਂ।

ਮੈਂ ਇੱਥੋਂ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ। ਕਿ ਲੇਹ ਲੱਦਾਖ ਕਰਗਿਲ ਦੇ ਵਿਕਾਸ ਦੇ ਲਈ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਕੇਂਦਰ ਸਰਕਾਰ ਅਜੇ ਸਾਡੇ ਮਿੱਤਰ ਨੇ ਬਾਕੀ ਲੰਬੀ ਲਿਸਟ ਪੜ੍ਹ ਲਈ ਲੇਕਿਨ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਮੈਂ ਇਨ੍ਹਾਂ ਦੀਆਂ ਬਾਰੀਕੀਆਂ ਵਿੱਚ ਨਹੀਂ ਜਾਂਦਾ ਹਾਂ। ਲੇਕਿਨ ਮੈਂ ਇੱਥੇ ਸਭ ਤੋਂ ਜਾਣੂ ਹਾਂ ਅਤੇ ਮੇਰਾ ਇਹ ਸਭ ਤੋਂ ਵੱਡਾ ਲਾਭ ਹੈ, ਮੈਂ ਇੱਕ ਅਜਿਹਾ ਪ੍ਰਧਾਨ ਮੰਤਰੀ ਹਾਂ ਜੋ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਭਟਕ ਕੇ ਆਇਆ ਹਾਂ। ਇਸ ਲਈ ਮੈਨੂੰ ਚੀਜ਼ਾਂ ਦਾ ਕਾਫੀ ਅੰਦਾਜ ਹੈ। ਬਾਰੀਕੀਆਂ ਅਵਸਰਾਂ ਤੋਂ ਜਾਣ ਲੈਂਦਾ ਹਾਂ ਲੇਕਿਨ ਮੈਨੂੰ ਅਨੁਭਵ ਹੁੰਦਾ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕੇਂਦਰ ਸਰਕਾਰ ਤੁਹਾਡੀਆਂ ਆਸ਼ਾਵਾਂ ਅਤੇ ਆਕਾਂਖਿਆਵਾਂ ਦਾ ਪੂਰਾ ਸਨਮਾਨ ਕਰਦੀ ਹੈ। ਅਤੇ ਅੱਜ ਇਹ ਨੀਂਹ ਪੱਥਰ ਰੱਖਣ ਅਤੇ ਲੋਕਅਰਪਣ ਦਾ ਪ੍ਰੋਗਰਾਮ ਉਸ ਦੀ ਇੱਕ ਕੜੀ ਹੈ।

ਇੱਕ ਵਾਰ ਫਿਰ ਜੀਵਨ ਨੂੰ ਅਸਾਨ ਬਣਾਉਣ ਵਾਲੇ ਸਭ ਪ੍ਰੋਜੈਕਟਾਂ ਲਈ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸਰਦੀ ਦੇ ਇਸ ਮੌਸਮ ਵਿੱਚ ਵੀ ਤੁਸੀਂ ਦੂਰ-ਦੂਰ ਤੋਂ ਮੈਨੂੰ ਅਸ਼ੀਰਵਾਦ ਦੇਣ ਲਈ ਆਏ, ਵੱਡੀ ਸੰਖਿਆ ਵਿੱਚ ਪਹੁੰਚੇ ਇਸ ਲਈ ਵੀ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਆਭਾਰੀ ਹਾਂ। ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ……………

ਭਾਰਤ ਮਾਤਾ ਕੀ……….ਜੈ

ਭਾਰਤ ਮਾਤਾ ਕੀ……ਜੈ

ਭਾਰਤ ਮਾਤਾ ਕੀ……….ਜੈ

ਭਾਰਤ ਮਾਤਾ ਕੀ………ਜੈ

ਬਹੁਤ-ਬਹੁਤ ਧੰਨਵਾਦ

***

ਅਤੁਲ ਕੁਮਾਰ ਤਿਵਾਰੀ, ਅਰੁਣਾ ਕੁਮਾਰ ਪੀ, ਮਮਤਾ