Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਾਡਨਗਰ ਦਾ ਦੌਰਾ ਕੀਤਾ, ਤੀਬਰ ਮਿਸ਼ਨ ਇੰਦਰਧਨੁਸ਼ ਲਾਂਚ ਕੀਤਾ, ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਵਾਡਨਗਰ ਦਾ ਦੌਰਾ ਕੀਤਾ, ਤੀਬਰ ਮਿਸ਼ਨ ਇੰਦਰਧਨੁਸ਼ ਲਾਂਚ ਕੀਤਾ, ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਪਹਿਲੀ ਵਾਰੀ ਆਪਣੇ ਜੱਦੀ ਕਸਬੇ ਵਾਡਨਗਰ ਗਏ।

ਕਸਬੇ ਦੇ ਵਸਨੀਕ ਵੱਡੀ ਗਿਣਤੀ ਵਿੱਚ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਗਲੀਆਂ ਵਿੱਚ ਨਿਕਲ ਆਏ। ਉਨ੍ਹਾਂ ਨੇ ਹਟਕੇਸ਼ਵਰ (Hatkeshwar) ਮੰਦਰ ਵਿੱਚ ਪੂਜਾ-ਅਰਚਨਾ ਕੀਤੀ। ਪ੍ਰਧਾਨ ਮੰਤਰੀ ਥੋੜ੍ਹੇ ਸਮੇਂ ਲਈ ਉਸ ਸਕੂਲ ਵਿੱਚ ਵੀ ਰੁਕੇ ਜਿੱਥੇ ਉਹ ਛੋਟੇ ਹੁੰਦਿਆਂ ਪੜ੍ਹਦੇ ਹੁੰਦੇ ਸਨ।

ਪ੍ਰਧਾਨ ਮੰਤਰੀ ਜੀਐੱਮਈਆਰਐੱਸ ਮੈਡੀਕਲ ਕਾਲਜ ਵਾਡਨਗਰ ਵੀ ਗਏ ਅਤੇ ਉੱਥੇ ਇਸ ਦੇ ਸਮਰਪਣ ਲਈ ਇੱਕ ਤਖ਼ਤੀ ਤੋਂ ਪਰਦਾ ਹਟਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸੰਖੇਪ ਗੱਲਬਾਤ ਵੀ ਕੀਤੀ।

ਇੱਕ ਜਲਸੇ ਵਿੱਚ ਪ੍ਰਧਾਨ ਮੰਤਰੀ ਨੇ ਤੀਬਰ ਮਿਸ਼ਨ ਇੰਦਰਧਨੁਸ਼ ਲਾਂਚ ਕੀਤਾ। ਇਸ ਮਿਸ਼ਨ ਦਾ ਉਦੇਸ਼ ਮੁਕੰਮਲ ਟੀਕਾਕਰਨ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਗਤੀ ਵਿੱਚ ਤੇਜ਼ੀ ਲਿਆਉਣਾ ਹੈ। ਇਸ ਵਿੱਚ ਸ਼ਹਿਰੀ ਖੇਤਰਾਂ ਅਤੇ ਇਲਾਕਿਆਂ ਵੱਲ ਵਧੇਰੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਜਿੱਥੇ ਕਿ ਟੀਕਾਕਰਨ ਦਾ ਕੰਮ ਢਿੱਲਾ ਚਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਮ-ਟੈਕੋ ਦੀ ਸ਼ੁਰੂਆਤ ਦੇ ਮੌਕੇ ਉੱਤੇ ਸਿਹਤ ਵਰਕਰਾਂ ਨੂੰ ਈ-ਟੇਬਲੈਟਸ ਵੰਡੀਆਂ। ਇਮਟੈਕੋ ਆਸ਼ਾ ਵਰਕਰਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਈ ਇੱਕ ਨਵੀਂ ਮੋਬਾਈਲ ਫੋਨ ਐਪਲੀਕੇਸ਼ਨ ਹੈ। ਉਨ੍ਹਾਂ ਨੇ ਕੁਝ ਵਿਕਾਸ ਕਾਰਜਾਂ ਦੀ ਵੀ ਸ਼ੁਰੂਆਤ ਕੀਤੀ।

ਇੱਕ ਉਤਸ਼ਾਹੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਜੱਦੀ ਕਸਬੇ ਵਿੱਚ ਆਉਣਾ ਅਤੇ ਏਨਾ ਸ਼ਾਨਦਾਰ ਸਵਾਗਤ ਹੋਣਾ ਬਹੁਤ ਵਿਸ਼ੇਸ਼ ਹੈ।

ਅੱਜ ਜੋ ਵੀ ਮੈਂ ਹਾਂ, ਉਹ ਇਸ ਮਿੱਟੀ ਤੋਂ ਜੋ ਕਦਰਾਂ-ਕੀਮਤਾਂ ਮੈਂ ਵਾਡਨਗਰ ਵਿੱਚ ਤੁਹਾਡੇ ਦਰਮਿਆਨ ਰਹਿ ਕੇ ਸਿੱਖੀਆਂ ਹਨ, ਉਸ ਦੀ ਬਦੌਲਤ ਹੀ ਹੈ।

ਪ੍ਰਧਾਨ ਮੰਤਰੀ ਨੇ ਵਾਡਨਗਰ ਦੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡਾ ਅਸ਼ੀਰਵਾਦ ਲੈ ਕੇ ਜਾ ਰਿਹਾ ਹਾਂ ਅਤੇ ਯਕੀਨ ਦਿਵਾਉਂਦਾ ਹਾਂ ਕਿ ਮੈ ਦੇਸ਼ ਲਈ ਹੋਰ ਵਧੇਰੇ ਮਿਹਨਤ ਨਾਲ ਕੰਮ ਕਰਾਂਗਾ।

ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਉਨਾਂ ਨੂੰ ਸਿਹਤ ਖੇਤਰ ਨਾਲ ਸਬੰਧਤ ਪ੍ਰੋਜੈਕਟਾਂ, ਵਿਸ਼ੇਸ਼ ਤੌਰ `ਤੇ ਇੰਟੈਨਸੀਫਾਈਡ ਮਿਸ਼ਨ ਇੰਦਰਧਨੁਸ਼ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਿਵੇਂ ਸਰਕਾਰ ਨੇ ਸਟੇਂਟ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਅਤੇ ਕਿਹਾ ਕਿ ਸਰਕਾਰ ਸਿਹਤ ਸੰਭਾਲ ਨੂੰ ਗ਼ਰੀਬਾਂ ਲਈ ਪਹੁੰਚਯੋਗ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ।

ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨਾਲ ਹੋਈ ਆਪਣੀ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮਾਜ ਵਜੋਂ ਭਾਰਤ ਨੂੰ ਹੋਰ ਡਾਕਟਰਾਂ ਦੀ ਲੋੜ ਹੈ,ਜੋ ਕਿ ਲੋਕਾਂ ਦੀ ਸੇਵਾ ਕਰ ਸਕਣ।

***

AKT/HS