Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਾਰਾਣਸੀ ‘ਚ ਵਿਕਾਸ ਕਾਰਜ ਅਰੰਭੇ, ਜਨਸਭਾ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਵਾਰਾਣਸੀ ‘ਚ ਵਿਕਾਸ ਕਾਰਜ ਅਰੰਭੇ, ਜਨਸਭਾ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ ਕਈ ਵਿਕਾਸ ਯੋਜਨਾਵਾਂ ਦੀ ਸ਼ੁਰੂਆਤ ਕੀਤੀ।
ਇਨ੍ਹਾਂ ਵਿੱਚ 765/400 ਕੇ.ਵੀ. ਜੀ.ਆਈ.ਐੱਸ ਵਾਰਾਣਸੀ ਪਾਵਰ ਸਬ-ਸਟੇਸ਼ਨ ਨੂੰ ਸਮਰਪਿਤ ਕਰਨਾ; ਵਾਰਾਣਸੀ ਨਗਰ ਗੈਸ ਵੰਡ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਾ; ਵਾਰਾਣਸੀ ਡਾਕ ਖੇਤਰ ਦੀ ਸ਼ੁਰੂਆਤ; ਡੀਜ਼ਲ ਇੰਜਣ ਵਰਕਸ ਪ੍ਰੋਜੈਕਟ ਦਾ ਵਿਸਥਾਰ (ਫੇਜ਼ 1); ਇਲਾਹਾਬਾਦ-ਵਾਰਾਣਸੀ ਰੇਲ ਲਾਈਨ ਦਾ ਬਿਜਲੀਕਰਨ ਤੇ ਦੂਜੀ ਲਾਈਨ ਦਾ ਨੀਂਹ ਪੱਥਰ ਰੱਖਣਾ; ਅਤੇ ਰਾਜਾਤਲਾਬ ਰੇਲਵੇ ਸਟੇਸ਼ਨ ‘ਤੇ ਪੈਰਿਸ਼ੇਬਲ ਕਾਰਗੋ ਸੈਂਟਰ ਦੀ ਸਥਾਪਨਾ ਕਰਨਾ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਸੁਕੰਨਿਆ ਸਮਰਿੱਧੀ ਯੋਜਨਾ ਦੇ ਚੋਣਵੇਂ ਲਾਭਪਾਤਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਚੋਣਵੇਂ ਉੱਜਵਲਾ ਲਾਭਪਾਤਰੀਆਂ ਨੂੰ ਐੱਲ.ਪੀ.ਜੀ. ਕੁਨੈਕਸ਼ਨ ਸੌਂਪੇ। ਉਨ੍ਹਾਂ ਵਾਰਾਣਸੀ ਨਗਰ ਬਾਰੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ।

ਇਸ ਮੌਕੇ ਬੋਲਦਿਆਂ, ਉਨ੍ਹਾਂ ਆਮ ਲੋਕਾਂ ਨੂੰ ਦੀਵਾਲੀ ਮੌਕੇ ਫ਼ੌਜੀ ਜਵਾਨਾਂ ਨੂੰ ਆਪਣੇ ਸੁਨੇਹੇ ਭੇਜਣ ਦੀ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪ੍ਰੋਜੈਕਟਾਂ ਦੇ ਸਮੇਂ ਸਿਰ ਮੁਕੰਮਲ ਕਰਨ ਉੱਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਕਿ ਕੇਵਲ ਨੀਂਹ ਪੱਥਰ ਰੱਖਣਾ ਹੀ ਨਹੀਂ, ਸਗੋਂ ਉਨ੍ਹਾਂ ਸਬੰਧਤ ਪ੍ਰੋਜੈਕਟਾਂ ਦਾ ਸਮੇਂ ਸਿਰ ਉਦਘਾਟਨ ਵੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਪਹਿਲਕਦਮੀਆਂ ਦਾ ਅਸਲ ਉਦੇਸ਼ ਸਹੀ ਤਰੀਕੇ ਨਾਲ ਕੰਮ ਕਰਨਾ ਅਤੇ ਲੋਕਾਂ ਦੇ ਜੀਵਨਾਂ ਨੂੰ ਛੋਹਣਾ ਹੈ।

ਪ੍ਰਧਾਨ ਮੰਤਰੀ ਨੇ ਵਾਤਾਵਰਣ-ਪੱਖੀ ਪਹਿਲਕਦਮੀਆਂ ਅਤੇ ਭਾਰਤੀ ਰੇਲਵੇ ਲਈ ਸਰਕਾਰ ਦੇ ਨਵੇਂ ਦ੍ਰਿਸ਼ਟੀਕੋਣ ਦੀ ਗੱਲ ਕੀਤੀ, ਜੋ ਕਿ ਅਰਥਵਿਵਸਥਾ ਦੇ ਵਿਕਾਸ-ਇੰਜਣ ਵਜੋਂ ਉੱਭਰ ਸਕਦਾ ਹੈ।


***

AKT/HS