ਪੀਐੱਮਇੰਡੀਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ 900 ਕਰੋੜ ਰੁਪਏ ਤੋਂ ਵੱਧ ਦੇ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਂ ਨੀਂਹ ਪੱਥਰ ਰੱਖਿਆ। ਉਦਘਾਟਨ ਕੀਤੇ ਪ੍ਰੋਜੈਕਟਾਂ ਵਿੱਚ ਵਾਰਾਣਸੀ ਸਿਟੀ ਗੈਸ ਵੰਡ ਪ੍ਰੋਜੈਕਟ ਅਤੇ ਵਾਰਾਣਸੀ-ਬਲੀਆ ਮੈਮੂ(MEMU) ਟਰੇਨ ਸ਼ਾਮਲ ਹਨ। ਪੰਚਕੋਸ਼ੀ ਪਰਿਕਰਮਾ ਮਾਰਗ ਅਤੇ ਸਮਾਰਟ ਸਿਟੀ ਮਿਸ਼ਨ ਤੇ ਨਮਾਮੀ ਗੰਗੇ ਤਹਿਤ ਕੁਝ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਇੱਕ ਅੰਤਰਰਾਸ਼ਟਰੀ ਸੰਮੇਲਨ ਕੇਂਦਰ ਦਾ ਨੀਂਹ ਪੱਥਰ ਵੀ ਰੱਖਿਆ।
ਇਸ ਮੌਕੇ `ਤੇ ਇੱਕ ਜਨ ਸਭਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸ਼ੁਰੂਆਤ ਯੁਵਾ ਅਥਲੀਟ ਹਿਮਾ ਦਾਸ ਨੂੰ ਅੰਡਰ 20 ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਦੀ ਦੌੜ ਵਿੱਚ ਗੋਲਡ ਮੈਡਲ ਜਿੱਤਣ `ਤੇ ਵਧਾਈ ਦੇਣ ਨਾਲ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲ ਤੋਂ 21ਵੀਂ ਸਦੀ ਦੀਆਂ ਲੋੜਾਂ ਅਨੁਸਾਰ ਪੁਰਾਣੀ ਪਹਿਚਾਣ ਬਰਕਰਾਰ ਰੱਖਦਿਆਂ ਕਾਸ਼ੀ ਸ਼ਹਿਰ ਨੂੰ ਵਿਕਸਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੇਂ ਭਾਰਤ ਲਈ ਅਧਿਆਤਮਿਕਤਾ ਅਤੇ ਆਧੁਨਿਕਤਾ ਦਾ ਸੁਮੇਲ ਇੱਕ ਨਵਾਂ ਬਨਾਰਸ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਬਨਾਰਸ ਦੀ ਝਲਕ ਹੁਣ ਸਭ ਪਾਸੇ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਦੌਰਾਨ ਵਾਰਾਣਸੀ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਗਭਗ 1000 ਕਰੋੜ ਰੁਪਏ ਦੇ ਜਿਨ੍ਹਾਂ ਪ੍ਰੋਜੈਕਟਾਂ ਦਾ ਅੱਜ ਉਦਘਾਟਨ ਕੀਤਾ ਗਿਆ ਜਾਂ ਨੀਂਹ ਪੱਥਰ ਰੱਖਿਆ ਗਿਆ, ਉਹ ਇਸ ਚਲ ਰਹੇ ਕਾਰਜ ਦਾ ਹੀ ਹਿੱਸਾ ਹਨ।
ਪ੍ਰਧਾਨ ਮੰਤਰੀ ਨੇ ਟਰਾਂਸਪੋਰਟੇਸ਼ਨ ਰਾਹੀਂ ਕਾਇਆ ਕਲਪ ਦੇ ਆਪਣੇ ਵਿਜ਼ਨ ਬਾਰੇ ਵਿਸਤਾਰ ਪੂਰਵਕ ਦੱਸਦਿਆਂ ਕਿਹਾ ਕਿ ਅੱਜ ਆਜ਼ਮਗੜ੍ਹ ਵਿਖੇ ਪੂਰਵਾਂਚਲ ਐਕਸਪ੍ਰੈੱਸਵੇ ਦਾ ਨੀਂਹ ਪੱਥਰ ਵੀ ਇਸੇ ਪਿਰਤ ਦਾ ਹਿੱਸਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਰਾਣਸੀ, ਇਸ ਇਲਾਕੇ ਵਿੱਚ ਮੈਡੀਕਲ ਸਾਇੰਸ ਦੇ ਕੇਂਦਰ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਬੀਐੱਚਯੂ ਇੱਕ ਵਿਸ਼ਵ ਪੱਧਰੀ ਸਿਹਤ ਸੰਸਥਾ ਵਿਕਸਤ ਕਰਨ ਲਈ ਏਮਸ ਨਾਲ ਕੰਮ ਕਰੇਗੀ।
ਪ੍ਰਧਾਨ ਮੰਤਰੀ ਨੇ ਵਾਰਾਣਸੀ ਅਤੇ ਇਸ ਖੇਤਰ ਵਿੱਚ ਬਿਹਤਰ ਕਨੈਕਟੀਵਿਟੀ ਲਈ ਕੀਤੇ ਉਪਰਾਲਿਆਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਾਸ਼ੀ ਇੱਕ ਮਹੱਤਵਪੂਰਨ ਅੰਤਰ-ਰਾਸ਼ਟਰੀ ਸੈਲਾਨੀ ਮੰਜ਼ਿਲ ਵਜੋਂ ਉੱਭਰ ਰਿਹਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਅੰਤਰ-ਰਾਸ਼ਟਰੀ ਸੰਮੇਲਨ ਕੇਂਦਰ ਦਾ ਜ਼ਿਕਰ ਕੀਤਾ ਜਿਸ ਦਾ ਨੀਂਹ ਪੱਥਰ ਅੱਜ ਰੱਖਿਆ ਗਿਆ ।
ਉਨ੍ਹਾਂ ਨੇ ਜਪਾਨ ਵੱਲੋਂ ਵਾਰਾਣਸੀ ਦੇ ਲੋਕਾਂ ਨੂੰ ਦਿੱਤੇ ਇਸ ਤੋਹਫ਼ੇ ਲਈ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ਿੰਜ਼ੋ ਅਬੇ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸੈਰ-ਸਪਾਟੇ ਲਈ ਅਤੇ ਸਵੱਛ ਭਾਰਤ ਅਭਿਆਨ ਤਹਿਤ ਉੱਤਰ ਪ੍ਰਦੇਸ਼ ਦੇ ਲੋਕਾਂ ਅਤੇ ਰਾਜ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਚਾਰ ਸਾਲ ਪਹਿਲਾਂ ਵਾਰਾਣਸੀ ਵਿੱਚ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਮਾੜੀ ਹਾਲਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਕਚਰਾ ਬੇਰੋਕ ਗੰਗਾ ਨਦੀ ਵਿੱਚ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ, ਅੱਜ, ਉਸ ਦੇ ਉਲਟ ਗੰਗੋਤਰੀ ਤੋਂ ਸਮੁੰਦਰ ਤੱਕ ਗੰਗਾ ਦੀ ਸਫ਼ਾਈ ਦੇ ਪ੍ਰਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸੀਵੇਜ ਟਰੀਟਮੈਂਟ ਲਈ ਕਈ ਪ੍ਰੋਜੈਕਟਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਨ੍ਹਾਂ ਸਾਰੇ ਪ੍ਰਯਤਨਾਂ ਦੇ ਫਲ ਦਿਖਾਈ ਦੇਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕ ਸੰਗਠਿਤ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਕੰਮ ਜ਼ੋਰ-ਸ਼ੋਰ ਨਾਲ ਚਲ ਰਿਹਾ ਹੈ ਜੋ ਵਾਰਾਣਸੀ ਨੂੰ ਸਮਾਰਟ ਸਿਟੀ ਬਣਾ ਦੇਵੇਗਾ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਉਪਰਾਲਾ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੀ ਹੀ ਇੱਕ ਮੁਹਿੰਮ ਨਹੀਂ ਸਗੋਂ ਭਾਰਤ ਨੂੰ ਇੱਕ ਨਵੀਂ ਪਹਿਚਾਣ ਦੇਣ ਦੀ ਮੁਹਿੰਮ ਵੀ ਹੈ। ਉਨ੍ਹਾਂ ਰਾਜ ਸਰਕਾਰ ਦੀ ਉਦਯੋਗਿਕ ਨੀਤੀ ਅਤੇ ਨਿਵੇਸ਼ ਮਾਹੌਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਦੇ ਨਤੀਜੇ ਦਿਸਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਨੋਇਡਾ ਵਿਖੇ ਸ਼ੁਰੂ ਹੋਏ ਸੈਮਸੰਗ ਦੇ ਮੋਬਾਈਲ ਮੈਨੂਫੈਕਚਰਿੰਗ ਯੂਨਿਟ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੋਬਾਈਲ ਮੈਨੂੰਫੈਕਚਰਿੰਗ ਯੂਨਿਟਾਂ ਲੱਖਾਂ ਨੌਕਰੀਆਂ ਦੀ ਸਿਰਜਣਾ ਕਰ ਰਹੀਆਂ ਹਨ।
ਸਿਟੀ ਗੈਸ ਵੰਡ ਪ੍ਰੋਜੈਕਟ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ਵਾਰਾਣਸੀ ਵਿੱਚ 8000 ਘਰ ਪਹਿਲਾਂ ਹੀ ਪਾਈਪਡ ਕੁੱਕਿੰਗ ਗੈਸ ਦੇ ਕਨੈਕਸ਼ਨ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਨੇ ਸ਼ਹਿਰ ਵਿੱਚ ਜਨਤਕ ਟਰਾਂਸਪੋਰਟ ਲਈ ਸੀਐੱਨਜੀ ਦੀ ਵਰਤੋਂ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਵਾਰਾਣਸੀ ਸ਼ਹਿਰ ਨੇ ਜਪਾਨੀ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ(Emmanuel Macron) ਦਾ ਸੁਆਗਤ ਕੀਤਾ ਸੀ। ਉਨ੍ਹਾਂ ਕਿਹਾ ਕਿ ਜਨਵਰੀ 2019 ਵਿੱਚ ਪ੍ਰਵਾਸੀ ਭਾਰਤੀ ਦਿਵਸ ਨਾਲ ਜਲਦੀ ਹੀ ਵਾਰਾਣਸੀ ਨੂੰ ਆਪਣੀ ਮੇਜ਼ਬਾਨੀ ਦਿਖਾਉਣ ਦਾ ਇੱਕ ਹੋਰ ਮੌਕਾ ਮਿਲੇਗਾ। ।
ਏਕੇਟੀ/ਏਪੀ
New India के लिए एक नए बनारस का निर्माण हो रहा है, जिसकी आत्मा तो पुरातन ही होगी लेकिन काया नवीनतम।
— PMO India (@PMOIndia) July 14, 2018
जिसमें आध्यात्म भी होगा और आधुनिकता भी।
जहां के कण-कण में संस्कृति और संस्कार होंगे लेकिन व्यवस्थाएं स्मार्ट होगी।
बदलते हुए बनारस की ये तस्वीर अब चौतरफा दिखने लगी है: PM
सभास्थल के पास ही पेरिशेबल कार्गो केंद्र है जो अब बनकर तैयार है
— PMO India (@PMOIndia) July 14, 2018
इसका शिलान्यास भी मेरे द्वारा किया गया था और लोकार्पण का सौभाग्य भी मुझे मिला है
ये कार्गो सेंटर यहां के किसानों के लिए बड़ा वरदान साबित होने वाला है
अब फल-सब्जियों के सड़ने-गलने से नुकसान नहीं उठाना पड़ेगा: PM
देश और दुनिया से भोले के जो भक्त यहां काशी आते हैं उनको असुविधा ना हो इसकी व्यवस्था की जा रही है
— PMO India (@PMOIndia) July 14, 2018
आस्था और सांस्कृतिक महत्व के जितने भी स्थान काशी में हैं, उनको जोड़ने वाली दो दर्जन सड़कों को या तो सुधारा गया है या फिर नए सिरे से निर्माण किया गया है: PM
काशी की महानता, उसकी ऐतिहासिकता को बनाए रखने के लिए आप जो कर रहे हैं, वो अतुलनीय है
— PMO India (@PMOIndia) July 14, 2018
लेकिन हमें चार वर्ष पहले का वो समय भी नहीं भूलना चाहिए, जब वाराणसी की व्यवस्थाएं संकट में थीं
हर तरफ कचरा-गंदगी, खराब सड़कें, ओवरफ्लो होता सीवर, खंबों से लटकते तार, जाम से परेशान पूरा शहर: PM
बनारस ही नहीं बल्कि गंगोत्री से लेकर गंगा सागर तक एक साथ प्रयास चल रहे हैं।
— PMO India (@PMOIndia) July 14, 2018
सिर्फ साफ सफाई ही नहीं, बल्कि शहरों की गंदगी गंगा में ना गिरे इसका भी प्रबंध किया जा रहा है।
इसके लिए अब तक लगभग 21 हजार करोड़ की 200 से अधिक परियोजनाओं को स्वीकृति दी जा चुकी है: PM
ये जो भी काम आज हो रहा है वो बनारस को Smart City में बदलने वाला है।
— PMO India (@PMOIndia) July 14, 2018
यहां Integrated Command और Control Centre पर तेज़ी से काम चल रहा है।
पूरे शहर के प्रशासन का, पब्लिक सुविधाओं का नियंत्रण यहीं से होने वाला है। ऐसे लगभग 10 प्रोजेक्ट्स पर आज काम चल रहा है: PM
Make in India के साथ-साथ Digital India भी रोज़गार का प्रभावी माध्यम सिद्ध हो रहा है।
— PMO India (@PMOIndia) July 14, 2018
इसी कड़ी में आज यहां पर TCS के BPO की शुरुआत हुई है।
ये केंद्र बनारस के युवाओं के लिए रोजगार के नए अवसर लेकर आएगा: PM