Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਪ੍ਰਵਾਸੀ ਭਾਰਤੀਯ ਦਿਵਸ ਦੇ 15ਵੇਂ ਐਡੀਸ਼ਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਪ੍ਰਵਾਸੀ ਭਾਰਤੀਯ ਦਿਵਸ ਦੇ 15ਵੇਂ ਐਡੀਸ਼ਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਪ੍ਰਵਾਸੀ ਭਾਰਤੀਯ ਦਿਵਸ ਦੇ 15ਵੇਂ ਐਡੀਸ਼ਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਪ੍ਰਵਾਸੀ ਭਾਰਤੀਯ ਦਿਵਸ ਦੇ 15ਵੇਂ ਐਡੀਸ਼ਨ ਦਾ ਉਦਘਾਟਨ ਕੀਤਾ


 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਦੇ ਦੀਨਦਿਆਲ ਹਸਤਕਲਾ ਸੰਕੁਲ ਵਿੱਚ 15ਵੇਂ ਪ੍ਰਵਾਸੀ ਭਾਰਤੀਯ ਦਿਵਸ ਦੇ ਸੰਪੂਰਨ ਸੈਸ਼ਨ ਦਾ ਸ਼ੁਭ ਅਰੰਭ ਕੀਤਾ।

 ਇਸ ਅਵਸਰ ’ਤੇ ਪ੍ਰਵਾਸੀ ਭਾਰਤੀਯ ਦਿਵਸ 2019 ਦੇ ਮੁੱਖ ਮਹਿਮਾਨ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ, ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਪ੍ਰਵਾਸੀ ਭਾਰਤੀ ਮਾਮਲੇ ਰਾਜ ਮੰਤਰੀ (ਰਿਟਾਇਰਡ) ਜਨਰਲ ਸ਼੍ਰੀ ਵੀ. ਕੇ. ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।

PM India

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਵਾਸੀ ਭਾਰਤੀਆਂ ਦਾ ਆਪਣੇ ਪੂਰਵਜਾਂ ਦੀ ਭੂਮੀ ਪ੍ਰਤੀ ਪਿਆਰ ਅਤੇ ਲਗਾਅ ਹੈ ਜੋ ਉਨ੍ਹਾਂ ਨੂੰ ਭਾਰਤ ਲਿਆਇਆ ਹੈ। ਉਨ੍ਹਾਂ ਨੇ ਪ੍ਰਵਾਸੀ ਭਾਰਤੀ ਸਮੁਦਾਇ ਨੂੰ ਨਵੇਂ ਭਾਰਤ ਦੇ ਨਿਰਮਾਣ ਵਿੱਚ ਹੱਥ ਵੰਡਾਉਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਵਸੂਧੈਵ ਕੁਟੁੰਬਕਮ ਦੀ ਪਰੰਪਰਾ ਨੂੰ ਜੀਵਤ ਰੱਖਣ ਵਿੱਚ ਪ੍ਰਵਾਸੀ ਭਾਰਤੀ ਸਮੁਦਾਇ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਨਾ ਕੇਵਲ ਭਾਰਤ ਦੇ ਬ੍ਰਾਂਡ ਅੰਬੈਸਡਰ ਹਨ ਬਲਕਿ ਭਾਰਤ ਦੀ ਸ਼ਕਤੀ, ਸਮਰੱਥਾਵਾਂ ਅਤੇ ਵਿਸ਼ੇਸ਼ਤਾਵਾਂ ਦੇ ਪ੍ਰਤੀਨਿਧੀ ਵੀ ਹਨ। ਉਨ੍ਹਾਂ ਨੇ ਪ੍ਰਵਾਸੀ ਭਾਰਤੀ ਸਮੁਦਾਇ ਨੂੰ ਨਵੇਂ ਭਾਰਤ ਵਿਸ਼ੇਸ਼ ਕਰਕੇ ਖੋਜ ਅਤੇ ਇਨੋਵੇਸ਼ਨ ਵਿੱਚ ਨਵੇਂ ਭਾਰਤ ਦੇ ਨਿਰਮਾਣ ਵਿੱਚ ਭਾਗੀਦਾਰੀ ਕਰਨ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਜ਼ ਪ੍ਰਗਤੀ ਦੇ ਨਾਲ ਭਾਰਤ ਨੂੰ ਵਿਸ਼ਵ ਵਿੱਚ ਉੱਚੇ ਸਥਾਨ ’ਤੇ ਦੇਖਿਆ ਜਾ ਰਿਹਾ ਹੈ ਅਤੇ ਭਾਰਤ ਗਲੋਬਲ ਸਮੁਦਾਇ ਦੀ ਅਗਵਾਈ ਕਰਨ ਦੀ ਸਥਿਤੀ ਵਿੱਚ ਹੈ। ਅੰਤਰਰਾਸ਼ਟਰੀ ਸੌਰ ਗਠਬੰਧਨ ਅਜਿਹਾ ਇੱਕ ਉਦਾਹਰਣ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਮੰਤਰ ਸਥਾਨਕ ਸਮਾਧਾਨ ਅਤੇ ਗਲੋਬਲ ਪ੍ਰਯੋਗ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ ਨੂੰ ਇੱਕ ਵਿਸ਼ਵ, ਇੱਕ ਸੂਰਜ, ਇੱਕ ਗ੍ਰਿੱਡ ਦੀ ਦਿਸ਼ਾ ਵਿੱਚ ਇੱਕ ਕਦਮ ਦੱਸਿਆ।

PM India

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਗਲੋਬਲ ਆਰਥਕ ਪਾਵਰ ਹਾਊਸ ਬਣਨ ਦੇ ਮਾਰਗ ’ਤੇ ਹੈ। ਭਾਰਤ ਦੇ ਕੋਲ ਸਭ ਤੋਂ ਵੱਡੀ ਸਟਾਰਟ-ਅੱਪ ਪ੍ਰਣਾਲੀ ਅਤੇ ਵਿਸ਼ਵ ਦੀ ਸੱਭ ਤੋਂ ਵੱਡੀ ਸਿਹਤ ਸੇਵਾ ਯੋਜਨਾ ਹੈ। ਅਸੀਂ ਤੇਜ਼ੀ ਦੇ ਨਾਲ ਮੇਕ ਇਨ ਇੰਡੀਆ ਵੱਲ ਵਧ ਚੁੱਕੇ ਹਾਂ। ਜ਼ਰੂਰਤ ਤੋਂ ਅਧਿਕ ਫਸਲ ਸਾਡੀ ਪ੍ਰਮੁੱਖ ਉਪਲੱਬਧੀ ਹੈ।

ਪ੍ਰਧਾਨਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੀ ਇੱਛਾ ਸ਼ਕਤੀ ਅਤੇ ਉਚਿਤ ਨੀਤੀਆਂ ਦੀ ਕਮੀ  ਦੇ ਕਾਰਨ ਲਾਭਾਰਥੀਆਂ ਲਈ ਨਿਰਧਾਰਤ ਧਨ ਉਨ੍ਹਾਂਲਈ ਉਪਲੱਬਧ ਨਹੀਂ ਹੋਇਆ । ਪ੍ਰਧਾਨਮੰਤਰੀ ਨੇ ਕਿਹਾ ਕਿ ਅਸੀਂ ਟੈਕਨੋਲੋਜੀ ਦੀ ਮਦਦ ਨਾਲ ਪ੍ਰਣਾਲੀ ਵਿੱਚ ਖਾਮੀਆਂ ਨੂੰ ਰੋਕ ਦਿੱਤਾ ਹੈ ।  ਜਨਤਕਰਕਮ ਦੀ ਲੁੱਟ ਰੋਕ ਦਿੱਤੀ ਗਈ ਹੈ ਅਤੇ 85% ਲਾਪਤਾ ਰਕਮ ਉਪਲੱਬਧ ਕਰਵਾਈ ਗਈ ਹੈ ਅਤੇ ਸਿੱਧੇ ਲਾਭਾਰਥੀਆਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਹੈ । ਪ੍ਰਧਾਨਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਵਿੱਚ ਲੋਕਾਂ ਦੇ ਖਾਤਿਆਂ ਵਿੱਚ ਸਿੱਧੇ 5,80000 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ । ਪ੍ਰਧਾਨਮੰਤਰੀ ਨੇ ਦੱਸਿਆ ਕਿ ਕਿਸ ਤਰ੍ਹਾਂ ਸੱਤ ਕਰੋੜ ਫਰਜ਼ੀ ਨਾਮ ਲਾਭਾਰਥੀਆਂ ਦੀ ਸੂਚੀ ਤੋਂ ਹਟਾਏ ਗਏ ਹਨ । ਇਹ ਲਗਭਗ ਬ੍ਰਿਟੇਨ, ਫਰਾਂਸ ਅਤੇ ਇਟਲੀ ਦੀ ਅਬਾਦੀ ਦੇ ਬਰਾਬਰ ਹਨ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਕੁਝ ਪਰਿਵਰਤਨ ਨਵੇਂ ਭਾਰਤ ਦੇ ਨਵੇਂ ਵਿਸ਼ਵਾਸ ਨੂੰ ਦਿਖਾਉਂਦੇ ਹਨ।

PM India

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਸਮੁਦਾਇ ਨਵੇਂ ਭਾਰਤ ਦੇ ਸਾਡੇ ਸੰਕਲਪ ਵਿੱਚ ਸਮਾਨ ਰੂਪ ਨਾਲ ਮਹੱਤਵਪੂਰਨ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਸਾਡਾ ਸਰੋਕਾਰ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਨੇ ਸੰਘਰਸ਼ ਵਾਲੇ ਖੇਤਰਾਂ ਵਿੱਚ ਫਸੇ ਪਏ ਦੋ ਲੱਖ ਤੋਂ ਅਧਿਕ ਭਾਰਤੀਆਂ ਨੂੰ ਉੱਥੋਂ ਕੱਢਣ ਦਾ ਚੁਣੌਤੀਪੂਰਨ ਕੰਮ ਕੀਤਾ।

ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਦੀ ਭਲਾਈ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਸਪੋਰਟ ਅਤੇ ਵੀਜ਼ਾ ਨਿਯਮ ਸਰਲ ਬਣਾਏ ਗਏ ਹਨ ਅਤੇ ਈ-ਵੀਜ਼ਾ ਨੇ ਉਨ੍ਹਾਂ ਦੀ ਯਾਤਰਾ ਨੂੰ ਹੋਰ ਅਸਾਨ ਬਣਾ ਦਿੱਤਾ ਹੈ। ਹੁਣ ਸਾਰੇ ਪ੍ਰਵਾਸੀ ਭਾਰਤੀ ਪਾਸਪੋਰਟ ਸੇਵਾ ਨਾਲ ਜੋੜੇ ਜਾ ਰਹੇ ਹਨ ਅਤੇ ਚਿਪ ਅਧਾਰਤ ਈ-ਪਾਸਪੋਰਟ ਜਾਰੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਤੀਰਥ ਦਰਸ਼ਨ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਲੋਕਾਂ ਤੋਂ ਪੰਜ ਗ਼ੈਰ-ਭਾਰਤੀ ਪਰਿਵਾਰਾਂ ਨੂੰ ਭਾਰਤ ਯਾਤਰਾ ਲਈ ਸੱਦਾ ਦੇਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਤੋਂ ਗਾਂਧੀ ਜੀ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਕਦਰਾਂ-ਕੀਮਤਾਂ ਦਾ ਪ੍ਰਸਾਰ ਕਰਨ ਅਤੇ ਉਨ੍ਹਾਂ ਦੇ ਜਯੰਤੀ ਸਮਾਰੋਹਾਂ ਦਾ ਹਿੱਸਾ ਬਣਨ ਦਾ ਬੇਨਤੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਮਾਣ ਹੁੰਦਾ ਹੈ ਕਿ ਬਾਪੂ ਦੇ ਪਸੰਦੀਦਾ ਭਜਨ ਵੈਸ਼ਨਵ ਜਨ ਦੇ ਸੰਕਲਨ ਵਿੱਚ ਗਲੋਬਲ ਸਮੁਦਾਇ ਸ਼ਾਮਲ ਹੋਇਆ।

ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਯ ਦਿਵਸ ਨੂੰ ਸਫ਼ਲ ਬਣਾਉਣ ਵਿੱਚ ਕਾਸ਼ੀ ਵਾਸੀਆਂ ਦੇ ਗਰਮਜੋਸ਼ੀ/ਉਤਸਾਹ ਮਹਿਮਾਨ ਨਿਵਾਸੀ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਅਗਾਮੀ ਸਕੂਲ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨਾਲ 29 ਜਨਵਰੀ, 2019 ਨੂੰ 11 ਵਜੇ ਪਰੀਕਸ਼ਾ ਪੇ ਚਰਚਾ ਵਿੱਚ ਨਮੋ ਐਪ ਰਾਹੀਂ ਗੱਲਬਾਤ ਕਰਨਗੇ।

PM India

ਪ੍ਰਵਾਸੀ ਭਾਰਤੀਯ ਦਿਵਸ 2019 ਦੇ ਮੁੱਖ ਮਹਿਮਾਨ ਮੌਰੀਸ਼ਸ ਦੇ ਪ੍ਰਧਾਨਮੰਤਰੀ ਪ੍ਰਵਿੰਦ ਜਗਨਨਾਥ ਨੇ ਭਾਰਤੀ ਸਮੁਦਾਇ ਦੀਆਂ ਯਾਦਾਂ ਅਤੇ ਉਨ੍ਹਾਂ ਦੇ ਪੂਰਵਜਾਂ  ਦੀ ਭੂਮੀ ਨਾਲ ਲਗਾਅ ਦੀ ਚਰਚਾ ਕੀਤੀ ।  ਉਨ੍ਹਾਂਨੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਅਵਸਰ ਪ੍ਰਵਾਸੀ ਭਾਰਤੀਆਂ ਦੀ ਪਹਿਚਾਣ ਸਾਂਝੇ ਇਤਿਹਾਸ ਅਤੇ ਸੰਸਕ੍ਰਿਤੀ ਦੇ ਨਾਲ ਇੱਕ ਪਰਿਵਾਰ ਦੇ ਮੈਂਬਰ ਵਜੋਂ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਗਰ ਭਾਰਤ ਅਦਭੁੱਤ ਹੈ ਤਾਂ ਭਾਰਤੀਅਤਾ ਸਰਬ-ਵਿਆਪੀ ਹੈ । ਮੌਰੀਸ਼ਸ ਦੇ ਪ੍ਰਧਾਨਮੰਤਰੀ ਨੇ ਕਿਹਾ ਕਿ ਸਿੱਖਿਅਤ ਅਤੇ ਆਤਮ-ਨਿਰਭਰ ਪ੍ਰਵਾਸੀ ਭਾਰਤੀ ਸਮੁਦਾਇ ਰਾਸ਼ਟਰ ਨਿਰਮਾਣ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਸਕਦਾ ਹੈ ਅਤੇ ਸਮੁਦਾਇ ਦੇ ਲਗਾਅ ਤੋਂ ਬਹੁਪੱਖਵਾਦ ਨੂੰ ਮਦਦ ਮਿਲ ਸਕਦੀ ਹੈ ।

ਉਨ੍ਹਾਂ ਨੇ ਭੋਜਪੁਰੀ ਵਿੱਚ ਬੋਲ ਕੇ ਲੋਕਾਂ ਨੂੰ ਨਿਹਾਲ ਕੀਤਾ ਅਤੇ ਐਲਾਨ ਕੀਤਾ ਕਿ ਮੌਰੀਸ਼ਸ ਪਹਿਲੇ ਅੰਤਰਰਾਸ਼ਟਰੀ ਭੋਜਪੁਰੀ ਉਤਸਵ ਦਾ ਆਯੋਜਨ ਕਰੇਗਾ।

ਵਿਦੇਸ਼ ਮੰਤਰੀ ਨੇ ਆਪਣੇ ਸੁਆਗਤ ਭਾਸ਼ਣ ਵਿੱਚ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਮਾਣ ਦਾ ਅਨੁਭਵ ਕਰਦਾ ਹੈ। ਉਨ੍ਹਾਂ ਨੇ ਮਾਤ੍ਰ-ਭੂਮੀ ਦੇ ਨਾਲ ਲਗਾਅ ਲਈ ਪ੍ਰਵਾਸੀ ਭਾਰਤੀ ਸਮੁਦਾਇ ਦਾ ਧੰਨਵਾਦ ਕੀਤਾ । ਉੱਤਰ ਪ੍ਰਦੇਸ਼ ਦੇ ਮੁੱਖ-ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਪ੍ਰਵਾਸੀ ਭਾਰਤੀ ਦਿਵਸ ਅਤੇ ਕੁੰਭ ਏਕ ਭਾਰਤ, ਸ੍ਰੇਸ਼ਠ ਭਾਰਤ ਨੂੰ ਦਰਸਾਉਂਦੇ ਹਨ।

ਪ੍ਰਧਾਨ ਮੰਤਰੀ ਨੇ ‘ਭਾਰਤ ਨੂੰ ਜਾਣੋ’ ਕੁਇਜ਼ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਹ ਯੁਵਾ ਪ੍ਰਵਾਸੀ ਭਾਰਤੀ ਸਮੁਦਾਇ ਲਈ ਕੁਇਜ਼ ਪ੍ਰਤੀਯੋਗਿਤਾ ਹੈ।

PM India

ਪ੍ਰਵਾਸੀ ਭਾਰਤੀਯ ਦਿਵਸ ਦਾ ਸਮਾਪਨ ਸਮਾਰੋਹ 23 ਜਨਵਰੀ, 2019 ਨੂੰ ਹੋਵੇਗਾ, ਜਿਸ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਚੁਣੇ ਹੋਏ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਪ੍ਰਵਾਸੀ ਭਾਰਤੀ ਸਨਮਾਨ ਪ੍ਰਦਾਨ ਕਰਨਗੇ।

ਸੰਮੇਲਨ ਦੇ ਬਾਅਦ 24 ਜਨਵਰੀ ਨੂੰ ਪ੍ਰਵਾਸੀ ਭਾਰਤੀ ਸਮੁਦਾਇ ਦੇ ਵਫ਼ਦ ਦੇ ਮੈਂਬਰ ਕੁੰਭ ਮੇਲੇ ਲਈ ਪ੍ਰਯਾਗਰਾਜ ਜਾਣਗੇ। ਉੱਥੋਂ 25 ਜਨਵਰੀ ਨੂੰ ਦਿੱਲੀ ਰਵਾਨਾ ਹੋਣਗੇ ਅਤੇ 26 ਜਨਵਰੀ ਨੂੰ ਨਵੀਂ ਦਿੱਲੀ ਦੇ ਰਾਜਪਥ ’ਤੇ ਗਣਤੰਤਰ ਦਿਵਸ ਪਰੇਡ ਦੇਖਣਗੇ।

 

*****

ਏਕੇਟੀ/ਪੀਏਕੇ/ਕੇਪੀ