Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਕਰਮ-1 ਦੇ ਸਫ਼ਲ ਲਾਂਚ ‘ਤੇ ਸਕਾਈਰੂਟ ਐਰੋਸਪੇਸ ਦੀ ਟੀਮ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਕਾਈਰੂਟ ਐਰੋਸਪੇਸ ਦੀ ਟੀਮ ਨਾਲ ਗੱਲ ਕੀਤੀ ਅਤੇ ਵਿਕਰਮ-1 ਦੇ ਸਫ਼ਲ ਲਾਂਚ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਅਹਿਮ ਪਲ ਹੈ। ਸਾਡੇ ਨਿੱਜੀ ਖੇਤਰ ਦੀ ਵਧਦੀ ਭਾਗੀਦਾਰੀ ਨਵੀਆਂ ਹੱਦਾਂ ਖੋਲ੍ਹ ਰਹੀ ਹੈ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇ ਰਹੀ ਹੈ।

ਸ਼੍ਰੀ ਮੋਦੀ ਨੇ ਕਿਹਾ, “ਇਹ ਉਪਲਬਧੀ ਅਣਗਿਣਤ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਨਿਡਰ ਹੋ ਕੇ ਇਨੋਵੇਸ਼ਨ ਕਰਨ ਲਈ ਉਤਸ਼ਾਹਿਤ ਕਰੇਗੀ।”

ਸ਼੍ਰੀ ਮੋਦੀ ਨੇ ਐੱਕਸ ‘ਤੇ ਪੋਸਟ ਕੀਤਾ;

ਮੈਂ ਸਕਾਈਰੂਟ ਐਰੋਸਪੇਸ ਦੀ ਟੀਮ ਨਾਲ ਗੱਲ ਕੀਤੀ ਅਤੇ ਵਿਕਰਮ-1 ਦੇ ਸਫ਼ਲ ਲਾਂਚ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਇਹ ਭਾਰਤ ਦੀ ਪੁਲਾੜ ਯਾਤਰਾ ਦਾ ਇੱਕ ਅਹਿਮ ਪਲ ਹੈ। ਸਾਡੇ ਨਿੱਜੀ ਖੇਤਰ ਦੀ ਵਧਦੀ ਭਾਗੀਦਾਰੀ ਨਵੀਆਂ ਹੱਦਾਂ ਖੋਲ੍ਹ ਰਹੀ ਹੈ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇ ਰਹੀ ਹੈ।

ਇਹ ਉਪਲਬਧੀ ਅਣਗਿਣਤ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਨਿਡਰ ਹੋ ਕੇ ਇਨੋਵੇਸ਼ਨ ਕਰਨ ਲਈ ਉਤਸ਼ਾਹਿਤ ਕਰੇਗੀ।

@SkyrootA

************

ਐਮਜੇਪੀਐੱਸ/ਐੱਸਐੱਸ/ਵੀਜੇ