Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਵਾਟੈੱਕ 2026 ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਨੇ ਵਿਵਾਟੈੱਕ 2026 ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫ਼ਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕਰੌਂ ਦੇ ਨਾਲ ਅੱਜ ਪੈਰਿਸ ਵਿੱਚ ਯੂਰਪ ਦੇ ਸਭ ਤੋਂ ਵੱਡੇ ਤਕਨਾਲੋਜੀ ਅਤੇ ਸਟਾਰਟਅੱਪ ਈਵੈਂਟ ‘ਵਿਵਾਟੈੱਕ 2026’ ਵਿੱਚ ਹਿੱਸਾ ਲਿਆ।

ਤਕਨਾਲੋਜੀ ਉੱਦਮੀਆਂ, ਸਟਾਰਟਅੱਪਸ, ਨਿਵੇਸ਼ਕਾਂ ਅਤੇ ਉਦਯੋਗ ਜਗਤ ਦੇ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮਨੁੱਖ-ਕੇਂਦ੍ਰਿਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮੋਹਰੀ ਤਕਨਾਲੋਜੀਆਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਭਾਰਤ-ਫ਼ਰਾਂਸ ਸਹਿਯੋਗ ਦੇ ਵਧਦੇ ਦਾਇਰੇ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੇ ਭਾਰਤ ਵਿੱਚ ਵੱਡੀਆਂ ਤਬਦੀਲੀਆਂ ਨੂੰ ਸੰਭਵ ਬਣਾਇਆ ਹੈ, ਜਿਨ੍ਹਾਂ ਵਿੱਚ ਡਿਜੀਟਲ ਭੁਗਤਾਨ, ਏਆਈ-ਅਧਾਰਿਤ ਖੇਤੀਬਾੜੀ ਤਰੱਕੀ ਤੋਂ ਲੈ ਕੇ ਅਤਿ-ਆਧੁਨਿਕ ਸਪੇਸ ਐਪਲੀਕੇਸ਼ਨਾਂ ਤੱਕ ਸ਼ਾਮਲ ਹਨ। ਮੁੱਖ ਸੰਬੋਧਨ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੌਂ ਨੇ ਭਾਰਤੀ ਸਟਾਰਟਅੱਪਸ ਅਤੇ ਇਨੋਵੇਟਰਸ ਨਾਲ ਗੱਲਬਾਤ ਕੀਤੀ, ਜੋ ਉਦਯੋਗ, ਸਿਹਤ ਸੰਭਾਲ, ਟਿਕਾਊ ਵਿਕਾਸ ਅਤੇ ਗਤੀਸ਼ੀਲਤਾ ਲਈ ਮੋਹਰੀ ਤਕਨਾਲੋਜੀਆਂ ਅਤੇ ਵਿਹਾਰਕ ਹੱਲਾਂ ਦਾ ਪ੍ਰਦਰਸ਼ਨ ਕਰ ਰਹੇ ਸਨ।

ਵਿਵਾਟੈੱਕ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਨਾਲ ਭਾਰਤ ਅਤੇ ਫ਼ਰਾਂਸ ਦੇ ਤਕਨਾਲੋਜੀ ਈਕੋਸਿਸਟਮ ਵਿਚਕਾਰ ਸਾਂਝੇਦਾਰੀ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਪਿਛਲੇ ਕੁਝ ਸਾਲਾਂ ਵਿੱਚ ਵਿਵਾਟੈੱਕ ਨਾਲ ਭਾਰਤ ਦੀ ਭਾਈਵਾਲੀ ਲਗਾਤਾਰ ਵਧੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਲ 2021 ਵਿੱਚ ਵਿਵਾਟੈੱਕ ਵਿੱਚ ਮੁੱਖ ਭਾਸ਼ਣ ਦਿੱਤਾ ਸੀ; ਸਾਲ 2022 ਵਿੱਚ ਭਾਰਤ ਵਿਵਾਟੈੱਕ ਦਾ ਪਹਿਲਾ ‘ਕੰਟਰੀ ਆਫ਼ ਦਿ ਈਅਰ’ ਬਣਿਆ ਸੀ; ਅਤੇ ਹਾਲ ਹੀ ਵਿੱਚ ਵਿਵਾਟੈੱਕ ਨੇ ਬੰਗਲੁਰੂ ਟੈਕ ਸਮਿਟ ਨਾਲ ਰਸਮੀ ਸਹਿਯੋਗ ਸਥਾਪਿਤ ਕੀਤਾ ਹੈ। ਇਸ ਸਾਲ ਭਾਰਤ ਦੀ ਭਾਗੀਦਾਰੀ ਦਾ ਵਿਸ਼ੇਸ਼ ਮਹੱਤਵ ਇਸ ਲਈ ਵੀ ਹੈ ਕਿਉਂਕਿ ਦੋਵੇਂ ਦੇਸ਼ ਸਾਲ 2026 ਨੂੰ ‘ਭਾਰਤ-ਫ਼ਰਾਂਸ ਨਵੀਨਤਾ ਸਾਲ’ ਵਜੋਂ ਮਨਾ ਰਹੇ ਹਨ।

ਵਿਵਾਟੈੱਕ 2026 ਵਿੱਚ ਭਾਰਤ ‘ਏਆਈ ਕੰਟਰੀ ਪਾਰਟਨਰ’ ਹੈ। ਇਹ ਵਿਵਾਟੈੱਕ ਵਿੱਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਭਾਈਵਾਲੀ ਵੀ ਹੈ। ਇਸ ਦੇ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਹੈਲਥ-ਟੈਕ, ਸਵੱਛ ਤਕਨਾਲੋਜੀਆਂ, ਗਤੀਸ਼ੀਲਤਾ, ਐਡਵਾਂਸਡ ਕੰਪਿਊਟਿੰਗ ਅਤੇ ਹੋਰ ਖੇਤਰਾਂ ਵਿੱਚ ਭਾਰਤ ਦੇ ਨਵੀਨਤਾਕਾਰੀ ਈਕੋਸਿਸਟਮ ਨੂੰ ਪ੍ਰਦਰਸ਼ਿਤ ਕਰਨ ਲਈ ਪੈਵੇਲੀਅਨ ਸਥਾਪਿਤ ਕੀਤੇ ਗਏ ਹਨ। ਇਸ ਸਮਾਗਮ ਵਿੱਚ ਭਾਰਤ ਦੀਆਂ 80 ਤੋਂ ਵੱਧ ਡੀਪ-ਟੈਕ ਕੰਪਨੀਆਂ ਅਤੇ ਸਟਾਰਟਅੱਪਸ ਹਿੱਸਾ ਲੈ ਰਹੇ ਹਨ।

****

ਐੱਮਜੇਪੀਐੱਸ/ਐੱਸਐੱਸ/ਐੱਸਟੀ