Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ ਖਪਤਕਾਰ ਨੂੰ ਕੀਤਾ ਸਲਾਮ ; ਖਪਤਕਾਰਾਂ ਨੂੰ ਡਿਜ਼ੀਟਲ ਲੈਣ- ਦੇਣ ਅਪਣਾਉਣ ਦੀ ਤਾਕੀਦ ਕੀਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ ਖਪਤਕਾਰਾਂ ਨੂੰ ਡਿਜ਼ੀਟਲ ਲੈਣ- ਦੇਣ ਅਪਣਾਉਣ ਦੀ ਤਾਕੀਦ ਕਰਦੇ ਹੋਏ ਉਨ੍ਹਾਂ ਨੂੰ ਸਲਾਮ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ ਅਸੀਂ ਖਪਤਕਾਰ ਨੂੰ ਸਲਾਮ ਕਰਦੇ ਹਾਂ, ਜਿਸ ਦੀ ਖਰੀਦਦਾਰੀ ਸਮਰੱਥਾ ਨਾਲ ਸਾਡੀ ਅਰਥਵਿਵਸਥਾ ਦਾ ਵਿਕਾਸ ਹੁੰਦਾ ਹੈ।

ਭਾਰਤ ਸਰਕਾਰ ਕਈ ਪਹਿਲਕਦਮੀਆਂ ਵਿੱਚ ਮੋਹਰੀ ਹੈ, ਜੋ ਖਪਤਕਾਰ ਦੇ ਅਧਿਕਾਰਾਂ ਦੀ ਰੱਖਿਆ ਕਰਦੀਆਂ ਹਨ ਅਤੇ ਇਹ ਸੁਨਿਸ਼ਚਿਤ ਕਰਦੀਆਂ ਹਨ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਹੱਲ ਕੀਤੀਆਂ ਜਾਣ ।

ਇਸ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ, ਮੈਂ ਖਪਤਕਾਰਾਂ ਨੂੰ ਡਿਜ਼ੀਟਲ ਲੈਣ -ਦੇਣ ਅਪਣਾਉਣ ਅਤੇ ਭ੍ਰਿਸ਼ਟਾਚਾਰ ਤੇ ਕਾਲੇ ਧਨ ਨੂੰ ਖਤਮ ਕਰਨ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਤਾਕੀਦ ਕਰਦਾ ਹਾਂ।”

*****

AKT/SH/HS