Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਸ਼ਵ ਰੇਡੀਓ ਦਿਵਸ ’ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਰੇਡੀਓ ਦਿਵਸ ਦੇ ਮੌਕੇ ’ਤੇ ਰੇਡੀਓ ਨਾਲ ਜੁੜੇ ਲੋਕਾਂ ਅਤੇ ਸਰੋਤਿਆਂ ਸਮੇਤ ਰੇਡੀਓ ਜਗਤ ਦੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ

ਪ੍ਰਧਾਨ ਮੰਤਰੀ ਨੇ ਕਿਹਾ, “ਵਿਸ਼ਵ ਰੇਡੀਓ ਦਿਵਸ ’ਤੇ ਮੈਂ ਰੇਡੀਓ ਜਗਤ ਨਾਲ ਜੁੜੇ ਉਨ੍ਹਾਂ ਸਾਰੇ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ, ਜਿਨ੍ਹਾਂ ਵਿੱਚੋਂ ਇਸ ਉਦਯੋਗ ਵਿੱਚ ਕੰਮ ਕਰ ਰਹੇ ਲੋਕ ਅਤੇ ਸਰੋਤਾਗਣ ਸ਼ਾਮਲ ਹਨ ਮੈਂ ਕਾਮਨਾ ਕਰਦਾ ਹਾਂ ਕਿ ਇਹ ਮਾਧਿਅਮ ਹਮੇਸ਼ਾ ਸਿੱਖਣ, ਖੋਜ ਕਰਨ, ਮਨੋਰੰਜਨ ਅਤੇ ਇਕੱਠੇ ਅੱਗੇ ਵਧਣ ਦਾ ਕੇਂਦਰ ਬਣਿਆ ਰਹੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਡੀਓ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਂਦਾ ਹੈ ਅਤੇ ਮਨ ਕੀ ਬਾਤ (MannKiBaat) ਪ੍ਰੋਗਰਾਮ ਜ਼ਰੀਏ ਲਗਾਤਾਰ ਮੈਂ ਇਹ ਅਨੁਭਵ ਕੀਤਾ ਹੈ।
 ਇਸ ਲਿੰਕ https://www.narendramodi.in/mann-ki-baat”,  ’ਤੇ ਤੁਸੀਂ ਹੁਣ ਤੱਕ ਪ੍ਰਸਾਰਿਤ ਮਨ ਕੀ ਬਾਤ ਦੇ ਸਾਰੇ ਪ੍ਰੋਗਰਾਮ ਸੁਣ ਸਕਦੇ ਹੋ।

***

ਏਕੇਟੀ/ਐੱਸਐੱਚ