ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਵਿਸ਼ਵ ਸਿਹਤ ਦਿਵਸ ਉੱਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ”ਵਧੀਆ ਸਿਹਤ ਮਨੁੱਖੀ ਤੱਰਕੀ ਦੀ ਨੀਂਹ ਹੈ। ਇਸ ਵਿਸ਼ਵ ਸਿਹਤ ਦਿਵਸ ਉੱਤੇ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਤੁਸੀਂ ਸਾਰੇ ਪੂਰਨ ਰੂਪ ਵਿੱਚ ਸਿਹਤਮੰਦ ਬਣੇ ਰਹੋ ਅਤੇ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਦੇ ਰਹੋ।
ਮੈਂ ”ਯੂਨੀਵਰਸਲ ਹੈਲਥ ਕਵਰੇਜ ਸਭ ਦੇ ਲਈ, ਸਭ ਥਾਵਾਂ ‘ਤੇ” ਦਾ ਸਵਾਗਤ ਕਰਦਾ ਹਾਂ ਜਿਸ ਨੂੰ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਅਤੇ ਹੋਰ ਸੰਗਠਨਾਂ ਨੇ ਚੁਣਿਆ ਹੈ। ਸਭ ਦੇ ਲਈ ਸਿਹਤ ਸੁਰੱਖਿਆ ਦੀ ਤਲਾਸ਼ ਨੇ ਹੀ ਸਾਨੂੰ ‘ਆਯੁਸ਼ਮਾਨ ਭਾਰਤ’ ਯੋਜਨਾ ਬਣਾਉਣ ਲਈ ਪ੍ਰੇਰਿਤ ਕੀਤਾ ਜੋ ਕਿ ਵਿਸ਼ਵ ਵਿੱਚ ਸਭ ਤੋਂ ਵੱਡਾ ਸੁਰੱਖਿਆ ਪ੍ਰੋਗਰਾਮ ਹੈ।”
***
ਏਕੇਟੀ/ਏਪੀ
Good health is the foundation of human progress. This #WorldHealthDay, I wish all of you remain in the best health and continue to scale new heights of growth. pic.twitter.com/yQJUW6v9WF
— Narendra Modi (@narendramodi) April 7, 2018