ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਾਤਾਵਰਣ ਦੀ ਸੰਭਾਲ਼ ਪ੍ਰਤੀ ਸਮਰਪਿਤ ਲੋਕਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਵਾਤਾਵਰਣ ਦੀ ਰਾਖੀ ਕਰਨ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੀ ਵਚਨਬੱਧਤਾ ਨੂੰ ਪ੍ਰਗਟ ਕਰਨ ਦਾ ਇੱਕ ਮੌਕਾ ਹੈ। ਉਨ੍ਹਾਂ ਨੇ ਪਿਛਲੇ ਦਹਾਕੇ ਵਿੱਚ ਸਰਕਾਰ ਵੱਲੋਂ ਕੀਤੀਆਂ ਗਈਆਂ ਉਨ੍ਹਾਂ ਕਈ ਪਹਿਲਕਦਮੀਆਂ ‘ਤੇ ਚਾਨਣਾ ਪਾਇਆ, ਜਿਨ੍ਹਾਂ ਨਾਲ ਹਰਿਆਵਲ ਦਾ ਘੇਰਾ ਵਧਿਆ ਹੈ ਅਤੇ ਕਈ ਪਸ਼ੂ ਪ੍ਰਜਾਤੀਆਂ ਦੀ ਆਬਾਦੀ ਵਿੱਚ ਵਾਧਾ ਹੋਇਆ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਂਝੇ ਯਤਨਾਂ, ਮਜ਼ਬੂਤ ਨੀਤੀਆਂ, ਵਿਗਿਆਨ ਵਿੱਚ ਵਿਸ਼ਵਾਸ ਅਤੇ ਨਵੀਨਤਾ ਨਾਲ ਵਾਤਾਵਰਣ ਵਿੱਚ ਸ਼ਾਨਦਾਰ ਸੁਧਾਰ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਪਣੀ ਜੈਵਿਕ ਵਿਭਿੰਨਤਾ ‘ਤੇ ਮਾਣ ਹੈ, ਜੋ ਵੱਖ-ਵੱਖ ਈਕੋਸਿਸਟਮ ਰਾਹੀਂ ਅਣਗਿਣਤ ਪ੍ਰਜਾਤੀਆਂ ਅਤੇ ਰੋਜ਼ੀ-ਰੋਟੀ ਦਾ ਸਮਰਥਨ ਕਰਦੀ ਹੈ।
ਵਿਸ਼ੇਸ਼ ਪ੍ਰਜਾਤੀਆਂ ਦੀ ਸੰਭਾਲ਼ ਵਿੱਚ ਹੋਈ ਸ਼ਾਨਦਾਰ ਪ੍ਰਗਤੀ ਬਾਰੇ ਚਰਚਾ ਕਰਦਿਆਂ ਸ਼੍ਰੀ ਮੋਦੀ ਨੇ ਦੱਸਿਆ ਕਿ ਗ੍ਰੇਟ ਇੰਡੀਅਨ ਬਸਟਰਡ, ਹਿਮ ਤੇਂਦੂਏ, ਰਿੱਛ ਅਤੇ ਚੀਤਿਆਂ ਦੀ ਸੰਭਾਲ਼ ਦੇ ਯਤਨ ਇਸ ਗੱਲ ਦੀ ਝਲਕ ਦਿੰਦੇ ਹਨ ਕਿ ਲਗਾਤਾਰ ਵਚਨਬੱਧਤਾ ਜੰਗਲੀ ਜੀਵਾਂ ਅਤੇ ਈਕੋਸਿਸਟਮ ਨੂੰ ਮੁੜ ਬਹਾਲ ਕਰਨ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ‘ਏਕ ਪੇੜ ਮਾਂ ਕੇ ਨਾਮ’ ਵਰਗੀਆਂ ਪਹਿਲਕਦਮੀਆਂ ਨੇ ਹਰ ਸਾਲ ਲਗਭਗ 1.1 ਲੱਖ ਹੈਕਟੇਅਰ ਜੰਗਲੀ ਖੇਤਰ ਨੂੰ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ‘ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ’ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਭਾਰਤ ‘ਮਿਸ਼ਨ ਲਾਈਫ’ ਦੀ ਭਾਵਨਾ ਰਾਹੀਂ ਇੱਕ ਸਾਫ਼, ਹਰੀ-ਭਰੀ ਅਤੇ ਵਧੇਰੇ ਟਿਕਾਊ ਦੁਨੀਆ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖੇਗਾ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਡੂੰਘਾ ਸੱਭਿਆਚਾਰਕ ਸੰਸਕਾਰ ਰਵਾਇਤੀ ਭਾਰਤੀ ਗਿਆਨ ਵਿੱਚ ਖੂਬਸੂਰਤੀ ਨਾਲ ਝਲਕਦਾ ਹੈ। ਉਨ੍ਹਾਂ ਨੇ ਵਾਤਾਵਰਣ ਦੀ ਸੰਭਾਲ਼ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਸੰਸਕ੍ਰਿਤ ਸੁਭਾਸ਼ਤਮ ਵੀ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਨੇ ‘ਐੱਕਸ’ ’ਤੇ ਕਈ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ:
“ਵਿਸ਼ਵ ਵਾਤਾਵਰਣ ਦਿਵਸ ਦੀਆਂ ਤਹਿ ਦਿਲੋਂ ਸ਼ੁਭਕਾਮਨਾਵਾਂ। ਵਾਤਾਵਰਣ ਦੀ ਸੰਭਾਲ਼ ਪ੍ਰਤੀ ਸਮਰਪਿਤ ਸਾਰੇ ਲੋਕਾਂ ਦੀ ਮੈਂ ਸ਼ਲਾਘਾ ਕਰਦਾ ਹਾਂ। ਇਹ ਦਿਨ ਵਾਤਾਵਰਣ ਦੀ ਰੱਖਿਆ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦੁਹਰਾਉਣ ਦਾ ਮੌਕਾ ਹੈ। ਪਿਛਲੇ ਇੱਕ ਦਹਾਕੇ ਵਿੱਚ ਸਾਡੀ ਸਰਕਾਰ ਵੱਲੋਂ ਕੀਤੇ ਗਏ ਅਨੇਕਾਂ ਯਤਨ ਇਸ ਦਿਸ਼ਾ ਵਿੱਚ ਸਾਡੇ ਕੰਮਾਂ ਨੂੰ ਦਰਸਾਉਂਦੇ ਹਨ। ਭਾਰਤ ਦੀਆਂ ਕੁਝ ਪ੍ਰਮੁੱਖ ਪ੍ਰਾਪਤੀਆਂ ਵਿੱਚ ਹਰਿਆਵਲ ਖੇਤਰ ਦਾ ਵਿਸਥਾਰ ਅਤੇ ਕਈ ਜੰਗਲੀ ਜੀਵਾਂ ਦੀ ਆਬਾਦੀ ਵਿੱਚ ਵਾਧਾ ਸ਼ਾਮਲ ਹੈ। ਭਾਰਤ ਦੇ ਲੋਕਾਂ ਨੇ ਇਹ ਦਿਖਾਇਆ ਹੈ ਕਿ ਸਾਂਝੇ ਯਤਨ, ਨੀਤੀਆਂ, ਵਿਗਿਆਨ ਵਿੱਚ ਵਿਸ਼ਵਾਸ ਅਤੇ ਨਵੀਨਤਾ ਕਿਸ ਤਰ੍ਹਾਂ ਸਾਡੇ ਵਾਤਾਵਰਣ ਨੂੰ ਬਿਹਤਰ ਬਣਾ ਸਕਦੇ ਹਨ।”
https://x.com/narendramodi/status/2062723588831228003?s=20
“ਸਾਨੂੰ ਆਪਣੀ ਜੈਵਿਕ ਵਿਭਿੰਨਤਾ ’ਤੇ ਬਹੁਤ ਮਾਣ ਹੈ। ਸਾਡੀਆਂ ਵੱਖ-ਵੱਖ ਈਕੋਸਿਸਟਮ ਅਣਗਿਣਤ ਪ੍ਰਜਾਤੀਆਂ ਅਤੇ ਰੋਜ਼ੀ-ਰੋਟੀ ਦਾ ਆਧਾਰ ਹਨ। ਵਿਸ਼ੇਸ਼ ਸੰਭਾਲ਼ ਦੇ ਸਾਡੇ ਯਤਨ ਵੀ ਸ਼ਲਾਘਾਯੋਗ ਰਹੇ ਹਨ। ਗ੍ਰੇਟ ਇੰਡੀਅਨ ਬਸਟਰਡ, ਹਿਮ ਤੇਂਦੂਏ, ਰਿੱਛ ਅਤੇ ਚੀਤਿਆਂ ਦੀ ਸੰਭਾਲ਼ ਦੇ ਯਤਨਾਂ ਨੇ ਇਹ ਦਿਖਾਇਆ ਹੈ ਕਿ ਲਗਾਤਾਰ ਵਚਨਬੱਧਤਾ ਜੰਗਲੀ ਜੀਵਾਂ ਅਤੇ ਈਕੋਸਿਸਟਮ ਨੂੰ ਮੁੜ ਸੁਰਜੀਤ ਕਰਨ ਵਿੱਚ ਕਿਸ ਤਰ੍ਹਾਂ ਸਹਾਈ ਹੋ ਸਕਦੀ ਹੈ। ’ਏਕ ਪੇੜ ਮਾਂ ਕੇ ਨਾਮ’ ਵਰਗੀਆਂ ਪਹਿਲਕਦਮੀਆਂ ਨੇ ਹਰ ਸਾਲ ਲਗਭਗ 1.19 ਲੱਖ ਹੈਕਟੇਅਰ ਜੰਗਲੀ ਖੇਤਰ ਨੂੰ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।”
https://x.com/narendramodi/status/2062723588831228003?s=20
https://x.com/narendramodi/status/2062723591649857613?s=20
“’ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ’ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਅਸੀਂ ਮਿਸ਼ਨ ਲਾਈਫ ਦੀ ਭਾਵਨਾ ਰਾਹੀਂ ਇੱਕ ਸਾਫ਼, ਹਰੀ-ਭਰੀ ਅਤੇ ਵਧੇਰੇ ਟਿਕਾਊ ਧਰਤੀ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖਾਂਗੇ।”
https://x.com/narendramodi/status/2062723910882496665?s=20
“ਕੁਦਰਤ ਦੀ ਸੰਭਾਲ਼ ਕੇਵਲ ਇੱਕ ਜ਼ਿੰਮੇਵਾਰੀ ਨਹੀਂ, ਬਲਕਿ ਸਾਡੇ ਸੱਭਿਆਚਾਰ ਅਤੇ ਸੰਸਕਾਰਾਂ ਦਾ ਵੀ ਅਟੁੱਟ ਹਿੱਸਾ ਹੈ।”
मधु वाता ऋतायते मधु क्षरन्ति सिन्धवः।
माध्वीर्नः सन्त्वोषधीः॥”
ਸਾਡੇ ਚਾਰੇ ਪਾਸੇ ਹਵਾ ਅਨੰਦਦਾਇਕ ਅਤੇ ਕਲਿਆਣਕਾਰੀ ਰੂਪ ਵਿੱਚ ਵਗੇ, ਨਦੀਆਂ ਜੀਵਨਦਾਇਕ ਅਤੇ ਪੋਸ਼ਣ ਦੇਣ ਵਾਲਾ ਜਲ ਪ੍ਰਦਾਨ ਕਰਨ ਅਤੇ ਜੜ੍ਹੀ-ਬੂਟੀਆਂ ਤੇ ਬਨਸਪਤੀਆਂ ਸਾਰੇ ਜੀਵਤ ਪ੍ਰਾਣੀਆਂ ਲਈ ਸਿਹਤਯਾਬੀ ਅਤੇ ਸੁਖ ਦਾ ਕਾਰਨ ਬਣਨ।
https://x.com/narendramodi/status/2062724249522262079?s=20
***
ਐੱਮਜੇਪੀਐੱਸ/ਐੱਸਐੱਸ/ਪੀਆਰਕੇ
Best wishes to everyone on World Environment Day. I would like to applaud all those passionate about environmental conservation. This is a day to reaffirm our commitment to protecting our environment and furthering growth that is sustainable. Numerous efforts by our Government…
— Narendra Modi (@narendramodi) June 5, 2026
We in India are very proud of our biological diversity. Our diverse ecosystems support countless species and livelihoods. Our efforts in special recovery have also been noteworthy. Conservation efforts for the Great Indian Bustard, snow leopards, sloth bears and Cheetahs have…
— Narendra Modi (@narendramodi) June 5, 2026
Guided by the principle of ‘One Earth, One Family and One Future’, we will continue working towards a cleaner, greener and more sustainable planet through the spirit of Mission LiFE. pic.twitter.com/SRj4Tr5swT
— Narendra Modi (@narendramodi) June 5, 2026
प्रकृति का संरक्षण केवल एक दायित्व नहीं, बल्कि हमारी संस्कृति और संस्कारों का भी अभिन्न हिस्सा है।
— Narendra Modi (@narendramodi) June 5, 2026
मधु वाता ऋतायते मधु क्षरन्ति सिन्धवः।
माध्वीर्नः सन्त्वोषधीः॥ pic.twitter.com/dFqtF4hSWu