Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵੱਖ-ਵੱਖ ਤਿਉਹਾਰਾਂ ’ਤੇ ਦੇਸ਼ ਭਰ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੱਖ-ਵੱਖ ਤਿਉਹਾਰਾਂ ’ਤੇ ਦੇਸ਼ ਭਰ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਕਈ ਟਵੀਟਸ ਕਰ ਕੇ ਦੇਸ਼ਵਾਸੀਆਂ ਨੂੰ ਕਿਹਾ,

 “ਸਾਰਿਆਂ ਨੂੰ ਵਿਸਾਖੀ ਦੀ ਵਧਾਈ। ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਵੇ। ਅਸੀਂ ਆਪਣੇ ਦੇਸ਼ ਭਰ ਦੇ ਮਿਹਨਤੀ ਕਿਸਾਨਾਂ ਪ੍ਰਤੀ ਆਭਾਰ ਪ੍ਰਗਟ ਕਰਦੇ ਹਾਂ, ਜੋ ਸਾਡੇ ਦੇਸ਼ ਦੇ ਲੋਕਾਂ ਲਈ ਲਗਾਤਾਰ ਕੰਮ ਕਰਦੇ ਹੋਏ ਅੰਨ ਦਾ ਉਤਪਾਦਨ ਕਰਦੇ ਹਨ।

ਭਾਰਤ ਨੂੰ ਆਪਣੀ ਵਿਵਿਧਤਾ ’ਤੇ ਮਾਣ ਹੈ ਜੋ ਸਾਨੂੰ ਵਿਰਾਸਤ ਵਿੱਚ ਮਿਲਿਆ ਹੈ। ਦੇਸ਼ ਭਰ ਦੇ ਲੋਕ ਅੱਜ ਵੱਖ-ਵੱਖ ਤਿਉਹਾਰਾਂ  ਦਾ ਜਸ਼ਨ ਮਨਾ ਰਹੇ ਹਨ। ਇਨ੍ਹਾਂ ਖਾਸ ਮੌਕਿਆਂ ’ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ।

ਪੁਥੰਡੁ (ਤਮਿਲ ਨਵ ਸਾਲ) ਦੇ ਖਾਸ ਮੌਕੇ ’ਤੇ ਤਮਿਲ ਲੋਕਾਂ ਨੂੰ ਸ਼ੁਭਕਾਮਨਾਵਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਆਉਣ ਵਾਲੇ ਸਾਲ ਵਿੱਚ ਤੁਹਾਡੀਆਂ ਸਾਰੀਆਂ ਉਮੀਦਾਂ ਪੂਰੀਆਂ ਹੋਣ।

ਵਿਸ਼ੂ ਦੀਆਂ ਸ਼ੁਭਕਾਮਨਾਵਾਂ। ਨਵਾਂ ਸਾਲ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਨਵੀਂ ਆਸ਼ਾ, ਜ਼ਿਆਦਾ ਖੁਸ਼ਹਾਲੀ ਅਤੇ ਚੰਗੀ ਸਿਹਤ ਲਿਆਵੇ।

ਪਹਿਲਾਂ ਵਿਸਾਖੀ ਦੇ ਸ਼ੁਭ ਮੌਕੇ ’ਤੇ ਸਾਰੇ ਬੰਗਾਲਿਆਂ ਨੂੰ ਸ਼ੁਭਕਾਮਨਾਵਾਂ। ਨਵਾਂ ਸਾਲ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਖੁਸ਼ੀ ਲੈ ਕੇ ਆਵੇ। ਸ਼ੁਭੋ-ਨਬੋ-ਬਰਸੋ!

ਬੋਹਗਬਿਹੁ ਦੇ ਮੌਕੇ ‘ਤੇ ਮੇਰੇ ਅਸਮਿਆ ਭੈਣਾਂ ਅਤੇ ਭਰਾਵਾਂ ਨੂੰ ਸ਼ੁਭਕਾਮਨਾਵਾਂ। ਇਹ ਤਿਉਹਾਰ ਊਰਜਾ ਅਤੇ ਉਤਸ਼ਾਹ ਨਾਲ ਸਬੰਧਤ ਹੈ, ਇਹ ਸ਼ੁਭ ਦਿਨ ਸਾਡੇ ਸਮਾਜ ਵਿੱਚ ਖੁਸ਼ੀ ਅਤੇ ਚੰਗੀ ਸਿਹਤ ਲੈ ਕੇ ਆਵੇ।

ਪੂਰੇ ਵਿਸ਼ਵ ਵਿੱਚ ਫੈਲੇ ਓਡੀਆ ਮਿੱਤਰਾਂ ਨੂੰ ਮਹਾ-ਵਿਸ਼ੁਬਾ-ਸਕ੍ਰਾਂਤੀ ’ਤੇ ਸ਼ੁਭ ਕਾਮਨਾਵਾਂ! ਤੁਹਾਡਾ ਆਉਣ ਵਾਲਾ ਸਾਲ ਬਹੁਤ ਚੰਗਾ ਹੋਵੇ। ਸਾਨੂੰ ਆਪਣੀ ਸਮ੍ਰਿੱਧ ਓਡੀਆ ਸੰਸਕ੍ਰਿਤੀ ’ਤੇ ਮਾਣ ਹੈ।”

*****

ਏਕੇਟੀ/ਕੇਪੀ