ਪੀਐੱਮਇੰਡੀਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਖਨਊ ਵਿਖੇ ਸ਼ਹਿਰੀ ਵਿਕਾਸ ਬਾਰੇ ਸਰਕਾਰ ਦੀਆਂ ਤਿੰਨ ਪ੍ਰਮੁੱਖ ਪਹਿਲਾਂ ਦੀ ਤੀਜੀ ਵਰ੍ਹੇਗੰਢ ਨਾਲ ਸਬੰਧਤ ਇੱਕ ਸਮਾਰੋਹ ”ਅਰਬਨ ਟਰਾਂਸਫਾਰਮਿੰਗ” ਨੂੰ ਸੰਬੋਧਨ ਕੀਤਾ। ਇਹ ਪਹਿਲਾਂ ਹਨ – ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ), ਸ਼ਹਿਰੀ ਪਰਿਵਰਤਨ ਦੇ ਕਾਇਆਕਲਪ ਲਈ (ਅਮਰੁਤ) ਅਤੇ ਸਮਾਰਟ ਸਿਟੀਜ਼ ਮਿਸ਼ਨ।
ਪ੍ਰਧਾਨ ਮੰਤਰੀ, ਸ਼ਹਿਰੀ ਵਿਕਾਸ ਦੇ ਪ੍ਰਮੁੱਖ ਮਿਸ਼ਨਾਂ ਬਾਰੇ ਇੱਕ ਪ੍ਰਦਰਸ਼ਨੀ ਵੀ ਦੇਖਣ ਗਏ। ਉਨ੍ਹਾਂ ਨੇ ਹਰ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚੋਂ ਇੱਕ–ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਕੁੱਲ 35 ਲਾਭਾਰਥੀਆਂ – ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀਡੀਓ ਲਿੰਕ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਲਾਭਾਰਥੀਆਂ ਤੋਂ ਇਸ ਬਾਰੇ ਫੀਡਬੈਕ ਪ੍ਰਾਪਤ ਕੀਤਾ।
ਉਨ੍ਹਾਂ ਨੇ ਉੱਤਰ ਪ੍ਰਦੇਸ਼ ਰਾਜ ਵਿੱਚ ਵੱਖ ਵੱਖ ਫਲੈਗਸ਼ਿਪ ਮਿਸ਼ਨਾਂ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਮੌਜੂਦ ਸ਼ਹਿਰੀ ਪ੍ਰਸ਼ਾਸਕ ਉਨ੍ਹਾਂ ਸ਼ਹਿਰਾਂ ਦੇ ਨੁਮਾਇੰਦੇ ਹਨ ਜੋ ਨਿਊ ਇੰਡੀਆ ਦੀਆਂ ਉਮੀਦਾਂ ਤੇ ਖਾਹਿਸ਼ਾਂ ਅਤੇ ਨਵੀਂ ਪੀੜ੍ਹੀ ਦੇ ਪ੍ਰਤੀਕ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਰਟ ਸਿਟੀ ਮਿਸ਼ਨ ਤਹਿਤ 7,000 ਕਰੋੜ ਰੁਪਏ ਦੇ ਪ੍ਰੋਜੈਕਟ ਮੁਕੰਮਲ ਕਰ ਲਏ ਗਏ ਹਨ ਅਤੇ 52,000 ਕਰੋੜ ਰੁਪਏ ਦੇ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਲੋਅਰ, ਲੋਅਰ ਮਿਡਲ ਅਤੇ ਮਿਡਲ ਵਰਗ ਨੂੰ ਵਧੀਆ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੰਗਠਤ ਕਮਾਂਡ ਸੈਂਟਰ ਇਸ ਮਿਸ਼ਨ ਦਾ ਅਹਿਮ ਹਿੱਸਾ ਹਨ। ਇਨ੍ਹਾਂ ਸੈਂਟਰਾਂ ਨੇ 11 ਸ਼ਹਿਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਇਨ੍ਹਾਂ ਉੱਤੇ ਕੰਮ ਚਲ ਰਿਹਾ ਹੈ।
ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਯਤਨਾਂ ਨੂੰ ਯਾਦ ਕਰਦਿਆਂ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸ਼ਹਿਰੀ ਲੈਂਡਸਕੇਪ ਦੀ ਕਾਇਆਪਲਟ ਦਾ ਸੁਪਨਾ ਲਖਨਊ ਨਾਲ ਨੇੜਿਓਂ ਸਬੰਧਤ ਹੈ, ਜਿੱਥੋਂ ਦੇ ਸ਼੍ਰੀ ਵਾਜਪੇਈ ਸਾਂਸਦ ਸਨ।
ਸ਼੍ਰੀ ਅਟਲ ਬਿਹਾਰੀ ਵਾਜਪੇਈ ਵੱਲੋਂ ਸ਼ੁਰੂ ਕੀਤੀਆਂ ਗਈਆਂ ਪਹਿਲਾਂ ਦੀ ਪ੍ਰਸ਼ੰਸਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਪਹਿਲਾਂ ਉੱਤੇ ਅਮਲ ਕਰਦਿਆਂ ਲੋਕਾਂ ਦੇ ਜੀਵਨ ਪੱਧਰ ਨੂੰ ਗਤੀ, ਠਾਠ ਅਤੇ ਗੁਣਵੱਤਾ ਪ੍ਰਦਾਨ ਕਰਨ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੰਨ 2022 ਤੱਕ ਸਭ ਨੂੰ ਮਕਾਨ ਮੁਹੱਈਆ ਕਰਵਾਉਣ ਦੀ ਚਾਹਵਾਨ ਹੈ। ਅੰਕੜੇ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਵੇਂ ਇਸ ਦਿਸ਼ਾ ਵਿੱਚ ਬਹੁਤ ਸਾਰਾ ਕੰਮ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜੋ ਮਕਾਨ ਬਣਾਏ ਜਾ ਰਹੇ ਹਨ ਉਨ੍ਹਾਂ ਵਿੱਚ ਪਖਾਨੇ ਅਤੇ ਬਿਜਲੀ ਕਨੈਕਸ਼ਨ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਇਹ ਮਕਾਨ ਮਹਿਲਾ ਸਸ਼ਕਤੀਕਰਨ ਦੇ ਪ੍ਰਤੀਕ ਹਨ ਕਿਉਂਕਿ ਇਹ ਔਰਤਾਂ ਦੇ ਨਾਮ ਤੇ ਹੀ ਰਜਿਸਟਰ ਹਨ।
ਤਾਜ਼ਾ ਆਲੋਚਨਾ ਦਾ ਜਵਾਬ ਦਿੰਦਿਆਂ ਇੱਕ ਭਾਵੁਕ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਉਹ ਗ਼ਰੀਬਾਂ ਅਤੇ ਘੱਟ ਸਹੂਲਤਾਂ ਪ੍ਰਾਪਤ ਲੋਕਾਂ, ਕਿਸਾਨਾਂ ਅਤੇ ਜਵਾਨਾਂ ਦੇ ਦੁਖਾਂ ਤਕਲੀਫਾਂ ਵਿੱਚ ਭਾਈਵਾਲ ਹਨ ਅਤੇ ਉਨ੍ਹਾਂ ਦੀਆਂ ਤਕਲੀਫਾਂ ਖ਼ਤਮ ਕਰਨ ਦੇ ਚਾਹਵਾਨ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮੇਂ ਭਾਰਤ ਕੋਲ ਯੋਜਨਾਬੱਧ/ਸ਼ਹਿਰੀ ਥਾਵਾਂ ਸਨ। ਪਰ ਸਿਆਸੀ ਇੱਛਾ ਸ਼ਕਤੀ ਅਤੇ ਸਪਸ਼ਟ ਸੋਚ ਦੀ ਅਣਹੋਂਦ ਕਰਕੇ, ਖ਼ਾਸ ਤੌਰ ’ਤੇ ਅਜ਼ਾਦੀ ਤੋਂ ਬਾਅਦ, ਸਾਡੇ ਸ਼ਹਿਰੀ ਕੇਂਦਰਾਂ ਨੂੰ ਭਾਰੀ ਨੁਕਸਾਨ ਹੋਇਆ।
ਉਨ੍ਹਾਂ ਕਿਹਾ ਕਿ ਭਾਰਤ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਸ਼ਹਿਰ, ਇਸ ਦੇ ਵਿਕਾਸ ਇੰਜਣ ਹਨ, ਉਹ ਅਵਿਵਸਥਿਤ ਢੰਗ ਨਾਲ ਵਿਕਾਸ ਕਰਨਾ ਜਾਰੀ ਨਹੀਂ ਰੱਖ ਸਕਦੇ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਮਿਸ਼ਨ ਸਾਡੇ ਸ਼ਹਿਰਾਂ ਨੂੰ ਨਿਊ ਇੰਡੀਆ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਕਰੇਗਾ ਅਤੇ ਵਿਸ਼ਵ ਪੱਧਰ ਦੇ ਸੂਝਵਾਨ ਸ਼ਹਿਰੀ ਕੇਂਦਰ 21ਵੀਂ ਸਦੀ ਲਈ ਤਿਆਰ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਥਾਵਾਂ ਵਿੱਚ 5 ‘ਈ‘ (5E) ਯੁਕਤ ਹੋਣੀਆਂ ਚਾਹੀਦੀਆਂ ਹਨ। ਈਜ਼ ਆਵ੍ ਲਿਵਿੰਗ (ਅਸਾਨ ਜੀਵਨ), ਐਜੂਕੇਸ਼ਨ (ਸਿੱਖਿਆ), ਇੰਪਲਾਇਮੈਂਟ (ਰੋਜ਼ਗਾਰ), ਇਕੌਨਮੀ (ਅਰਥਵਿਵਸਥਾ) ਅਤੇ ਐਂਟਰਟੇਨਮੈਂਟ (ਮਨੋਰੰਜਨ)।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਮਾਰਟ ਸਿਟੀ ਮਿਸ਼ਨ ਨਾਗਰਿਕ ਸ਼ਮੂਲੀਅਤ, ਨਾਗਰਿਕ ਖਾਹਿਸ਼ਾਂ ਅਤੇ ਨਾਗਰਿਕ ਜ਼ਿੰਮੇਵਾਰੀ ’ਤੇ ਅਧਾਰਤ ਹਨ। ਉਨ੍ਹਾਂ ਕਿਹਾ ਕਿ ਪੁਣੇ, ਹੈਦਰਾਬਾਦ ਅਤੇ ਇੰਦੌਰ ਵਰਗੇ ਸ਼ਹਿਰਾਂ ਨੇ ਮਿਊਂਸਪਲ ਬਾਂਡਾਂ ਰਾਹੀਂ ਕਾਫੀ ਫੰਡ ਇਕੱਠਾ ਕੀਤਾ ਹੈ ਅਤੇ ਹੋਰ ਸ਼ਹਿਰ ਜਿਵੇਂ ਕਿ ਲਖਨਊ ਅਤੇ ਗਾਜ਼ੀਆਬਾਦ ਵੀ ਉਨ੍ਹਾਂ ਦੇ ਰਾਹ ’ਤੇ ਛੇਤੀ ਹੀ ਚਲਣਗੇ। ਉਨ੍ਹਾਂ ਕਿਹਾ ਕਿ ਸ਼ਹਿਰੀ ਸੇਵਾਵਾਂ ਔਨਲਾਈਨ ਹੋਣ ਕਰਕੇ ਕਤਾਰਾਂ, ਜੋ ਕਿ ਭ੍ਰਿਸ਼ਟਾਚਾਰ ਦਾ ਸੋਮਾ ਹਨ, ਉਨ੍ਹਾਂ ਦਾ ਖਾਤਮਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਰਟ, ਸੁਰੱਖਿਅਤ, ਟਿਕਾਉ ਅਤੇ ਪਾਰਦਰਸ਼ੀ ਪ੍ਰਣਾਲੀਆਂ ਹੁਣ ਕਰੋੜਾਂ ਲੋਕਾਂ ਦੇ ਜੀਵਨ ਦੀ ਕਾਇਆਕਲਪ ਕਰ ਰਹੀਆਂ ਹਨ।
*****
ਏਕੇਟੀ/ਐੱਸਐੱਚ
कुछ भाई-बहनों और बेटियों को उनके अपने मकान की चाबियां सौंपी गईं।
— PMO India (@PMOIndia) July 28, 2018
चाबियां मिलने पर जो चमक उनके चेहरे पर थीं, उज्जवल भविष्य का जो आत्मविश्वास उनकी आंखों से झलक रहा था, वो हम सभी के लिए बड़ी प्रेरणा है।
देश के गरीब-बेघर भाई-बहनों के जीवन को बदलते देखना सचमुच शानदार अनुभव है: PM
शहर के गरीब-बेघर को पक्का घर देने का अभियान हो,
— PMO India (@PMOIndia) July 28, 2018
100 स्मार्ट सिटी हों या फिर 500 अमृत सिटी हों,
करोड़ों देशवासियों के जीवन को सरल, सुगम और सुरक्षित बनाने का हमारा संकल्प आज तीन साल बाद अधिक मजबूत हुआ है: PM
Transforming the landscape of urban India का हमारा मिशन और लखनऊ का बड़ा नजदीकी रिश्ता है
— PMO India (@PMOIndia) July 28, 2018
लखनऊ शहर देश के शहरी जीवन को नई दिशा देने वाले महापुरुष की कर्मभूमि रही है
हमारे प्रेरणास्रोत और देश के पूर्व प्रधानमंत्री अटल बिहारी वाजपेयी जी का ये लंबे समय तक संसदीय क्षेत्र रहा है: PM
अटल जी कहा करते थे कि बिना पुराने को संवारे, नया भी नहीं संवरेगा।
— PMO India (@PMOIndia) July 28, 2018
ये बात उन्होंने पुराने और नए लखनऊ के संदर्भ में कही थी।
यही आज के हमारे AMRUT यानि Atal Mission For Rejuvenation And Urban Transformation और Smart City मिशन के लिए हमारी प्रेरणा है: PM
इसी सोच के साथ अनेक शहरों में दशकों पुरानी व्यवस्थाओं को सुधारा जा रहा है।
— PMO India (@PMOIndia) July 28, 2018
इन शहरों में सीवेज की व्यवस्था, पीने के पानी की व्यवस्था, स्ट्रीट लाइट में सुधार, झीलों-तालाबों और पार्कों के सुंदरीकरण की व्यवस्था की जा रही है: PM
सरकार वर्ष 2022 तक हर सिर पर छत देने का प्रयास कर रही है।
— PMO India (@PMOIndia) July 28, 2018
इसी लक्ष्य को ध्यान में रखते हुए, बीते तीन वर्षों में शहरी इलाकों में 54 लाख मकान स्वीकृत किए जा चुके हैं।
सिर्फ शहरों में ही नहीं गांवों में भी एक करोड़ से अधिक मकान जनता को सौंपे जा चुके हैं: PM
आज जो मकान बन रहे हैं,
— PMO India (@PMOIndia) July 28, 2018
उनमें शौचालय भी हैं,
सौभाग्य योजना के तहत बिजली भी,
उजाला के तहत LED बल्ब भी,
यानि एक पूरा पैकेज मिल रहा है।
इन घरों के लिए सरकार ब्याज में राहत तो दे ही रही है, पहले के मुकाबले अब घरों का area भी बढ़ा दिया गया है: PM
सरकार के लिए ये स्मार्ट सिटी सिर्फ एक प्रोजेक्ट नहीं है, बल्कि एक मिशन है:
— PMO India (@PMOIndia) July 28, 2018
Mission To Transform the Nation
ये मिशन हमारे शहरों को New India की नई चुनौतियों से निपटने के लिए तैयार करने का है, 21वीं सदी के भारत में विश्व स्तरीय Intelligent Urban Centers खड़ा करने का है: PM
हमारी प्रतिबद्धता है कि इसी Generation के लिए भविष्य की व्यवस्थाओं का निर्माण हो, जहां जीवन Five E पर आधारित हो।
— PMO India (@PMOIndia) July 28, 2018
Five E यानि:
Ease of Living,
Education,
Employment,
Economy and
Entertainment: PM
मुझे इस बात की भी प्रसन्नता है कि ना सिर्फ यहां नई व्यवस्थाओं का निर्माण हो रहा है बल्कि funding की वैकल्पिक व्यवस्था भी की जा रही है।
— PMO India (@PMOIndia) July 28, 2018
पुणे, हैदराबाद और इंदौर ने Municipal Bonds के माध्यम से लगभग 550 करोड़ जुटाए हैं: PM
आज आप अनुभव कर सकते हैं कि किस प्रकार सेवाएं ऑनलाइन हुई हैं, जिसके कारण अब सामान्य जन को कतार में खड़ा नहीं होना पड़ता।
— PMO India (@PMOIndia) July 28, 2018
ये कतारें भी तो करप्शन की जड़ थीं।
Transparency सुनिश्चित हुई है और इसकी वजह से करप्शन में बड़ी कमी आ रही है: PM