Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਮਨੋਹਰ ਪਰੀਕਰ ਦੇ ਅਕਾਲ ਚਲਾਣੇ ’ਤੇ ਦੁਖ ਪ੍ਰਗਟ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੋਆ ਦੇ ਮੁੱਖ ਮੰਤਰੀ, ਸ਼੍ਰੀ ਮਨੋਹਰ ਪਰੀਕਰ ਦੇ ਅਕਾਲ ਚਲਾਣੇ ’ਤੇ ਦੁਖ ਪ੍ਰਗਟ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਸ਼੍ਰੀ ਮਨੋਹਰ ਪਰੀਕਰ ਇੱਕ ਲਾਸਾਨੀ ਨੇਤਾ ਸਨ। ਇੱਕ ਸੱਚੇ ਦੇਸ਼ ਭਗਤ ਅਤੇ ਅਸਧਾਰਨ ਪ੍ਰਸ਼ਾਸਕ, ਉਹ ਸਾਰਿਆਂ ਦੀ ਸ਼ਲਾਘਾ ਕਰਦੇ ਸਨ। ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੀ ਦੋਸ਼-ਰਹਿਤ ਸੇਵਾ ਨੂੰ ਪੀੜ੍ਹੀਆਂ ਵੱਲੋਂ ਯਾਦ ਕੀਤਾ ਜਾਵੇਗਾ। ਉਹਨਾਂ ਦੇ ਅਕਾਲ ਚਲਾਣੇ ਨਾਲ ਗਹਿਰਾ ਦੁਖ ਪਹੁੰਚਿਆ ਹੈ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ ।
ਸ਼੍ਰੀ ਮਨੋਹਰ ਪਰੀਕਰ ਆਧੁਨਿਕ ਗੋਆ ਦੇ ਨਿਰਮਾਤਾ ਸਨ। ਆਪਣੀ ਮਿਲਣਸਾਰ ਸ਼ਖਸੀਅਤ ਅਤੇ ਸਹਿਣਸ਼ੀਲ ਸੁਭਾਅ ਦੀ ਬਦੌਲਤ ਉਹ ਵਰ੍ਹਿਆਂ ਤੱਕ ਰਾਜ ਦੇ ਪਸੰਦੀਦਾ ਨੇਤਾ ਬਣੇ ਰਹੇ । ਉਨ੍ਹਾਂ ਦੀਆਂ ਲੋਕ ਸਮਰਥਕ ਨੀਤੀਆਂ ਨੇ ਗੋਆ ਦੀ ਪ੍ਰਗਤੀ ਦੀਆਂ ਸ਼ਾਨਦਾਰ ਬੁਲੰਦੀਆਂ ਨੂੰ ਯਕੀਨੀ ਬਣਾਇਆ ।

ਸਾਡੇ ਰੱਖਿਆ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਲਈ, ਭਾਰਤ ਹਮੇਸ਼ਾ ਸ਼੍ਰੀ ਮਨੋਹਰ ਪਰੀਕਰ ਦਾ ਆਭਾਰੀ ਰਹੇਗਾ। ਜਦ ਉਹ ਰੱਖਿਆ ਮੰਤਰੀ ਸਨ, ਭਾਰਤ ਬਹੁਤ ਸਾਰੇ ਅਜਿਹੇ ਫ਼ੈਸਲਿਆਂ ਦਾ ਗਵਾਹ ਬਣਿਆ ਜਿਨ੍ਹਾਂ ਨੇ ਭਾਰਤ ਦੀਆਂ ਸੁਰੱਖਿਆ ਸਮਰੱਥਾਵਾਂ ਨੂੰ ਵਧਾਇਆ, ਸਵਦੇਸ਼ੀ ਰੱਖਿਆ ਉਤਪਾਦਨ ਨੂੰ ਪ੍ਰੋਤਸਾਹਿਤ ਕੀਤਾ ਅਤੇ ਸਾਬਕਾ ਫ਼ੌਜੀਆਂ ਦੇ ਜੀਵਨ ਨੂੰ ਬਿਹਤਰ ਬਣਾਇਆ ।”

*****

ਏਕੇਟੀ/ਕੇਪੀ