Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਕੈਟਸੈਟ-1 ਸੈਟੇਲਾਈਟ ਦੀ ਸਫਲ ਲਾਂਚਿਗ ‘ਤੇ ਇਸਰੋ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਰੋ ਅਤੇ ਇਸਦੇ ਵਿਗਿਆਨੀਆਂ ਨੂੰ ਪੀਐੱਸਐੱਲਵੀ-35 (PSLV-35) ਅਤੇ ਉੱਨਤ ਮੌਸਮ ਸੈਟੇਲਾਈਟ ਸਕੈਟਸੈਟ-1 (SCATSAT-1) ਅਤੇ ਹੋਰ ਸੈਟੇਲਾਈਟਾਂ ਦੀ ਸਫਲ ਲਾਂਚਿਗ ਲਈ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ, ” ਭਾਰਤ ਲਈ ਇਹ ਬੇਹੱਦ ਖੁਸ਼ੀ ਅਤੇ ਮਾਣ ਦੇ ਪਲ ਹਨ। ਇਸਰੋ ਨੂੰ ਪੀਐੱਸਐੱਲਵੀ-ਸੀ35/ਸਕੈਟਸੈਟ-1 ਅਤੇ 7 ਹੋਰ ਸੈਟੇਲਾਈਟਾਂ ਦੀ ਸਫਲ ਲਾਂਚਿਗ ਲਈ ਵਧਾਈਆਂ।

ਸਾਡੇ ਪੁਲਾੜ ਵਿਗਿਆਨੀ ਇਤਿਹਾਸ ਲਿਖ ਰਹੇ ਹਨ। ਉਨ੍ਹਾਂ ਦੇ ਨਵੀਨਤਾ ਦੇ ਜੋਸ਼ ਨੇ 125 ਕਰੋੜ ਭਾਰਤੀਆਂ ਦੇ ਦਿਲਾਂ ਨੂੰ ਛੂਹਿਆ ਹੈ ਅਤੇ ਵਿਸ਼ਵ ਵਿੱਚ ਭਾਰਤ ਦਾ ਮਾਣ ਵਧਾਇਆ ਹੈ।”

***

ਏਕੇਟੀ/ਐੱਚਐੱਸ