ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਸਟਾਰਟਅੱਪ ਦਿਵਸ ਦੇ ਮੌਕੇ ‘ਤੇ ਸਟਾਰਟਅੱਪ ਜਗਤ ਨਾਲ ਜੁੜੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਾਲ ਦਾ ਜਸ਼ਨ ਖ਼ਾਸ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਟਾਰਟਅੱਪ ਇੰਡੀਆ ਪਹਿਲਕਦਮੀ ਦੀ ਸ਼ੁਰੂਆਤ ਦਾ ਇੱਕ ਦਹਾਕਾ ਪੂਰਾ ਹੋਣ ਦਾ ਪ੍ਰਤੀਕ ਹੈ।
ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਦੀ ਹਿੰਮਤ, ਨਵੀਨਤਾ ਦੀ ਭਾਵਨਾ ਅਤੇ ਉੱਦਮੀ ਭਾਵਨਾ ਦੇ ਉਤਸ਼ਾਹ ਦਾ ਜਸ਼ਨ ਮਨਾਉਣ ਦਾ ਦਿਨ ਹੈ, ਜਿਨ੍ਹਾਂ ਨੇ ਗਲੋਬਲ ਸਟਾਰਟਅੱਪ ਈਕੋਸਿਸਟਮ ਵਿੱਚ ਭਾਰਤ ਦੇ ਉਭਾਰ ਨੂੰ ਗਤੀ ਪ੍ਰਦਾਨ ਕੀਤੀ ਹੈ।
ਸਟਾਰਟਅੱਪਸ ਦੀ ਪਰਿਵਰਤਨਸ਼ੀਲ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਟਾਰਟਅੱਪਸ ਬਦਲਾਅ ਦੇ ਅਜਿਹੇ ਇੰਜਣ ਹਨ, ਜੋ ਸਾਡੀ ਅਰਥ-ਵਿਵਸਥਾ ਅਤੇ ਸਮਾਜ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ। ਉਹ ਸਾਡੀ ਧਰਤੀ ਦੇ ਸਾਹਮਣੇ ਮੌਜੂਦ ਚੁਣੌਤੀਆਂ ਦਾ ਹੱਲ ਕਰਨ ਅਤੇ ਨਾਲ ਹੀ ਲੋਕਾਂ ਲਈ ਮੌਕਿਆਂ ਦੀ ਸਿਰਜਣਾ ਕਰਨ ਵਿੱਚ ਅਸਧਾਰਨ ਕੰਮ ਕਰ ਰਹੇ ਹਨ। ਮੈਨੂੰ ਉਨ੍ਹਾਂ ਸਾਰੇ ਲੋਕਾਂ ‘ਤੇ ਮਾਣ ਹੈ, ਜਿਨ੍ਹਾਂ ਨੇ ਵੱਡੇ ਸੁਪਨੇ ਦੇਖਣ ਦੀ ਹਿੰਮਤ ਕੀਤੀ, ਰਵਾਇਤੀ ਨਿਯਮਾਂ ਨੂੰ ਚੁਣੌਤੀ ਦਿੱਤੀ, ਜੋਖ਼ਮ ਲਏ ਅਤੇ ਆਪਣੇ ਸਟਾਰਟਅੱਪਸ ਜ਼ਰੀਏ ਪਰਿਵਰਤਨਸ਼ੀਲ ਪ੍ਰਭਾਵ ਪੈਦਾ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਸਾਰੇ ਹਿਤਧਾਰਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਤੇਜ਼ ਸੁਧਾਰ ਪਹਿਲਕਦਮੀ ਨੇ ਸਟਾਰਟਅੱਪਸ ਲਈ ਪੁਲਾੜ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਵੀ ਕਦਮ ਰੱਖਣ ਦਾ ਅਨੁਕੂਲ ਵਾਤਾਵਰਨ ਤਿਆਰ ਕੀਤਾ ਹੈ, ਜੋ ਪਹਿਲਾਂ ਕਲਪਨਾਯੋਗ ਨਹੀਂ ਸੀ। ਉਨ੍ਹਾਂ ਨੇ ਇਸ ਗੱਲ ’ਤੇ ਮਾਣ ਪ੍ਰਗਟ ਕੀਤਾ ਕਿ ਸਟਾਰਟਅੱਪਸ ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਨੇ ਜੋਖ਼ਮ ਲੈਣ ਅਤੇ ਸਮੱਸਿਆਵਾਂ ਦਾ ਹੱਲ ਕਰਨ ਦੇ ਇੱਛੁਕ ਨੌਜਵਾਨਾਂ ਨੂੰ ਸਮਰਥਨ ਦੇਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।
ਸ਼੍ਰੀ ਮੋਦੀ ਨੇ ਸਟਾਰਟਅੱਪਸ ਨੂੰ ਸਹਿਯੋਗ ਦੇਣ ਵਾਲੇ ਮੈਂਟਰਸ, ਇਨਕਿਊਬੇਟਰਾਂ, ਨਿਵੇਸ਼ਕਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸਾਰੀਆਂ ਵਿਆਪਕ ਪ੍ਰਣਾਲੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮਾਰਗ-ਦਰਸ਼ਨ ਅਤੇ ਸੂਝ ਨੌਜਵਾਨ ਇਨੋਵੇਟਰਾਂ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਦੀ ਵਿਕਾਸ ਕਹਾਣੀ ਵਿੱਚ ਯੋਗਦਾਨ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪ੍ਰਧਾਨ ਮੰਤਰੀ ਨੇ ਇਨੋਵੇਸ਼ਨ, ਅਨੁਕੂਲ ਵਾਤਾਵਰਨ ਅਤੇ ਰਾਸ਼ਟਰੀ ਤਰੱਕੀ ਦੇ ਚਾਲਕਾਂ ਵਜੋਂ ਭਾਰਤ ਦੇ ਸਟਾਰਟਅੱਪਸ ਵਿੱਚ ਆਪਣੇ ਭਰੋਸੇ ਨੂੰ ਦੁਹਰਾਇਆ।
ਸ਼੍ਰੀ ਮੋਦੀ ਨੇ ਸੰਸਕ੍ਰਿਤ ਦੇ ਇੱਕ ਸਲੋਕ ਦਾ ਉਦਾਹਰਣ ਦਿੰਦੇ ਹੋਏ ਭਾਰਤ ਦੇ ਨੌਜਵਾਨ ਉੱਦਮੀਆਂ ਦੇ ਦ੍ਰਿੜ੍ਹ ਸੰਕਲਪ ਅਤੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਅਣਥੱਕ ਯਤਨ ਸਟਾਰਟਅੱਪ ਜਗਤ ਵਿੱਚ ਨਵੇਂ ਰਿਕਾਰਡ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਊਰਜਾ ਅਤੇ ਉਤਸ਼ਾਹ ਹੀ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਭ ਤੋਂ ਵੱਡੀ ਤਾਕਤ ਸਿੱਧ ਹੋਣਗੇ।
ਸ਼੍ਰੀ ਮੋਦੀ ਨੇ ਐੱਕਸ ‘ਤੇ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:
ਰਾਸ਼ਟਰੀ ਸਟਾਰਟਅੱਪ ਦਿਵਸ ਦੇ ਮੌਕੇ ‘ਤੇ ਸਟਾਰਟਅੱਪ ਜਗਤ ਨਾਲ ਜੁੜੇ ਸਾਰੇ ਲੋਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ। ਅੱਜ ਦਾ ਇੱਕ ਖ਼ਾਸ ਹੈ ਕਿਉਂਕਿ ਇਹ ਸਟਾਰਟਅੱਪ ਇੰਡੀਆ ਦੀ ਸ਼ੁਰੂਆਤ ਨੂੰ ਇੱਕ ਦਹਾਕਾ ਪੂਰਾ ਹੋ ਚੁੱਕਿਆ ਹੈ। ਇਹ ਦਿਨ ਸਾਡੇ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਦੀ ਹਿੰਮਤ, ਇਨੋਵੇਸ਼ਨ ਦੀ ਭਾਵਨਾ ਅਤੇ ਉੱਦਮੀ ਭਾਵਨਾ ਦੇ ਉਤਸ਼ਾਹ ਦਾ ਜਸ਼ਨ ਮਨਾਉਣ ਦਾ ਦਿਨ ਹੈ, ਜਿਨ੍ਹਾਂ ਨੇ ਗਲੋਬਲ ਸਟਾਰਟਅੱਪ ਜਗਤ ਵਿੱਚ ਭਾਰਤ ਦੇ ਉਭਾਰ ਵਿੱਚ ਅਹਿਮ ਯੋਗਦਾਨ ਪਾਇਆ ਹੈ।
#10YearsOfStartupIndia
https://www.pib.gov.in/PressReleseDetail.aspx?PRID=2214764®=3&la=1”
“ਸਟਾਰਟਅੱਪ ਬਦਲਾਅ ਦੇ ਅਜਿਹੇ ਇੰਜਣ ਹਨ, ਜੋ ਸਾਡੀ ਅਰਥ-ਵਿਵਸਥਾ ਅਤੇ ਸਮਾਜ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ। ਉਹ ਸਾਡੀ ਧਰਤੀ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਹੱਲ ਕਰਨ ਅਤੇ ਨਾਲ ਹੀ ਲੋਕਾਂ ਲਈ ਮੌਕਿਆਂ ਦੀ ਸਿਰਜਣਾ ਕਰਨ ਦੀ ਦਿਸ਼ਾ ਵਿੱਚ ਅਸਧਾਰਨ ਕੰਮ ਕਰ ਰਹੇ ਹਨ। ਮੈਨੂੰ ਉਨ੍ਹਾਂ ਸਾਰੇ ਲੋਕਾਂ ‘ਤੇ ਮਾਣ ਹੈ, ਜਿਨ੍ਹਾਂ ਨੇ ਵੱਡੇ ਸੁਪਨੇ ਦੇਖਣ ਦੀ ਹਿੰਮਤ ਕੀਤੀ, ਰਵਾਇਤੀ ਨਿਯਮਾਂ ਨੂੰ ਚੁਣੌਤੀ ਦਿੱਤੀ, ਜੋਖ਼ਮ ਲਏ ਅਤੇ ਆਪਣੇ ਸਟਾਰਟਅੱਪ ਜ਼ਰੀਏ ਪਰਿਵਰਤਨਸ਼ੀਲ ਪ੍ਰਭਾਵ ਜਗਾਇਆ।”
#10YearsOfStartupIndia
ਭਾਰਤ ਸਰਕਾਰ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਹਿਤਧਾਰਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਭਾਰਤ ਵੱਲੋਂ ਸ਼ੁਰੂ ਕੀਤੀ ਗਈ ਸੁਧਾਰ ਪਹਿਲਕਦਮੀ ਨੇ ਸਟਾਰਟਅੱਪਸ ਲਈ ਪੁਲਾੜ, ਰੱਖਿਆ ਅਤੇ ਹੋਰ ਖੇਤਰਾਂ ਵਿੱਚ ਵੀ ਕਦਮ ਰੱਖਣ ਲਈ ਅਨੁਕੂਲ ਵਾਤਾਵਰਨ ਬਣਾਇਆ ਹੈ, ਜੋ ਪਹਿਲਾਂ ਕਲਪਨਾਯੋਗ ਨਹੀਂ ਸੀ। ਮੈਨੂੰ ਮਾਣ ਹੈ ਕਿ ਸਾਡੇ ਸਟਾਰਟਅੱਪ ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਅਸੀਂ ਜੋਖ਼ਮ ਲੈਣ ਵਾਲਿਆਂ ਅਤੇ ਸਮੱਸਿਆ ਦਾ ਹੱਲ ਕਰਨ ਵਾਲੇ ਨੌਜਵਾਨਾਂ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ।
#10YearsOfStartupIndia
“ਇਹ ਦਿਨ ਉਨ੍ਹਾਂ ਸਾਰੇ ਮਾਰਗ-ਦਰਸ਼ਕਾਂ, ਇਨਕਿਊਬੇਟਰਾਂ, ਨਿਵੇਸ਼ਕਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸੰਸਥਾਵਾਂ ਦੇ ਈਕੋਸਿਸਟਮ ਨੂੰ ਵੀ ਸਨਮਾਨਿਤ ਕਰਨ ਦਾ ਦਿਨ ਹੈ, ਜੋ ਸਟਾਰਟਅੱਪਸ ਦਾ ਸਮਰਥਨ ਕਰਦੇ ਹਨ। ਉਨ੍ਹਾਂ ਦਾ ਸਮਰਥਨ ਅਤੇ ਸੂਝ ਸਾਡੇ ਨੌਜਵਾਨਾਂ ਨੂੰ ਇਨੋਵੇਸ਼ਨ ਕਰਨ ਅਤੇ ਵਿਕਾਸ ਵਿੱਚ ਯੋਗਦਾਨ ਦੇਣ ਲਈ ਉਤਸ਼ਾਹਿਤ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ।”
#10YearsOfStartupIndia
Best wishes to everyone associated with the world of StartUps on the occasion of National StartUp Day. Today is special because we mark a decade since the launch of StartUp India. This day is about celebrating the courage, spirit of innovation and entrepreneurial zeal of our…
— Narendra Modi (@narendramodi) January 16, 2026
“ਆਪਣੇ ਦ੍ਰਿੜ੍ਹ ਸੰਕਲਪ ਅਤੇ ਸਮਰਪਣ ਨਾਲ ਸਾਡੇ ਨੌਜਵਾਨ ਸਾਥੀ ਸਟਾਰਟਅੱਪ ਦੀ ਦੁਨੀਆ ਵਿੱਚ ਨਿੱਤ ਨਵੇਂ ਰਿਕਾਰਡ ਬਣਾ ਰਹੇ ਹਨ। ਉਨ੍ਹਾਂ ਦਾ ਜੋਸ਼ ਅਤੇ ਜਨੂਨ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਭ ਤੋਂ ਵੱਡੀ ਤਾਕਤ ਬਣਨ ਵਾਲਾ ਹੈ।
दुर्लभान्यपि कार्याणि सिद्ध्यन्ति प्रोद्यमेन हि।
शिलाऽपि तनुतां याति प्रपातेनार्णसो मुहुः॥”
अपने दृढ़ संकल्प और समर्पण से हमारे युवा साथी स्टार्टअप की दुनिया में नित-नए रिकॉर्ड बना रहे हैं। इनका जोश और जुनून विकसित भारत के सपने को साकार करने में सबसे बड़ी शक्ति बनने वाला है।
दुर्लभान्यपि कार्याणि सिद्ध्यन्ति प्रोद्यमेन हि।
शिलाऽपि तनुतां याति प्रपातेनार्णसो मुहुः॥ pic.twitter.com/kXRkqp57wO
— Narendra Modi (@narendramodi) January 16, 2026
************
ਐੱਮਜੇਪੀਐੱਸ/ ਐੱਸਆਰ
Best wishes to everyone associated with the world of StartUps on the occasion of National StartUp Day. Today is special because we mark a decade since the launch of StartUp India. This day is about celebrating the courage, spirit of innovation and entrepreneurial zeal of our…
— Narendra Modi (@narendramodi) January 16, 2026
The Government of India has been working with all stakeholders to further strengthen India’s StartUp ecosystem. The Reform Express that India has embarked on has created a very conducive atmosphere for StartUps to venture into areas previously unthinkable, be it space, defence…
— Narendra Modi (@narendramodi) January 16, 2026
This is also a day to acknowledge the ecosystem of mentors, incubators, investors, academic institutions and others who support StartUps. Their support and insights go a long way in encouraging our youth as they innovate and contribute to growth.#10YearsOfStartupIndia
— Narendra Modi (@narendramodi) January 16, 2026
अपने दृढ़ संकल्प और समर्पण से हमारे युवा साथी स्टार्टअप की दुनिया में नित-नए रिकॉर्ड बना रहे हैं। इनका जोश और जुनून विकसित भारत के सपने को साकार करने में सबसे बड़ी शक्ति बनने वाला है।
— Narendra Modi (@narendramodi) January 16, 2026
दुर्लभान्यपि कार्याणि सिद्ध्यन्ति प्रोद्यमेन हि।
शिलाऽपि तनुतां याति प्रपातेनार्णसो मुहुः॥ pic.twitter.com/kXRkqp57wO