Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ”ਸਵੱਛਤਾ ਹੀ ਸੇਵਾ” ਪ੍ਰਤੀ ਉੱਘੀਆਂ ਸ਼ਖ਼ਸੀਅਤਾਂ ਅਤੇ ਸਮੂਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ”ਸਵੱਛਤਾ ਹੀ ਸੇਵਾ” ਪ੍ਰਤੀ ਉੱਘੀਆਂ ਸ਼ਖ਼ਸੀਅਤਾਂ ਅਤੇ ਸਮੂਹਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਰਾਸ਼ਟਰ ਵਿਆਪੀ ਮੁਹਿੰਮ ”ਸਵੱਛਤਾ ਹੀ ਸੇਵਾ” 15 ਸਤੰਬਰ ਨੂੰ ਸ਼ੁਰੂ ਕੀਤੀ ਗਈ ਸੀ ਜੋ ਗਾਂਧੀ ਜਯੰਤੀ ‘ਤੇ 02 ਅਕਤੂਬਰ ਨੂੰ ਸਮਾਪਤ ਹੋਈ, ਜਿਸ ਨੂੰ ਸਵੱਛ ਭਾਰਤ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। 
ਪ੍ਰਧਾਨ ਮੰਤਰੀ ਨੇ ਟਵੀਟਸ ਦੀ ਲੜੀ ਵਿੱਚ ਸ਼੍ਰੀ ਅਨੁਪਮ ਖੇਰ, ਸ਼੍ਰੀ ਮੋਹਨਲਾਲ, ਸ਼੍ਰੀਮਤੀ ਚੰਦਾ ਕੋਛੜ, ਇੰਡੀਆ ਟੁਡੇ ਗਰੁੱਪ, ਇੰਡੀਆ ਟੀਵੀ ਨਿਊਜ਼, ਸਦਗੁਰੂ ਜੱਗੀ ਵਾਸੂਦੇਵ, ਭਾਰਤੀ ਕ੍ਰਿਕਟ ਟੀਮ, ਸ਼੍ਰੀ ਰਾਜੀਵ ਚੰਦਰਸ਼ੇਖਰ, ਡੈਟੌਲ ਇੰਡੀਆ ਅਤੇ ਐੱਨਡੀਟੀਵੀ ਦੇ ਸਵੱਛ ਭਾਰਤ ਮਿਸ਼ਨ ਪ੍ਰਤੀ ਉਪਰਾਲਿਆਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤੇ:
”ਅਨੁਪਮ ਜੀ ਪ੍ਰਸ਼ੰਸਾਮਈ ਕਾਰਜ। ਉੱਘੇ ਅਭਿਨੇਤਾ @ਮੋਹਨਲਾਲ ਵੱਲੋਂ ਸ਼ਾਨਦਾਰ ਉਪਰਾਲਾ। @ਸੀਕੇਫਾਰਕਲੀਨਇੰਡੀਆ ਵੱਲੋਂ ਮਹੱਤਵਪੂਰਨ ਸੰਦੇਸ਼, ਉਨ੍ਹਾਂ ਨੇ @ਆਈਸੀਆਈਸੀਬੈਂਕ ਪਰਿਵਾਰ ਨਾਲ ਸਵੱਛ ਭਾਰਤ ਮਿਸ਼ਨ ਵਿੱਚ ਅਹਿਮ ਯੋਗਦਾਨ ਪਾਇਆ। ਮੈਂ @ਇੰਡੀਆਟੁਡੇ ਪਰਿਵਾਰ ਦੇ ਸਵੱਛਤਾ ਲਈ ਚੁੱਕੇ ਸਰਗਰਮ ਕਦਮਾਂ ਦੀ ਸ਼ਲਾਘਾ ਕਰਦਾ ਹਾਂ। ਸਾਰੇ #ਸਫ਼ਾਈਗਿਰੀ ਐਵਾਰਡੀਆਂ ਲਈ ਵਧਾਈਆਂ।

@ਇੰਡੀਆਟੀਵੀਨਿਊਜ਼ ਵੱਲੋਂ ਸ਼ਾਨਦਾਰ ਪਹਿਲ। ਇਹ ਅੱਗੇ ਸਮੁੱਚੇ ਰਾਸ਼ਟਰ ਵਿੱਚ ਸਫ਼ਾਈ ਦਾ ਸੰਦੇਸ਼ ਫੈਲਾਏਗਾ। ਮੈਂ @ਸਦਗੁਰੂਜੀਵੀ ਅਤੇ ਈਸ਼ਾ ਫਾਊਂਡੇਸ਼ਨ ਦੀ ਟੀਮ ਨੂੰ ਸਾਡੀਆਂ ਨਦੀਆਂ ਨੂੰ ਸਾਫ਼ ਰੱਖਣ ਲਈ ਜਾਗਰੂਕਤਾ ਫੈਲਾਉਣ ਲਈ ਉਨ੍ਹਾਂ ਦੇ ਮਿਸਾਲੀ ਉਪਰਾਲਿਆਂ ਲਈ ਵਧਾਈ ਦਿੰਦਾ ਹਾਂ
ਭਾਰਤੀ ਕ੍ਰਿਕਟ ਟੀਮ ਦਾ ਭਾਰਤ ਨੂੰ ਸਵੱਛ ਬਣਾਉਣ ਦਾ ਸ਼ਲਾਘਾਯੋਗ ਸੰਦੇਸ਼। ਰਾਜੀਵ ਜੀ ਬਹੁਤ ਵਧੀਆ ਉਪਰਾਲਾ। ਮੈਂ @ਡੈਟੌਲਇੰਡੀਆ ਅਤੇ @ਐੱਨਡੀਟੀਵੀ ਦੀਆਂ ਪਹਿਲਾਂ ਸ਼ਲਾਘਾ ਕਰਦਾ ਹਾਂ। ਇਸ ਸਮੇਂ ਦੌਰਾਨ ਸਫ਼ਾਈ ਲਈ ਬਹੁਤ ਸਾਰੀਆਂ ਪ੍ਰੇਰਣਾਮਈ ਕੋਸ਼ਿਸ਼ਾਂ ਹੋਈਆਂ ਹਨ। https://twitter.com/swachhindia.

****

AKT/NT