Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਡੋਨਾਲਡ ਟ੍ਰੰਪ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਡੋਨਾਲਡ ਟ੍ਰੰਪ ਨੂੰ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ‘ਤੇ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੁਨੀਆ ਦੇ ਬਿਹਤਰ ਭਵਿੱਖ ਨੂੰ ਆਕਾਰ ਦੇਣ ਵਿੱਚ ਸਹਿਯੋਗ ਕਰਨ ਦੇ ਲਈ ਰਾਸ਼ਟਰਪਤੀ ਟ੍ਰੰਪ ਦੇ ਨਾਲ ਮਿਲ ਕੇ ਕੰਮ ਕਰਨ ਦੀ ਆਪਣੀ ਉਤਸੁਕਤਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸ਼੍ਰੀ ਡੋਨਾਲਡ ਟ੍ਰੰਪ ਨੂੰ ਆਗਾਮੀ ਸਫ਼ਲ ਕਾਰਜਕਾਲ ਦੇ  ਲਈ ਭੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 ਐਕਸ (X) ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:

 “ਮੇਰੇ ਪਿਆਰੇ ਮਿੱਤਰ ਰਾਸ਼ਟਰਪਤੀ ਸ਼੍ਰੀ ਡੋਨਾਲਡ ਟ੍ਰੰਪ (@realDonaldTrump)  ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਇਤਿਹਾਸਿਕ ਸਹੁੰ ਚੁੱਕਣ ‘ਤੇ ਵਧਾਈਆਂ! ਮੈਂ ਇੱਕ ਵਾਰ ਫਿਰ ਨਾਲ ਮਿਲ ਕੇ ਕੰਮ ਕਰਨ, ਦੋਹਾਂ ਦੇਸ਼ਾਂ ਨੂੰ ਲਾਭ ਪਹੁੰਚਾਉਣ ਅਤੇ ਦੁਨੀਆ ਦੇ ਲਈ ਬਿਹਤਰ ਭਵਿੱਖ ਨੂੰ ਆਕਾਰ ਦੇਣ ਦੇ ਲਈ ਉਤਸੁਕ ਹਾਂ। ਤੁਹਾਨੂੰ ਅੱਗੇ ਇੱਕ ਸਫ਼ਲ ਕਾਰਜਕਾਲ ਦੇ ਲਈ ਸ਼ੁਭਕਾਮਨਾਵਾਂ!”

  

***

ਐੱਮਜੇਪੀਐੱਸ/ਐੱਸਆਰ