Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਯਾਦ ਵਿੱਚ ਪ੍ਰਾਰਥਨਾ ਸਭਾ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ  ਦੀ ਯਾਦ ਵਿੱਚ ਪ੍ਰਾਰਥਨਾ ਸਭਾ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ  ਦੀ ਯਾਦ ਵਿੱਚ ਪ੍ਰਾਰਥਨਾ ਸਭਾ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ  ਦੀ ਯਾਦ ਵਿੱਚ ਪ੍ਰਾਰਥਨਾ ਸਭਾ ਨੂੰ ਸੰਬੋਧਨ ਕੀਤਾ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ  ਦੀ ਯਾਦ ਵਿੱਚ ਨਵੀਂ ਦਿੱਲੀ ਵਿੱਖੇ ਆਯੋਜਿਤ ਪ੍ਰਾਰਥਨਾ ਸਭਾ ਨੂੰ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ ਸਾਡੇ ਹੱਥ ਵਿੱਚ ਇਹ ਨਹੀਂ ਹੈ ਕਿ ਸਾਡਾ ਜੀਵਨ ਕਿੰਨਾ ਲੰਮਾ ਹੋਵੇ, ਲੇਕਿਨ ਅਸੀਂ ਇਹ ਨਿਰਧਾਰਤ ਕਰ ਸਕਦੇ ਹਾਂ ਕਿ ਸਾਡਾ ਜੀਵਨ ਕਿਹੋ ਜਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਅਟਲਜੀ ਨੇ ਆਪਣੇ ਜੀਵਨ ਵਿੱਚ ਇਹ ਦਿਖਾਇਆ ਕਿ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਅਤੇ ਇਸ ਦਾ ਉਦੇਸ਼ ਕੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਟਲਜੀ ਨੇ ਹਰ ਪਲ ਆਮ ਲੋਕਾਂ ਲਈ ਬਿਤਾਇਆ ਯੁਵਾ ਅਵਸਥਾ ਤੋਂ ਲੈ ਕੇ ਜਦੋਂ ਤੱਕ ਸਰੀਰ ਨੇ ਸਾਥ ਦਿੱਤਾ, ਉਹ ਦੇਸ਼ ਲਈ ਜੀਏਉਨ੍ਹਾਂ ਕਿਹਾ ਕਿ ਅਟਲਜੀ ਦੇਸ਼ ਵਾਸੀਆਂ ਲਈ, ਆਪਣੇ ਸਿਧਾਂਤਾਂ ਲਈ ਅਤੇ ਜਨ ਸਧਾਰਨ ਦੀਆਂ ਆਕਾਂਖਿਆਵਾਂ ਲਈ ਜੀਏ

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਜਪੇਈ ਜੀ ਨੇ ਆਪਣਾ ਅਧਿਕਤਰ ਰਾਜਨੀਤਕ ਜੀਵਨ ਉਸ ਸਮੇਂ ਬਿਤਾਇਆ, ਜਦੋਂ ਮਜ਼ਬੂਤ ਰਾਜਨੀਤਕ ਵਿਚਾਰਧਾਰਾ ਦਾ ਕੋਈ ਵਿਕਲਪ ਨਹੀਂ ਸੀ। ਉਨ੍ਹਾਂ ਕਿਹਾ ਕਿ ਜੁਦਾਈ ਸਹਿਣ ਦੇ ਬਾਵਜੂਦ ਉਹ ਆਪਣੇ ਆਦਰਸ਼ਾਂ ਪ੍ਰਤੀ ਸੰਕਲਪਬੱਧ ਰਹੇ। ਉਹ ਲੰਮੇ ਸਮੇਂ ਤੱਕ ਵਿਰੋਧੀ ਧੀਰ ਵਿੱਚ ਰਹੇ, ਲੇਕਿਨ ਉਨ੍ਹਾਂ ਦੇ ਆਦਰਸ਼ ਅਛੂਤੇ ਰਹੇ। ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਾਜਪੇਈ ਜੀ ਨੇ ਸੰਸਦੀ ਪਰੰਪਰਾਵਾਂ ਦਾ ਸਨਮਾਨ ਕੀਤਾ ਅਤੇ ਮੌਕਾ ਆਉਣ ਤੇ ਲੋਕਾਂ ਦੀ ਭਲਾਈ ਲਈ ਆਪਣੇ ਵਿਜ਼ਨ ਨੂੰ ਲਾਗੂ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਿੱਚ ਹਰੇਕ ਪਲ ਦਾ ਅਨੁਭਵ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 11 ਮਈ 1998 ਨੂੰ ਪਰਮਾਣੂ ਪਰੀਖਣ ਕਰ ਕੇ ਉਨ੍ਹਾਂ ਨੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਪ੍ਰੀਖਣਾਂ ਦੀ ਸਫ਼ਲਤਾ ਦਾ ਕ੍ਰੈਡਿਟ ਵਿਗਿਆਨੀਆਂ ਦੇ ਕੌਸ਼ਲ ਨੂੰ ਦਿੱਤਾ। ਵਿਆਪਕ ਸੰਸਾਰਕ ਉਲਟ ਪ੍ਰਤੀਕਿਰਿਆ ਦੇ ਬਾਵਜੂਦ ਅਟਲਜੀ ਦਬਾਅ ਵਿੱਚ ਨਹੀਂ ਝੁਕੇ ਅਤੇ ਵਿਸ਼ਵ ਨੂੰ ਦਿਖਾਇਆ ਕਿ ਭਾਰਤ ਅਟਲ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਜਪੇਈ  ਜੀ ਦੀ ਅਗਵਾਈ ਵਿੱਚ ਕਿਸੇ ਤਰ੍ਹਾਂ ਦੀ ਕੜਵਾਹਟ ਦੇ ਬਿਨਾ ਤਿੰਨ ਨਵੇਂ ਰਾਜਾਂ ਦਾ ਗਠਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਜਪੇਈ  ਜੀ ਨੇ ਇਹ ਦਿਖਾਇਆ ਕਿ ਫ਼ੈਸਲਾ ਕਰਨ ਵਿੱਚ ਕਿਵੇਂ ਸਭ ਨੂੰ ਨਾਲ ਲੈ ਕੇ ਚਲਿਆ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਯਾਦ ਦਿਲਾਉਂਦਿਆਂ ਕਿਹਾ ਕਿ ਜਦੋਂ ਅਟਲਜੀ ਨੇ ਕੇਂਦਰ ਵਿੱਚ ਪਹਿਲੀ ਵਾਰ ਸਰਕਾਰ ਬਣਾਈ ਤਾਂ ਕੋਈ ਵੀ ਸਮਰਥਨ ਦੇਣ ਨੂੰ ਰਾਜੀ ਨਹੀਂ ਸੀ ਅਤੇ ਸਰਕਾਰ 13 ਦਿਨਾਂ ਵਿੱਚ ਡਿੱਗ ਗਈ, ਲੇਕਿਨ ਅਟਲਜੀ ਨੇ ਆਸ ਨਹੀਂ ਛੱਡੀ ਅਤੇ ਲੋਕਾਂ ਦੀ ਸੇਵਾ ਕਰਨ ਪ੍ਰਤੀ ਸੰਕਲਪਬੱਧ ਰਹੇ। ਉਨ੍ਹਾਂ ਨੇ ਗਠਬੰਧਨ ਦੀ ਰਾਜਨੀਤੀ ਦੀ ਰਾਹ ਦਿਖਾਈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਜਪੇਈ ਜੀ ਨੇ ਕਸ਼ਮੀਰ ਤੇ ਸੰਸਾਰਕ ਧਾਰਨਾ ਨੂੰ ਬਦਲ ਦਿੱਤਾ। ਉਨ੍ਹਾਂ ਨੇ ਆਤੰਕਵਾਦ ਦੇ ਵਿਸ਼ੇ ਨੂੰ ਉਠਾਇਆ ਅਤੇ ਇਸ ਨੂੰ ਵਿਸ਼ਵ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਟਲਜੀ ਸਾਡੀ ਪ੍ਰੇਰਨਾ ਬਣੇ ਰਹਿਣਗੇ। ਉਹ ਜਨਤਕ ਜੀਵਨ ਅਤੇ ਰਾਜਨੀਤੀ ਤੋਂ ਇੱਕ ਦਹਾਕੇ ਤੋਂ ਅਧਿਕ ਸਮੇਂ ਤੱਕ ਦੂਰ ਰਹੇ, ਲੇਕਿਨ ਉਨ੍ਹਾਂ ਦੇ ਅਕਾਲ ਚਲਾਣੇ ਤੇ ਭਾਵਨਾਵਾਂ ਦਾ ਸੈਲਾਬ ਉਮੜਿਆ। ਇਹ ਉਨ੍ਹਾਂ ਦੀ ਮਹਾਨਤਾ ਨੂੰ ਦਿਖਾਉਂਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਟਲਜੀ ਨੂੰ ਕਦੇ ਨਾ ਮਿਲਣ ਵਾਲੇ ਨੌਜਵਾਨ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਕੱਲ੍ਹ ਏਸ਼ਿਆਈ ਖੇਡਾਂ ਵਿੱਚ ਪ੍ਰਾਪਤ ਗੋਲਡ ਮੈਡਲ ਅਟਲਜੀ ਦੇ ਪ੍ਰਤੀ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵਿਅਕਤੀ ਕਿੰਨੀ ਉਚਾਈ ਅਤੇ ਕਿੰਨੀ ਵੱਡੀ ਸਫ਼ਲਤਾ ਹਾਸਲ ਕਰ ਸਕਦਾ ਹੈ।

***

ਏਕੇਟੀ/ਵੀਜੇ