Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਦਾ ਇੱਕ ਲੇਖ ਸਾਂਝਾ ਕੀਤਾ, ਜੋ ਭਾਰਤ ਵਿੱਚ ਡੂੰਘੇ ਭਰੋਸੇ ਅਤੇ ਇੰਡੀਆ ਦੀ ਪਰਿਵਰਤਨਸ਼ੀਲ ਯਾਤਰਾ ਨੂੰ ਉਜਾਗਰ ਕਰਦਾ ਹੈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਦਾ ਲਿਖਿਆ ਇੱਕ ਲੇਖ ਸਾਂਝਾ ਕੀਤਾ।

ਇਸ ਲੇਖ ਦਰਸਾਉਂਦਾ ਹੈ ਕਿ ਕਿਵੇਂ ਪਿਛਲੇ 12 ਸਾਲਾਂ ਵਿੱਚ ਇੰਡੀਆ ਦੀ ਖੋਜ ਦੇ ਵਿਚਾਰ ਤੋਂ ਭਾਰਤ ਵਿੱਚ ਇੱਕ ਡੂੰਘਾ ਵਿਸ਼ਵਾਸ ਪੈਦਾ ਕਰਨ ਵੱਲ ਇੱਕ ਫ਼ੈਸਲਾਕੁਨ ਬਦਲਾਅ ਲਿਆਂਦਾ ਹੈ। ਇਹ ਅੱਗੇ ਦੱਸਦਾ ਹੈ ਕਿ ਉਨ੍ਹਾਂ ਦੇ ਲਗਾਤਾਰ ਕਾਰਜਕਾਲ ਦੀ ਸਥਾਈ ਸਫਲਤਾ, ਭਾਰਤ ਦੀ ਪਰਿਵਰਤਨਸ਼ੀਲ ਯਾਤਰਾ ਦੀ ਅਗਵਾਈ ਕਰਦੇ ਹੋਏ ਲੋਕਾਂ ਨਾਲ ਵਿਸ਼ਵਾਸ ਦਾ ਮਜ਼ਬੂਤ ਰਿਸ਼ਤਾ ਬਣਾਈ ਰੱਖਣ ਵਿੱਚ ਹੈ। 

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:

“ਸਾਬਕਾ ਰਾਸ਼ਟਰਪਤੀ ਸ਼੍ਰੀ @ramnathkovind ਦਾ ਇਹ ਲੇਖ ਭਾਰਤ ਦੇ ਉਸ ਪ੍ਰਧਾਨ ਮੰਤਰੀ ਦਾ ਸਨਮਾਨ ਕਰਦਾ ਹੈ, ਜਿਨ੍ਹਾਂ ਨੇ ਲਗਾਤਾਰ ਕਈ ਕਾਰਜਕਾਲ ਤੱਕ ਲੋਕਤੰਤਰੀ ਢੰਗ ਨਾਲ ਚੁਣੇ ਜਾਣ ਦਾ ਰਿਕਾਰਡ ਬਣਾਇਆ ਹੈ। ਨਾਲ ਹੀ, ਇਹ ਲੇਖ ਇਸ ਗੱਲ ’ਤੇ ਵੀ ਚਾਨਣਾ ਪਾਉਂਦਾ ਹੈ ਕਿ ਕਿਵੇਂ ਪਿਛਲੇ 12 ਸਾਲਾਂ ਵਿੱਚ ਭਾਰਤ ਦੀ ਖੋਜ ਦੀ ਸੋਚ ਤੋਂ ਅੱਗੇ ਵਧ ਕੇ ਭਾਰਤ ਵਿੱਚ ਡੂੰਘਾ ਭਰੋਸਾ ਕਾਇਮ ਕਰਨ ਦੀ ਦਿਸ਼ਾ ਵਿੱਚ ਇੱਕ ਫ਼ੈਸਲਾਕੁਨ ਬਦਲਾਅ ਆਇਆ ਹੈ। ਉਨ੍ਹਾਂ ਦੇ ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਲਗਾਤਾਰ ਸਫ਼ਲਤਾ ਦਾ ਰਾਜ਼ ਲੋਕਾਂ ਨਾਲ ਭਰੋਸੇ ਦਾ ਮਜ਼ਬੂਤ ਰਿਸ਼ਤਾ ਬਣਾਈ ਰੱਖਣ ਅਤੇ ਨਾਲ ਹੀ ਇੰਡੀਆ ਦੀ ਬਦਲਾਅ ਲਿਆਉਣ ਵਾਲੀ ਯਾਤਰਾ ਨੂੰ ਅੱਗੇ ਵਧਾਉਣ ਵਿੱਚ ਹੈ।”

************

ਐਮਜੇਪੀਐੱਸ/ਐੱਸਐੱਸ/ਪੀਆਰਕੇ