Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਸਵੱਛਤਾ ਹੀ ਸੇਵਾ ਅਭਿਆਨ ਦਾ ਹਿੱਸਾ ਬਣਨ ਲਈ ਖੁੱਲ੍ਹਾ ਸੱਦਾ ਦਿੱਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਸਵੱਛਤਾ ਹੀ ਸੇਵਾ ਅਭਿਆਨ’ ਦਾ ਹਿੱਸਾ ਬਣਨ ਲਈ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “02 ਅਕਤੂਬਰ ਨੂੰ ਅਸੀਂ ਗਾਂਧੀ ਜੀ ਦੇ 150ਵੀਂ ਜਯੰਤੀ ਸਮਾਰੋਹ ਦੀ ਸ਼ੁਰੂਆਤ ਕਰ ਰਹੇ ਹਾਂ। ਇਹ ਉਹ ਦਿਨ ਵੀ ਹੈ ਜਦੋਂ ਬਾਪੂ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਚਲਾਇਆ ਗਿਆ ਸਵੱਛ ਭਾਰਤ ਮਿਸ਼ਨ ਇੱਕ ਇਤਿਹਾਸਕ ਜਨ ਅੰਦੋਲਨ ਵਜੋਂ 4 ਸਾਲ ਪੂਰੇ ਕਰੇਗਾ।

ਸਵੱਛ ਭਾਰਤ ਲਈ ਕਾਰਜਸ਼ੀਲ ਸਾਰਿਆਂ ਨੂੰ ਮੈਂ ਨਮਨ ਕਰਦਾ ਹਾਂ।

‘ਸਵੱਛਤਾ ਹੀ ਸੇਵਾ ਅਭਿਆਨ’ 15 ਸਤੰਬਰ ਨੂੰ ਸ਼ੁਰੂ ਹੋਵੇਗਾ। ਬਾਪੂ ਨੂੰ ਸ਼ਰਧਾਂਜਲੀਆਂ ਦੇਣ ਦਾ ਇਹ ਇੱਕ ਮਹਾਨ ਮਾਰਗ ਹੈ।
ਆਓ ਇਸ ਲਹਿਰ ਦਾ ਹਿੱਸਾ ਬਣੋ ਅਤੇ ਸਵੱਛ ਭਾਰਤ ਸਿਰਜਣ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰੋ!

ਸਤੰਬਰ 15 ਨੂੰ ਸਵੇਰੇ 9:30 ਵਜੇ , ਅਸੀਂ ਇਕੱਠੇ ਹੋਕੇ ‘ਸਵੱਛਤਾ ਹੀ ਸੇਵਾ ਅਭਿਆਨ’ ਦੀ ਸ਼ੁਰੂਆਤ ਕਰਾਂਗੇ। ਮੈਂ ਉਨ੍ਹਾਂ ਨਾਲ ਸੰਵਾਦ ਕਰਨ ਲਈ ਉਤਸੁਕ ਹਾਂ ਜਿਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਨੂੰ ਜ਼ਮੀਨ ‘ਤੇ ਮਜ਼ਬੂਤ ਕਰਨ ਲਈ ਸ਼ਿੱਦਤ ਨਾਲ ਕਾਰਜ ਕੀਤਾ, ਜਿਸ ਤੋਂ ਬਾਅਦ ਸਵੱਛਤਾ ਗਤੀਵਿਧੀਆਂ ਸ਼ੁਰੂ ਹੋਣਗੀਆਂ।

********

ਏਕੇਟੀ/ਏਪੀ/ਏਪੀ