Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਦੇ 9ਵੇਂ ਦੌਰ ਦਾ ਕਾਰਜ ਸ਼ੁਰੂ ਕਰਨ ਲਈ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਨਵੀਂ ਦਿੱਲੀ  ਦੇ ਵਿਗਿਆਨ ਭਵਨ ਵਿੱਚ ਵੀਡੀਓ ਕਾਨਫਰੰਸਿੰਗ  ਰਾਹੀਂ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ )   ਦੇ 9ਵੇਂ ਦੌਰ ਦਾ ਕਾਰਜ ਸ਼ੁਰੂ ਕਰਨ ਲਈ ਨੀਂਹ ਪੱਥਰ ਰੱਖਿਆ।  ਉਨ੍ਹਾਂ ਨੇ ਸੀਜੀਡੀ ਬੋਲੀ  ਦੇ 10ਵੇਂ ਦੌਰ ਦੀ ਵੀ ਸ਼ੁਰੂਆਤ ਕੀਤੀ ।
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਜੀਡੀ ਬੋਲੀ ਦੇ 9ਵੇਂ ਦੌਰ  ਤਹਿਤ ਸਿਟੀ ਗੈਸ ਡਿਸਟ੍ਰੀਬਿਊਸ਼ਨ  ਨੈੱਟਵਰਕ ਦੀ ਸਥਾਪਨਾ ਦਾ ਕੰਮ 129 ਜ਼ਿਲ੍ਹਿਆਂ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ ।  ਉਨ੍ਹਾਂ ਕਿਹਾ ਕਿ ਸੀਜੀਡੀ ਬੋਲੀ  ਦੇ 10ਵੇਂ ਦੌਰ  ਤੋਂ ਬਾਅਦ 70% ਅਬਾਦੀ ਨੂੰ ਕਵਰ ਕਰਕੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ  ਦੇ ਤਹਿਤ 400 ਤੋਂ ਜ਼ਿਆਦਾ ਜ਼ਿਲ੍ਹੇ ਆ ਜਾਣਗੇ।  
ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਦੇਸ਼ ਗੈਸ ਅਧਾਰਤ ਅਰਥਵਿਵਸਥਾ ਦੀ ਤਰਫ ਵਧ ਰਿਹਾ ਹੈ ,  ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਗੈਸ ਅਧਾਰਤ ਅਰਥਵਿਵਸਥਾ ਦੇ ਸਾਰੇ ਆਯਾਮਾਂ ਵੱਲ ਧਿਆਨ  ਦੇ ਰਹੀ ਹੈ ।  ਸ਼੍ਰੀ ਮੋਦੀ ਨੇ ਦੇਸ਼ ਵਿੱਚ ਗੈਸ  ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਉਠਾਏ ਗਏ ਵੱਖ-ਵੱਖ ਕਦਮਾਂ ,  ਖਾਸ ਕਰਕੇ ਐੱਲਐੱਨਜੀ ਟਰਮੀਨਲਾਂ ਦੀ ਸੰਖਿਆ ਵਧਾਉਣ ,  ਰਾਸ਼ਟਰਵਿਆਪੀ ਗੈਸ ਗਰਿਡ ਬਣਾਉਣ ਅਤੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਤਿਆਰ ਕਰਨ ਦੀ ਜਾਣਕਾਰੀ ਦਿੱਤੀ ।
ਸਵੱਛ ਊਰਜਾ ਦੀ ਦਿਸ਼ਾ ਵਿੱਚ ਵਧਣ ਲਈ ਗੈਸ ਅਧਾਰਤ ਅਰਥਵਿਵਸਥਾ ਦੀ ਭੂਮਿਕਾ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਜੀਡੀ ਨੈੱਟਵਰਕ, ਸਵੱਛ ਊਰਜਾ ਸਮਾਧਾਨ ਹਾਸਲ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗਾ ।  ਉਨ੍ਹਾਂ ਕਿਹਾ ਕਿ ਸਵੱਛ ਊਰਜਾ ਦੀ ਦਿਸ਼ਾ ਵੱਲ ਕੇਂਦਰ ਸਰਕਾਰ  ਦੇ ਪ੍ਰਯਤਨ ਵਿਆਪਕ ਅਧਾਰ ਵਾਲੇ ਹਨ ।  ਇਸ ਸੰਦਰਭ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਪਹਿਲਾਂ ਜਿਵੇਂ ਕਿ ਇਥਾਨੌਲ ਬਲੈਂਡਿੰਗ ,  ਕੰਪਰੈੱਸਡ  ਬਾਇਓਗੈਸ ਪਲਾਂਟਸ, ਵਧੀ ਹੋਈ ਐੱਲਪੀਜੀ ਕਵਰੇਜ ਅਤੇ ਵਾਹਨਾਂ ਲਈ ਬੀਐੱਸ-6 ਈਂਧਣ ਸ਼ੁਰੂ ਕਰਨ ਦਾ ਜ਼ਿਕਰ ਕੀਤਾ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ 12 ਕਰੋੜ ਤੋਂ ਜ਼ਿਆਦਾ ਐੱਲਪੀਜੀ ਕਨੈਕਸ਼ਨ ਪ੍ਰਦਾਨ ਕੀਤੇ ਗਏ ਸਨ ।  ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਗੈਸ ਨੈੱਟਵਰਕਾਂ ਨੇ ਇੱਕ ਨਵੀਂ ਈਕੋ ਪ੍ਰਣਾਲੀ ਤਿਆਰ ਕੀਤੀ ਹੈ ,  ਜਿਸ ਨੇ ਗੈਸ ਅਧਾਰਤ ਉਦਯੋਗਾਂ ਨੂੰ ਸਮਰੱਥ ਬਣਾਇਆ ਹੈ , ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕੀਤਾ ਹੈ ਅਤੇ ਨਾਗਰਿਕਾਂ ਦਾ ਜੀਵਨ ਅਸਾਨ ਬਣਾਇਆ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਵੱਛ ਊਰਜਾ ਅਤੇ ਗੈਸ ਅਧਾਰਤ ਅਰਥਵਿਵਸਥਾ ਦੇ ਟੀਚਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ ਕਰਦੀ ਰਹੇਗੀ ।  ਉਨ੍ਹਾਂ ਕਿਹਾ ਕਿ ਅਜਿਹੇ ਟੀਚਿਆਂ ਨੂੰ ਨਾ ਸਿਰਫ ਆਪਣੇ ਲਈ ਬਲਕਿ ਪੂਰੀ ਮਨੁੱਖਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੂਰੇ ਕੀਤੇ ਜਾਣ ਦੀ ਜ਼ਰੂਰਤ ਹੈ ।  

 
***

ਏਕੇਟੀ/ਕੇਪੀ/ਐੱਸਕੇ