Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੀਆਰਪੀਐੱਫ ਦੇ ਸਥਾਪਨਾ ਦਿਵਸ ‘ਤੇ ਸਾਰੇ ਸੀਆਰਪੀਐੱਫ ਕਰਮਚਾਰੀਆਂ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਆਰਪੀਐੱਫ ਦੇ ਸਥਾਪਨਾ ਦਿਵਸ ‘ਤੇ ਸਾਰੇ ਸੀਆਰਪੀਐੱਫ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ, “ਸੀਆਰਪੀਐੱਫ ਦੇ ਜਵਾਨਾਂ ਨੇ ਮੁਸ਼ਕਿਲ ਪ੍ਰਸਥਿਤੀਆਂ ਵਿੱਚ ਆਪਣੇ ਫ਼ਰਜ਼, ਹਿੰਮਤ ਅਤੇ ਦ੍ਰਿੜ ਪ੍ਰਤੀਬੱਧਤਾ ਨਾਲ ਆਪਣੀ ਪਹਿਚਾਣ ਬਣਾਈ ਹੈ।”

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਕਿਹਾ:

“ਸਾਰੇ ਸੀਆਰਪੀਐੱਫ ਕਰਮਚਾਰੀਆਂ ਨੂੰ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ। ਇਸ ਫੋਰਸ ਨੇ ਸਾਡੀ ਸੁਰੱਖਿਆ ਵਿਵਸਥਾ ਵਿੱਚ, ਖਾਸ ਰੂਪ ਨਾਲ ਅੰਦਰੂਨੀ ਸੁਰੱਖਿਆ ਨਾਲ ਜੁੜੇ ਚੁਣੌਤੀਪੂਰਨ ਪਹਿਲੂਆਂ ਵਿੱਚ, ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੀਆਰਪੀਐੱਫ ਕਰਮਚਾਰੀਆਂ ਨੇ ਮੁਸ਼ਕਿਲ ਪ੍ਰਸਥਿਤੀਆਂ ਵਿੱਚ ਆਪਣੇ ਫ਼ਰਜ਼, ਹਿੰਮਤ ਅਤੇ ਦ੍ਰਿੜ ਪ੍ਰਤੀਬੱਧਤਾ ਨਾਲ ਆਪਣੀ ਪਹਿਚਾਣ ਬਣਾਈ ਹੈ। ਮਨੁੱਖੀ ਚੁਣੌਤੀਆਂ ’ਤੇ ਜਿਤ ਪਾਉਣ ਵਿੱਚ ਉਨ੍ਹਾਂ ਦਾ ਯੋਗਦਾਨ ਵੀ ਸ਼ਲਾਘਾਯੋਗ ਹੈ।” @crpfindia

https://x.com/narendramodi/status/1949298559855018297 

****

ਐੱਮਜੇਪੀਐੱਸ/ ਵੀਜੇ