Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਸੀਪੀਐੱਸਈ ਸੰਮੇਲਨ’ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ਆਯੋਜਿਤ ‘ਸੀਪੀਐੱਸਈ ਸੰਮੇਲਨ’ ਵਿੱਚ ਸ਼ਿਰਕਤ ਕੀਤੀ।

ਇਸ ਦੌਰਾਨ ਪ੍ਰਧਾਨ ਮੰਤਰੀ ਦੇ ਸਾਹਮਣੇ ਵੱਖ-ਵੱਖ ਵਿਸ਼ਿਆਂ (ਥੀਮ) ’ਤੇ ਪ੍ਰਸਤੁਤੀਆਂ ਦਿੱਤੀਆਂ ਗਈਆਂ ਜਿਨ੍ਹਾਂ ਵਿੱਚੋਂ ਕਾਰਪੋਰੇਟ ਗਵਰਨੈਂਸ, ਮਾਨਵ ਸੰਸਾਧਨ ਦਾ ਪ੍ਰਬੰਧ, ਵਿੱਤੀ ਪੁਨਰਗਠਨ, ਨਵਾਚਾਰ ਤੇ ਟੈਕਨੋਲੋਜੀ ਅਤੇ ਨਵੇਂ ਭਾਰਤ ਲਈ ਵਿਜ਼ਨ 2022 ਸ਼ਾਮਲ ਹਨ।

ਇਸ ਮੌਕੇ ’ਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਸੰਮੇਲਨ ਨੂੰ ਪਬਲਿਕ ਖੇਤਰ ਦੀ ਦਿਸ਼ਾ ਵਿੱਚ ਇੱਕ ਨਵੀਂ ਸ਼ੁਰੂਆਤ ਦੱਸਿਆ।

ਇਸ ਮੌਕੇ ’ਤੇ ਦਿੱਤੀਆਂ ਗਈਆਂ ਪ੍ਰਸਤੁਤੀਆਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਬਲਿਕ ਖੇਤਰ ਦੇ ਯੂਨਿਟਾਂ (ਪੀਐੱਸਯੂ) ਨੂੰ ਉਨ੍ਹਾਂ ਦੇ ਕੰਮਕਾਜ ਵਿੱਚ ਵਿਆਪਕ ਆਜ਼ਾਦੀ ਦਿੱਤੀ ਹੈ, ਤਾਂ ਕਿ ਉਹ ਆਪਣਾ ਪ੍ਰਦਰਸ਼ਨ ਬਿਹਤਰ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਪੀਐੱਸਯੂ ਨੇ ਆਜ਼ਾਦੀ ਦੇ ਬਾਅਦ ਤੋਂ ਹੀ ਰਾਸ਼ਟਰ ਨਿਰਮਾਣ ਅਤੇ ਦੇਸ਼ ਦੀ ਅਰਥਵਿਵਸਥਾ ਵਿੱਚ ਪ੍ਰਸਿੱਧ ਯੋਗਦਾਨ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਪਬਲਿਕ ਖੇਤਰ ਦੇ ਉੱਦਮਾਂ (ਪੀਐੱਸਈ) ਲਈ ਮੁਨਾਫ਼ਾ ਕਮਾਉਣਾ ਅਤੇ ਸਮਾਜਿਕ ਲਾਭ ਸਿਰਜਤ ਕਰਨਾ ਦੋਵੇਂ ਹੀ ਅਤਿਅੰਤ ਮਹੱਤਵਪੂਰਨ ਹਨ। ਪੀਐੱਸਈ ਕਰਮਚਾਰੀਆਂ ਦੇ ਪ੍ਰਸਿੱਧ ਯੋਗਦਾਨ ਲਈ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਜਲੀ ਦੀ ਸਹੂਲਤ ਤੋਂ ਵਾਂਝੇ ਸਾਰੇ ਪਿੰਡਾਂ ਵਿੱਚ ਬਿਜਲੀ ਪਹੁੰਚਾਉਣਾ ਅਤੇ ਗ਼ਰੀਬਾਂ ਨੂੰ ਐੱਲਪੀਜੀ ਕਨੈਕਸ਼ਨ ਸੁਲਭ ਕਰਾਉਣਾ ਜਿਹੇ ਪ੍ਰਮੁੱਖ ਸਰਕਾਰੀ ਟੀਚਿਆਂ ਦੀ ਪ੍ਰਾਪਤੀ ਪੀਐੱਸਈ ਕਰਮੀਆਂ ਦੀ ਕੜੀ ਮਿਹਨਤ ਦੇ ਬਿਨ੍ਹਾਂ ਸੰਭਵ ਨਹੀਂ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤੀਤ ਵਿੱਚ ਕਮਾਈ ਗਈ ਪ੍ਰਤਿਸ਼ਠਾ ਹੀ ਕਾਫ਼ੀ ਨਹੀਂ ਹੈ, ਬਲਕਿ ਉਭਰਦੀਆਂ ਚੁਣੌਤੀਆਂ ਦੇ ਅਨੁਰੂਪ ਖ਼ੁਦ ਨੂੰ ਢਾਲਣਾ ਵੀ ਅਤਿਅੰਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਉੱਦਮ ਅਤੇ ਨਵਾਚਾਰ 21ਵੀਂ ਸਦੀ ਵਿੱਚ ਮਾਰਗਦਰਸ਼ਕ ਸਿਧਾਂਤ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰੋਤਸਾਹਨ, ਕਲਪਨਾ ਅਤੇ ਸੰਸਥਾਨ ਨਿਰਮਾਣ, ਸਫ਼ਲਤਾ ਲਈ ਤਿੰਨ ਕੁੰਜੀਆਂ ਹਨ।

ਪ੍ਰਧਾਨ ਮੰਤਰੀ ਨੇ ਪੀਐੱਸਈ ਨੂੰ ਸੱਦਾ ਦਿੱਤਾ ਕਿ ਉਹ ਟੈਕਨੋਲੋਜੀ ਅਤੇ ਪ੍ਰਕਿਰਿਆਵਾਂ ਵਿੱਚ ਬਦਲਾਵਾਂ ਦੇ ਜ਼ਰੀਏ ‘ਨਵੇਂ ਭਾਰਤ’ ਦਾ ਨਿਰਮਾਣ ਕਰਨ ਵਿੱਚ ਮਦਦ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਪੀਐੱਸਈ ਨੂੰ ‘5-ਪੀ’ ਦੇ ਫ਼ਾਰਮੂਲੇ ਦੀ ਜ਼ਰੂਰਤ ਹੋਵੇਗੀ ਜਿਨ੍ਹਾਂ ਵਿੱਚ ਪਰਫਾਰਮੈਂਸ (ਪ੍ਰਦਰਸ਼ਨ), ਪ੍ਰਾਸੈੱਸ (ਪ੍ਰਕਿਰਿਆ), ਪਰਸੋਨਾ (ਪ੍ਰਤੀਬਿੰਬ), ਪ੍ਰੌਕਯੋਰਮੈਂਟ (ਖਰੀਦ) ਅਤੇ ਪ੍ਰੀਪੇਅਰ (ਤਿਆਰ ਰਹਿਣਾ) ਸ਼ਾਮਲ ਹਨ।

ਇਸ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਉਨ੍ਹਾਂ ਨੇ ਕਾਰਜ ਅਤੇ ਵਿੱਤੀ ਪ੍ਰਦਰਸ਼ਨ ਵਿੱਚ ਬੇਹਤਰੀ, ਪਾਰਦਰਸ਼ਿਤਾ ਅਤੇ ਪ੍ਰਕਿਰਿਆਵਾਂ ਵਿੱਚ ਜਵਾਬਦੇਹੀ, ‘ਜੈੱਮ’ (GeM) ਪਲੇਟਫਾਰਮ ਜ਼ਰੀਏ ਅਤੇ ਐੱਸਐੱਸਐੱਮਈ ਤੋਂ ਖਰੀਦ ਅਤੇ ਤਕਨੀਕੀ ਵਿਧਾਨਾਂ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਕਵਾਂਟਮ ਕੰਪਿਊਟਿੰਗ ਅਤੇ ਰੋਬੋਟਿਕਸ ਲਈ ਤਿਆਰ ਰਹਿਣ ਦਾ ਉਲੇਖ ਕੀਤਾ।

ਉਨ੍ਹਾਂ ਨੇ ‘ਨਵੇਂ ਭਾਰਤ’ ਲਈ ਪੀਐੱਸਈ ਦੇ ਸਮਰੱਥ ਪੰਜ ਚੁਣੌਤੀਆਂ ਰੱਖੀਆਂ-

  • ਸਾਲ 2022 ਤੱਕ ਭਾਰਤੀ ਪੀਐੱਸਯੂ ਕਿਵੇਂ ਆਪਣੀ ਭੂਗੋਲਿਕ-ਰਣਨੀਤਕ ਪਹੁੰਚ ਨੂੰ ਵੱਧ ਤੋਂ ਵੱਧ ਕਰਨਗੇ ?
  • ਸਾਲ 2022 ਤੱਕ ਭਾਰਤੀ ਪੀਐੱਸਯੂ ਕਿਵੇਂ ਦੇਸ਼ ਦੇ ਆਯਾਤ ਬਿਲ ਨੂੰ ਘੱਟੋ ਘੱਟ ਕਰਨਗੇ ?
  • ਸਾਲ 2022 ਤੱਕ ਭਾਰਤੀ ਪੀਐੱਸਯੂ ਕਿਵੇਂ ਨਵਾਚਾਰ ਅਤੇ ਖੋਜ ਕਾਰਜ ਨੂੰ ਏਕੀਕ੍ਰਿਤ ਕਰਨਗੇ ?
  • ਸਾਲ 2022 ਤੱਕ ਭਾਰਤੀ ਪੀਐੱਸਯੂ ਦੇ ਸੀਐੱਸਆਰ ਕੋਸ਼ ਦੇ ਉਪਯੋਗ ਨੂੰ ਉੱਤਮ ਬਣਾਉਣ ਲਈ ਉਨ੍ਹਾਂ ਦਾ ਰੋਡਮੈਪ ਕੀ ਹੋਵੇਗਾ ?
  • ਸਾਲ 2022 ਤੱਕ ਭਾਰਤੀ ਪੀਐੱਸਯੂ ਦੇਸ਼ ਨੂੰ ਕਿਹੜਾ ਨਵਾਂ ਵਿਕਾਸ ਮਾਡਲ ਦੇਣਗੇ ?

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦੀਆਂ 200 ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਚੌਥਾਈ ਕੰਪਨੀਆਂ ਕਿਸੇ ਨਾ ਕਿਸੇ ਦੇਸ਼ ਦੇ ਪਬਲਿਕ ਖੇਤਰ ਦੇ ਅੰਤਰਗਤ ਆਉਂਦੀਆਂ ਹਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਭਾਰਤੀ ਪੀਐੱਸਯੂ ਖ਼ੁਦ ਨੂੰ ਹੋਰ ਦੇਸ਼ਾਂ ਦੇ ਪੀਐੱਸਯੂ ਨਾਲ ਜੋੜ ਸਕਦੇ ਹਨ ਅਤੇ ਵਿਦੇਸ਼ ਵਿੱਚ ਨਿਵੇਸ਼ ਲਈ ਇੱਕ ਵਿਆਪਕ ਰਣਨੀਤੀ ਤਿਆਰ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪੀਐੱਸਯੂ ਭਾਰਤ ਦੇ ਆਯਾਤ ਬਿਲ ਨੂੰ ਘੱਟ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਇਸ ’ਤੇ ਜ਼ੋਰ ਦਿੱਤਾ ਕਿ ਸੀਐੱਸਆਈਆਰ, ਆਈਸੀਏਆਰ ਆਦਿ ਵਿੱਚ ਉਪਲੱਬਧ ਸਹੂਲਤਾਂ ਤੋਂ ਇਲਾਵਾ ਸੀਪੀਐੱਸਈ ਵਿੱਚ ਆਧੁਨਿਕ ਆਰਐਂਡਡੀ (ਖੋਜ ਅਤੇ ਵਿਕਾਸ) ਬੁਨਿਆਦੀ ਢਾਂਚਾ ਵੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਵਾਚਾਰ ਅਤੇ ਖੋਜ ਨੂੰ ਹੁਣ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਸੀਪੀਐੱਸਈ ਅਤੇ ਸਰਕਾਰੀ ਵਿਭਾਗਾਂ ਦਰਮਿਆਨ ਹੋਰ ਜ਼ਿਆਦਾ ਸੂਚਨਾਵਾਂ ਨੂੰ ਸਾਂਝਾ ਕਰਨ ਲਈ ਕਿਹਾ।

ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਸੀਪੀਐੱਸਈ ਦੇ ਸੀਐੱਸਆਰ ਸਬੰਧੀ ਖਰਚ ਨੂੰ ਹਰੇਕ ਸਾਲ ਮੁੱਖ ਤੌਰ ’ਤੇ ਇੱਕ ਵਿਸ਼ਿਸ਼ਟ ਥੀਮ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਉਸ ਸਫ਼ਲਤਾ ਦਾ ਉਲੇਖ ਕੀਤਾ ਜਦੋਂ ਇਸ ਤਰ੍ਹਾਂ ਦੇ ਸੀਐੱਸਆਰ ਖਰਚ ਦਾ ਉਪਯੋਗ ਸਕੂਲਾਂ ਵਿੱਚ ਪਖ਼ਾਨਾ ਨਿਰਮਾਣ ਲਈ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮਹੱਤਵਪੂਰਨ ਜ਼ਿਲ੍ਹਿਆਂ ਦਾ ਵਿਕਾਸ ਇੱਕ ਚੰਗੀ ਥੀਮ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸੀਪੀਐੱਸਈ ਆਪਣੇ ਸੀਐੱਸਆਰ ਤਹਿਤ ਹੁਨਰ ਵਿਕਾਸ ਪ੍ਰੋਗਰਾਮ ਵੀ ਸ਼ੁਰੂ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਪੀਐੱਸਈ ਅਨੇਕਾਂ ਖੇਤਰਾਂ ਜਿਵੇਂ ਕਿ ਕਾਗਜ਼ ਰਹਿਤ ਕੰਮ ਸੰਸਕ੍ਰਿਤੀ, ਕੈਸ਼ ਲੈੱਸ ਲੈਣ-ਦੇਣ ਅਤੇ ਕਚਰਾ ਪ੍ਰਬੰਧਨ ਵਿੱਚ ਇੱਕ ਆਦਰਸ਼ ਵਜੋਂ ਕੰਮ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਸੀਪੀਐੱਸਈ ‘ਨਵੇਂ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣੇ ਵੱਲੋਂ ਵਿਆਪਕ ਯੋਗਦਾਨ ਪਾਉਣਗੇ।

***

ਏਕੇਟੀ/ਐੱਚਐੱਸ