Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੁਪਰੀਮ ਕੋਰਟ ਨੂੰ ਪੇਪਰ ਰਹਿਤ ਕਰਨ ਦੇ ਕਦਮ ਤਹਿਤ ਡਿਜੀਟਲ ਫਾਇਲਿੰਗ ਦੀ ਸ਼ੁਰੂਆਤ ਕਰਨ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਨੇ ਸੁਪਰੀਮ ਕੋਰਟ ਨੂੰ ਪੇਪਰ ਰਹਿਤ ਕਰਨ ਦੇ ਕਦਮ ਤਹਿਤ ਡਿਜੀਟਲ ਫਾਇਲਿੰਗ ਦੀ ਸ਼ੁਰੂਆਤ ਕਰਨ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਪਰੀਮ ਕੋਰਟ ਦੀ ਵੈੱਬਸਾਈਟ ‘ਤੇ ਸੰਗਠਿਤ ਕੇਸ ਪ੍ਰਬੰਧਨ ਸੂਚਨਾ ਪ੍ਰਣਾਲੀ (Integrated Case Management Information System) ਨੂੰ ਅਪਲੋਡ ਕੀਤਾ, ਜੋ ਡਿਜੀਟਲ ਫਾਇਲਿੰਗ ਦੀ ਸ਼ੁਰੂਆਤ ਕਰਦਾ ਹੈ। ਇਹ ਪੇਪਰ ਰਹਿਤ ਸੁਪਰੀਮ ਕੋਰਟ ਵਜੋਂ ਇੱਕ ਕਦਮ ਹੈ।

ਇਸ ਮੌਕੇ ‘ਤੇ ਆਪਣੇ ਸਬੰਧੋਨ ਵਿੱਚ ਭਾਰਤ ਦੇ ਚੀਫ ਜਸਟਿਸ ਸ਼੍ਰੀ ਜਸਟਿਸ ਜੇ.ਐੱਸ. ਖਹਿਰ ਨੇ ਇਸ ਸਾਲ 2 ਅਪ੍ਰੈਲ ਨੂੰ ਇਲਾਹਾਬਾਦ ਹਾਈਕੋਰਟ ਦੀ ਡੇਢ ਸੌ ਵੀਂ ਵਰ੍ਹੇਗੰਢ ਨੂੰ ਮਨਾਉਣਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਸ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਦਾਲਤਾਂ ਦੀ ਕਾਰਜ ਪ੍ਰਣਾਲੀ ਸੌਖੀ ਬਣਾਉਣ ਲਈ ਤਕਨਾਲੋਜੀ ਦੀ ਸ਼ੁਰੂਆਤ ਨੂੰ ਇੱਕ ਮਜ਼ਬੂਤ ਮੁੱਦਾ ਬਣਾਇਆ ਸੀ। ਅਰਜ਼ੀਆਂ ਦੀ ਡਿਜੀਟਲ ਫਾਇਲਿੰਗ ਦੇ ਫਾਇਦੇ ਦੱਸਦਿਆਂ ਭਾਰਤ ਦੇ ਚੀਫ ਜਸਟਿਸ ਨੇ ਇਸ ਪਹਿਲ ਨੂੰ ਭਾਰਤ ਦੀ ਨਿਆਇਕ ਪ੍ਰਣਾਲੀ ਦੇ ਤਕਨਾਲੋਜੀ ਦੀ ਸ਼ੁਰੂਆਤ ਪ੍ਰਤੀ ਵਧਣ ਦੀ ਵੱਡੀ ਛਲਾਂਗ ਦੱਸਿਆ।

ਇਸ ਦੀ ਪ੍ਰਸਤੂਤੀ ਦਿੰਦਿਆਂ ਸ਼੍ਰੀ ਜਸਟਿਸ ਖਾਨਵਿਲਕਰ ਨੇ ਕਿਹਾ ਕਿ ਨਵੀਂ ਪਹਿਲ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਤਸਵੀਰ ਹੋਏਗੀ।

ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਸੁਪਰੀਮ ਕੋਰਟ ਦੀ ਡਿਜੀਟਲ ਨਵੀਨਤਾ ਦੀ ਸ਼ਲਾਘਾ ਕੀਤੀ।

ਇਸ ਮੌਕੇ ‘ਤੇ ਆਪਣੀ ਟਿੱਪਣੀ ਵਿੱਚ ਪ੍ਰਧਾਨ ਮੰਤਰੀ ਨੇ ਇਕੱਠ ਨੂੰ ਬੁੱਧ ਪੂਰਨਿਮਾ ਦੀ ਵਧਾਈ ਦਿੱਤੀ। ਉਨ੍ਹਾਂ ਅੱਜ 10 ਮਈ ਨੂੰ 1857 ਵਿੱਚ ਆਜ਼ਾਦੀ ਦੇ ਪਹਿਲੇ ਯੁੱਧ ਦੀ ਸ਼ੁਰੂਆਤ ਦੀ ਵਰ੍ਹੇਗੰਢ ਬਾਰੇ ਦੱਸਿਆ।

ਪ੍ਰਧਾਨ ਮੰਤਰੀ ਨੇ 2 ਅਪ੍ਰੈਲ ਨੂੰ ਇਲਾਹਾਬਾਦ ਵਿਖੇ ਭਾਰਤ ਦੇ ਚੀਫ ਜਸਟਿਸ ਵੱਲੋਂ ਉੱਚ ਨਿਆਂਪਾਲਿਕਾ ਵਿੱਚ ਛੁੱਟੀਆਂ ਦੌਰਾਨ ਕੁਝ ਦਿਨਾਂ ਲਈ ਕੇਸਾਂ ਦੀ ਸੁਣਵਾਈ ਕਰਨ ਦੀ ਅਪੀਲ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅਪੀਲ ਬਹੁਤ ਪ੍ਰੇਰਣਾਮਈ ਸੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਤੋਂ ਬਹੁਤ ਉਤਸ਼ਾਹਜਨਕ ਖ਼ਬਰ ਸੁਣੀ। ਉਨ੍ਹਾਂ ਕਿਹਾ ਕਿ ਇਹ ਭਾਵਨਾ ਸਾਕਾਰਾਤਮਕ ਤਬਦੀਲੀ ਲਿਆਉਂਦੀ ਹੈ ਅਤੇ ਜ਼ਿੰਮੇਵਾਰੀ ਦੀ ਭਾਵਨਾ ਲਿਆਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਆਮ ਲੋਕਾਂ ਵਿੱਚ ਵਿਸ਼ਵਾਸ ਵੀ ਪੈਦਾ ਕਰਦੀ ਹੈ ਜਿਹੜੀ ਕਿ ‘ਨਵੇਂ ਭਾਰਤ’ ਦੀ ਕੂੰਜੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਤਕਨਾਲੋਜੀ ਨੂੰ ਹਾਰਡਵੇਅਰ ਨਾਲ ਜੋੜਿਆ ਗਿਆ ਸੀ ਅਤੇ ਇਸ ਲਈ ਇਹ ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਕੇਵਲ ਇੱਕ ਸੰਸਥਾ ਨੂੰ ਅੰਦਰੂਨੀ ਰੂਪ ਨਾਲ ਜੋੜ ਸਕਦੀ ਹੈ। ਉਨ੍ਹਾਂ ਕਿਹਾ ਕਿ ਪੇਪਰ ਰਹਿਤ ਪਹਿਲ ਵਾਤਾਵਰਣ ਨੂੰ ਬਚਾਏਗੀ ਅਤੇ ਇਹ ਭਵਿੱਖੀ ਪੀੜ੍ਹੀਆਂ ਪ੍ਰਤੀ ਮਹਾਨ ਸੇਵਾ ਹੈ।
ਤਕਨਾਲੋਜੀ ਦੇ ਫਾਇਦਿਆਂ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਕੀਤੀ ‘ਹੈਕਾਥੌਨ’ ਨੂੰ ਯਾਦ ਕੀਤਾ ਜਿਸ ਵਿੱਚ ਸਰਕਾਰ ਦੇ ਮੰਤਰਾਲਿਆਂ ਵਿੱਚੋਂ 400 ਮੁੱਦੇ ਚਿੰਨ੍ਹਹਿੱਤ ਕੀਤੇ ਗਏ ਅਤੇ ਭਾਰਤੀ ਯੂਨੀਵਰਸਿਟੀਆਂ ਦੇ 42,000 ਵਿਦਿਆਰਥੀਆਂ ਨੇ 36 ਘੰਟਿਆਂ ਵਿੱਚ ਇਨ੍ਹਾਂ ਦਾ ਹੱਲ ਕੀਤਾ। ਉਨ੍ਹਾਂ ਕਿਹਾ ਕਿ ਮੰਤਰਾਲੇ ਇਸ ਅਭਿਆਸ ਦੇ ਕਈ ਨਤੀਜਿਆਂ ਨੂੰ ਅਪਣਾ ਰਹੇ ਹਨ।

ਪ੍ਰਧਾਨ ਮੰਤਰੀ ਨੇ ‘ਸੂਚਨਾ ਤਕਨਾਲੋਜੀ’ ਅਤੇ ‘ਭਾਰਤੀ ਪ੍ਰਤਿਭਾ’ ਦੇ ਸੁਮੇਲ ‘ਤੇ ‘ ਕੱਲ੍ਹ ਦਾ ਭਾਰਤ’ ਸਿਰਜਣ ‘ਤੇ ਵਿਸ਼ਵਾਸ ਪ੍ਰਗਟਾਇਆ।

ਤਕਨਾਲੋਜੀ ਦੇ ਵਿਸ਼ੇ ‘ਤੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ‘ਨਕਲੀ ਖੁਫ਼ੀਆ’ ਦੇ ਪ੍ਰਭਾਵ ਅਤੇ ਸੰਭਾਵਨਾਵਾਂ ‘ਤੇ ਗੱਲ ਕੀਤੀ ਜੋ ਇਸ ਤੋਂ ਲਿਆਂਦੇ ਜਾ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਅਤੀਤ ਦੇ ਕਈ ਮੌਕਿਆਂ ਦਾ ਜ਼ਿਕਰ ਕੀਤਾ ਜਦੋਂ ਵੱਖ ਵੱਖ ਖੇਤਰਾਂ ਤੋਂ ਲੋਕ ਗਰੀਬਾਂ ਦੀ ਮਦਦ ਲਈ ਅੱਗੇ ਆਏ। ਇਸ ਸੰਦਰਭ ਵਿੱਚ ਐੱਲਪੀਜੀ ਸਬਸਿਡੀ ਛੱਡਣ ਦੀ ਲਹਿਰ ਦੀ ਸਫਲਤਾ ਦਾ ਜ਼ਿਕਰ ਕੀਤਾ। ਇਸ ਪ੍ਰਕਾਰ ਹੀ ਉਨ੍ਹਾਂ ਸਮੁੱਚੇ ਦੇਸ਼ ਦੇ ਡਾਕਟਰਾਂ ਵੱਲੋਂ ਮਹੀਨੇ ਦੀ ਹਰ 9 ਤਰੀਕ ਨੂੰ ਗਰੀਬ ਗਰਭਵਤੀ ਔਰਤਾਂ ਦਾ ਮੁਫ਼ਤ ਇਲਾਜ ਕਰਨ ਦੀ ਪਹਿਲ ਦਾ ਜ਼ਿਕਰ ਕੀਤਾ।
ਇਸ ਦੀ ਤਰਜ਼ ‘ਤੇ ਹੀ ਉਨ੍ਹਾਂ ਨੇ ਵਕੀਲਾਂ ਨੂੰ ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਲਈ ਅੱਗੇ ਆਉਣ ਦੀ ਤਾਕੀਦ ਕੀਤੀ।

ਸ਼੍ਰੀ ਜਸਟਿਸ ਦੀਪਕ ਮਿਸ਼ਰਾ ਅਤੇ ਸ਼੍ਰੀ ਜਸਟਿਸ ਜੇ. ਚੇਲਾਮੇਸ਼ਵਰ ਵੀ ਇਸ ਮੌਕੇ ‘ਤੇ ਮੌਜੂਦ ਸਨ।

***

AKT/NT