Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੂਰਤ ਵਿੱਚ (ਆਧੁਨਿਕ) ਹਸਪਤਾਲ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਸੂਰਤ ਵਿੱਚ (ਆਧੁਨਿਕ) ਹਸਪਤਾਲ ਦਾ ਉਦਘਾਟਨ ਕੀਤਾ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੂਰਤ ਵਿੱਚ ਅੱਜ ਆਧੁਨਿਕ ਸੁਪਰ ਸਪੈਸ਼ਲਿਟੀ ਰਸੀਲਾਬੇਨ ਸੇਵੰਤੀਲਾਲ ਸ਼ਾਹ ਵੀਨਸ ਹਸਪਤਾਲ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਇਹ ਹਸਪਤਾਲ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਲੋਕਾਂ ਦੀ ਸੇਵਾ ਕਰੇਗਾ। ਉਨ੍ਹਾਂ ਨੇ ਸਰਕਾਰ ਵੱਲੋਂ ਗ਼ਰੀਬਾਂ ਦੀ ਭਲਾਈ ਲਈ ਉਠਾਏ ਗਏ ਕਦਮਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਤਵ ਅਭਿਯਾਨ ਅਤੇ ਮਿਸ਼ਨ ਇੰਦਰਧਨੁਸ਼ ਜਿਹੇ ਕਦਮਾਂ ਨੇ ਮੌਤ ਦਰ ਵਿੱਚ ਕਮੀ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਉਨ੍ਹਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਲਾਲ ਕਿਲੇ ਤੋਂ ਸਵੱਛਤਾ ਅਭਿਯਾਨ ਦੇ ਐਲਾਨ ਦਾ ਮਖੌਲ ਉਠਾਇਆ ਸੀ, ਉਨ੍ਹਾਂ ਨੇ ਕਿਹਾ ਕਿ ਅੱਜ ਸਵੱਛਤਾ ਅਭਿਯਾਨ ਦੇ ਵਿਸਤ੍ਰਿਤ ਰੂਪ ਲੈਣ ਦੇ ਕਾਰਨ, 97% ਅਬਾਦੀ ਦੀ ਹੁਣ ਸਵੱਛ ਪਖ਼ਾਨਿਆਂ ਤੱਕ ਪਹੁੰਚ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਰੋਗ ਰੋਕੂ ਸਿਹਤ ਸੇਵਾਵਾਂ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਦੁਨੀਆ ਨੇ ਤੰਦਰੁਸਤੀ ਲਈ ਯੋਗ ਦੀ ਭੂਮਿਕਾ ਨੂੰ ਮਾਨਤਾ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਪੂਰੀ ਤਰ੍ਹਾਂ ਨਾਲ ਇੱਕ ਨਵੇਂ ਈਕੋ ਸਿਸਟਮ ਪਰਸਪਰ ਸਬੰਧ ਵਿਵਸਥਾ ਦੀ ਸਿਰਜਣਾ ਕਰੇਗੀ ਜੋ ਸਵਸਥ ਭਾਰਤ ਬਣਾਉਣ ਵਿੱਚ ਮਦਦ ਕਰੇਗੀ। ਇਹ ਯੋਜਨਾ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਨਵੇਂ ਹਸਪਤਾਲ ਸਥਾਪਤ ਕਰਨ ਨੂੰ ਹੁਲਾਰਾ ਦੇਵੇਗੀ ਜਿਸ ਨਾਲ  ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨੌਕਰੀਆਂ ਦੇ ਅਵਸਰ ਵਧਣਗੇਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਅਧਿਕ ਸੰਖਿਆ ਵਿੱਚ ਲੋਕਾਂ ਨੂੰ ਜੈਨੇਰਿਕ ਦਵਾਈਆਂ ਉਪਲੱਬਧ ਹਨ ਜਿਸ ਤੋਂ ਨਾ ਕੇਵਲ ਸਿਹਤ ਸੇਵਾਵਾਂ ਦਾ ਖਰਚਾ ਘੱਟ ਹੋਇਆ ਹੈ ਬਲਕਿ ਅਨੇਕ ਬਹੁਮੁੱਲੀਆਂ ਜਾਨਾਂ ਨੂੰ ਬਚਾਇਆ ਜਾ ਸਕਿਆ ਹੈ।

ਪ੍ਰਧਾਨ ਮੰਤਰੀ ਨੇ ਆਰਥਕ ਰੂਪ ਵਿੱਚ ਪਿਛੜੇ ਵਰਗਾਂ ਲਈ 10% ਰਿਜ਼ਰਵ ਕੋਟਾ ਸਭ ਤੋਂ ਪਹਿਲਾਂ ਲਾਗੂ ਕਰਨ ਲਈ ਗੁਜਰਾਤ ਨੂੰ ਵਧਾਈ ਦਿੱਤੀ

*****

ਏਕੇਟੀ/ਵੀਜੇ/ਐੱਸਬੀਪੀ