Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੇਲਵਿ ਜੇ ਜੈਲਲਿਤਾ ਦੇ ਅਕਾਲ ਚਲਾਣੇ `ਤੇ ਸੋਗ ਪ੍ਰਗਟ ਕੀਤਾ

ਪ੍ਰਧਾਨ ਮੰਤਰੀ ਨੇ ਸੇਲਵਿ ਜੇ ਜੈਲਲਿਤਾ ਦੇ ਅਕਾਲ ਚਲਾਣੇ  `ਤੇ ਸੋਗ ਪ੍ਰਗਟ ਕੀਤਾ


ਪ੍ਰਧਾਨ ਮੰਤਰੀ ਸ਼੍ਰੀ, ਨਰੇਂਦਰ ਮੋਦੀ ਨੇ ਸੇਲਵਿ ਜੇ ਜੈਲਲਿਤਾ ਦੇ ਅਕਾਲ ਚਲਾਣੇ `ਤੇ ਸੋਗ ਪ੍ਰਗਟ ਕੀਤਾ ਹੈ|

ਪ੍ਰਧਾਨ ਮੰਤਰੀ ਨੇ ਕਿਹਾ “ਸੇਲਵਿ ਜੇ ਜੈਲਲਿਤਾ ਦੇ ਅਕਾਲ ਚਲਾਣੇ `ਤੇ ਗਹਿਰੇ ਦੁਖ ਤੇ ਉਦਾਸੀ ਵਿੱਚ ਹਾਂ| ਉਨ੍ਹਾਂ ਦੀ ਮੌਤ ਨਾਲ ਭਾਰਤੀ ਰਾਜਨੀਤੀ ਵਿੱਚ ਇੱਕ ਵੱਡਾ ਖ਼ਲਾਅ ਪੈਦਾ ਹੋ ਗਿਆ ਹੈ |

ਜੈਲਲਿਤਾ ਜੀ ਦਾ ਨਾਗਰਿਕਾ ਨਾਲ ਜੁੜਾਅ, ਗ਼ਰੀਬਾਂ, ਮਹਿਲਾਵਾਂ ਅਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਚਿੰਤਾ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹਿਣਗੇ|
ਦੁਖ ਦੀ ਇਸ ਘੜੀ ਵਿੱਚ ਮੇਰੇ ਵਿਚਾਰ ਅਤੇ ਪ੍ਰਾਰਥਨਾ ਤਾਮਿਲਨਾਡੂ ਦੇ ਲੋਕਾਂ ਨਾਲ ਹਨ|

ਪ੍ਰਮਾਤਮਾ ਉਨ੍ਹਾਂ ਨੂੰ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਸਹਿਣ ਦੀ ਹਿੰਮਤ ਅਤੇ ਧੀਰਜ ਬਖ਼ਸ਼ੇ|

ਜੈਲਲਿਤਾ ਜੀ ਨਾਲ ਕਈ ਮੌਕਿਆ `ਤੇ ਮੈਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੂੰ ਮੈ ਹਮੇਸ਼ਾ ਯਾਦ ਰੱਖਾਂਗਾ| ਪ੍ਰਮਾਤਮਾ ਉਨ੍ਹਾਂ ਦੀ ਆਤਮਾਂ ਨੂੰ ਸ਼ਾਤੀ ਬਖਸ਼ੇ|”

***

AKT/SH