ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੋਮਨਾਥ ਅੰਮ੍ਰਿਤ ਮਹੋਤਸਵ ਵਿੱਚ ਆਪਣੇ ਸੰਬੋਧਨ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਹ ਮਹੋਤਸਵ ਸਿਰਫ਼ ਅਤੀਤ ਦਾ ਉਤਸਵ ਨਹੀਂ ਹੈ, ਸਗੋਂ ਆਉਣ ਵਾਲੇ ਇੱਕ ਹਜ਼ਾਰ ਵਰ੍ਹਿਆਂ ਦੇ ਲਈ ਭਾਰਤ ਲਈ ਪ੍ਰੇਰਣਾ ਦਾ ਤਿਉਹਾਰ ਵੀ ਹੈ।
ਐਕਸ ‘ਤੇ ਪੋਸਟਾਂ ਦੀ ਇੱਕ ਸੀਰੀਜ਼ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:
“ਸੋਮਨਾਥ ਅੰਮ੍ਰਿਤ ਮਹੋਤਸਵ ਸਿਰਫ਼ ਅਤੀਤ ਦਾ ਉਤਸਵ ਨਹੀਂ ਹੈ। ਇਹ ਅਗਲੇ ਇੱਕ ਹਜ਼ਾਰ ਵਰ੍ਹਿਆਂ ਲਈ ਭਾਰਤ ਦੀ ਪ੍ਰੇਰਣਾ ਦਾ ਮਹੋਤਸਵ ਵੀ ਹੈ।”
“ਸਾਲ 1998 ਵਿੱਚ ਪੋਖਰਣ ਵਿਖੇ ਪਰਮਾਣੂ ਪ੍ਰੀਖਣ ਨਾਲ ਦੁਨੀਆ ਨੇ ਭਾਰਤ ਦੇ ਵਿਗਿਆਨੀਆਂ ਦੀ ਸਮਰੱਥਾ ਨੂੰ ਮਹਿਸੂਸ ਕੀਤਾ। ਇਸ ਤੋਂ ਬਾਅਦ ਦੇਸ਼ ਨੇ ਹਰ ਸੰਕਟ ਦਾ ਜਿਸ ਮਜ਼ਬੂਤੀ ਨਾਲ ਮੁਕਾਬਲਾ ਕੀਤਾ, ਉਸ ਤੋਂ ਦੁਨੀਆ ਵੀ ਹੈਰਾਨ ਰਹਿ ਗਈ।”
“ਸਰਦਾਰ ਪਟੇਲ, ਡਾ. ਰਾਜੇਂਦਰ ਪ੍ਰਸਾਦ ਅਤੇ ਕੇ. ਐੱਮ. ਮੁਨਸ਼ੀ ਜੀ ਸਮੇਤ ਸਾਡੇ ਦੇਸ਼ ਵਿੱਚ ਅਣਗਿਣਤ ਮਹਾਨ ਸ਼ਖਸੀਅਤਾਂ ਹੋਈਆਂ ਹਨ, ਜਿਨ੍ਹਾਂ ਨੇ ਸੋਮਨਾਥ ਦੀ ਸੇਵਾ ਵਿੱਚ ਸਭ ਕੁਝ ਅਰਪਿਤ ਕਰ ਦਿੱਤਾ। ਉਨ੍ਹਾਂ ਦੀ ਪਵਿੱਤਰ ਯਾਦ ਸਾਨੂੰ ਪ੍ਰੇਰਣਾ ਦਿੰਦੀ ਹੈ ਕਿ ਸਾਨੂੰ ਭਾਰਤੀਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਨਿਰੰਤਰ ਅੱਗੇ ਵਧਾਉਣਾ ਹੈ।”
“ਸਾਡੇ ਸੱਭਿਆਚਾਰਕ ਸਥਾਨ ਹਜ਼ਾਰਾਂ ਵਰ੍ਹਿਆਂ ਤੋਂ ਭਾਰਤ ਦੀ ਪਛਾਣ ਰਹੇ ਹਨ। ਪਰ ਬਦਕਿਸਮਤੀ ਨਾਲ ਦੇਸ਼ ਵਿੱਚ ਅੱਜ ਵੀ ਅਜਿਹੇ ਲੋਕ ਹਨ, ਜਿਨ੍ਹਾਂ ਲਈ ਸੋਮਨਾਥ ਵਰਗੇ ਰਾਸ਼ਟਰੀ ਸਵੈ-ਮਾਣ ਦੇ ਵਿਸ਼ੇ ਤੋਂ ਵੱਧ ਜ਼ਰੂਰੀ ਤੁਸ਼ਟੀਕਰਣ ਹੈ।”
ਮੈਨੂੰ ਦੇਸ਼ ਭਰ ਦੇ ਪਵਿੱਤਰ ਤੀਰਥਾਂ ਦੇ ਵਿਕਾਸ ਦਾ ਸੁਭਾਗ ਮਿਲਿਆ ਹੈ। ਪਵਿੱਤਰ ਸੋਮਨਾਥ ਪਰਿਸਰ ਵੀ ਇਸ ਦੀ ਇੱਕ ਸਸ਼ਕਤ ਉਦਾਹਰਣ ਹੈ।”
“75 ਵਰ੍ਹੇ ਪਹਿਲਾਂ ਜਦੋਂ ਪੁਨਰ-ਨਿਰਮਿਤ ਸੋਮਨਾਥ ਮੰਦਿਰ ਵਿੱਚ ਪ੍ਰਾਣ-ਪ੍ਰਤਿਸ਼ਠਾ ਹੋਈ, ਤਾਂ ਭਾਰਤ ਨੇ ਇੱਕ ਨਵੀਂ ਯਾਤਰਾ ਸ਼ੁਰੂ ਕੀਤੀ। ਅੱਜ ਇਹ ਯਾਤਰਾ ਹੋਰ ਜ਼ਿਆਦਾ ਵਿਆਪਕ ਸਰੂਪ ਵਿੱਚ ਸਾਡੇ ਸਾਹਮਣੇ ਹੈ, ਜਿਸ ਨੂੰ ਅਸੀਂ ਨਵੀਂ ਉਚਾਈ ‘ਤੇ ਲੈ ਕੇ ਜਾਣਾ ਹੈ।”
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ/ਏਕੇ
सोमनाथ अमृत महोत्सव केवल अतीत का उत्सव नहीं है। यह अगले एक हजार वर्षों के लिए भारत की प्रेरणा का महोत्सव भी है। pic.twitter.com/8Zyqp3CqwN
— Narendra Modi (@narendramodi) May 11, 2026
वर्ष 1998 में पोखरण में परमाणु परीक्षण के साथ दुनिया ने भारत के वैज्ञानिकों के सामर्थ्य को महसूस किया। इसके बाद देश ने हर तरह के संकट का जिस मजबूती से मुकाबला किया, उससे दुनिया भी हैरान रह गई। pic.twitter.com/l4FYmAr5Kp
— Narendra Modi (@narendramodi) May 11, 2026
सरदार पटेल, डॉ. राजेंद्र प्रसाद और के. एम. मुंशी जी सहित हमारे देश में ऐसी अनगिनत महान विभूतियां हुई हैं, जिन्होंने सोमनाथ की सेवा में सर्वस्व अर्पित कर दिया। उनका पुण्य स्मरण हमें प्रेरणा देता है कि हम भारतवासियों को अपनी सांस्कृतिक विरासत को निरंतर आगे बढ़ाना है। pic.twitter.com/8s9pKMU1F0
— Narendra Modi (@narendramodi) May 11, 2026
हमारे सांस्कृतिक स्थल हजारों वर्षों से भारत की पहचान रहे हैं। लेकिन दुर्भाग्य से देश में आज भी ऐसे लोग हैं, जिनके लिए सोमनाथ जैसे राष्ट्रीय स्वाभिमान के विषय से ज्यादा जरूरी तुष्टिकरण है। pic.twitter.com/5nkVL6lWrO
— Narendra Modi (@narendramodi) May 11, 2026
मुझे देशभर के पवित्र तीर्थों के विकास का सौभाग्य मिला है। पवित्र सोमनाथ परिसर भी इसका एक सशक्त उदाहरण है। pic.twitter.com/rmJ1aMJL0s
— Narendra Modi (@narendramodi) May 11, 2026
75 वर्ष पहले जब पुनर्निर्मित सोमनाथ मंदिर में प्राण-प्रतिष्ठा हुई, तब भारत ने एक नई यात्रा शुरू की। आज यह यात्रा और अधिक व्यापक स्वरूप में हमारे सामने है, जिसे हमें नई ऊंचाई पर लेकर जाना है। pic.twitter.com/446QkWrUfn
— Narendra Modi (@narendramodi) May 11, 2026