ਪੀਐੱਮਇੰਡੀਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 17ਵੇਂ ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸਮਿਟ ਵਿੱਚ ਉਦਘਾਟਨੀ ਭਾਸ਼ਣ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਸਮਾਜ, ਕਿਸੇ ਵੀ ਦੇਸ਼ ਦੇ ਵਿਕਾਸ ਲਈ ਸੰਵਾਦ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਵਾਦ ਬਿਹਤਰ ਭਵਿੱਖ ਦੀ ਨੀਂਹ ਰੱਖਦੇ ਹਨ। ਪ੍ਰਧਾਨ ਮੰਤਰੀ ਨੇ ਜਤਾਇਆ ਕਿ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਮੰਤਰ ਦੇ ਨਾਲ ਵਰਤਮਾਨ ਚੁਣੌਤੀਆਂ ਅਤੇ ਸਮੱਸਿਆਵਾਂ ‘ਤੇ ਕੰਮ ਕਰ ਰਹੀ ਹੈ।
ਸਰਕਾਰ ਦੁਆਰਾ ਲਏ ਗਏ ਕਈ ਫ਼ੈਸਲਿਆਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਧਾਰਾ 370 ਦੇ ਅੰਤ ਨੇ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਉਮੀਦ ਦੀ ਇੱਕ ਨਵੀਂ ਕਿਰਨ ਦਿੱਤੀ ਹੈ। ਮੁਸਲਿਮ ਮਹਿਲਾਵਾਂ ਹੁਣ ਤੀਹਰੇ ਤਲਾਕ ਦੀ ਪਰੰਪਰਾ ਤੋਂ ਮੁਕਤ ਹਨ, ਅਣਅਧਿਕਾਰਿਤ ਕਾਲੋਨੀਆਂ ‘ਤੇ ਫ਼ੈਸਲੇ ਨਾਲ 40 ਲੱਖ ਲੋਕਾਂ ਨੂੰ ਲਾਭ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਬਿਹਤਰ ਕੱਲ੍ਹ ਲਈ, ਇੱਕ ਨਵੇਂ ਭਾਰਤ ਲਈ ਅਜਿਹੇ ਕਈ ਫ਼ੈਸਲੇ ਲਏ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਹੁਣ ਉਨ੍ਹਾਂ ਜ਼ਿਲ੍ਹਿਆਂ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ ਜੋ ਸਿਹਤ, ਸਵੱਛਤਾ ਅਤੇ ਬੁਨਿਆਦੀ ਢਾਂਚੇ ਦੇ ਕਈ ਸੰਕੇਤਕਾਂ ਵਿੱਚ ਪਿੱਛੇ ਰਹਿ ਗਏ ਸਨ। ਉਨ੍ਹਾਂ ਨੇ ਕਿਹਾ ਕਿ 112 ਜ਼ਿਲ੍ਹਿਆਂ ਨੂੰ ਵਿਕਾਸ ਅਤੇ ਸ਼ਾਸਨ ਦੇ ਹਰੇਕ ਪੈਰਾਮੀਟਰ ਦੇ ਅਧਾਰ ‘ਤੇ, ਖਾਹਿਸ਼ੀ ਜ਼ਿਲ੍ਹਿਆਂ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੁਪੋਸ਼ਣ, ਬੈਂਕਿੰਗ ਸੁਵਿਧਾਵਾਂ, ਬੀਮਾ, ਬਿਜਲੀ ਅਤੇ ਹੋਰ ਸੁਵਿਧਾਵਾਂ ਲਈ ਵੱਖ-ਵੱਖ ਪੈਰਾਮੀਟਰਾਂ ‘ਤੇ ਰੀਅਲ ਟਾਈਮ ਮੌਨੀਟਰਿੰਗ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 112 ਜ਼ਿਲ੍ਹਿਆਂ ਦਾ ਬਿਹਤਰ ਭਵਿੱਖ ਦੇਸ਼ ਲਈ ਬਿਹਤਰ ਕੱਲ੍ਹ ਸੁਨਿਸ਼ਚਿਤ ਕਰੇਗਾ।
ਜਲ ਜੀਵਨ ਮਿਸ਼ਨ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ 15 ਕਰੋੜ ਘਰਾਂ ਨੂੰ ਪਾਈਪਾਂ ਰਾਹੀਂ ਵਾਟਰ ਸਪਲਾਈ ਦੇਣ ਲਈ ਜੋੜ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਪ੍ਰਤੀਬੱਧ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ ਇੱਕ ਸਮਰੱਥ, ਮਦਦਗਾਰ ਅਤੇ ਪ੍ਰੋਤਸਾਹਕ ਦੇ ਰੂਪ ਵਿੱਚ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸਿਕ ਬੈਂਕ ਮਰਜਰ (ਰਲੇਵਾਂ), ਕਿਰਤ ਕਾਨੂੰਨਾਂ ਦੇ ਕੋਡ ਤਿਆਰ ਕਰਨਾ, ਬੈਂਕਾਂ ਦੇ ਪੁਨਰਪੂੰਜੀਕਰਨ, ਕਾਰਪੋਰੇਟ ਟੈਕਸਾਂ ਵਿੱਚ ਕਮੀ ਜਿਹੇ ਕਈ ਆਰਥਿਕ ਸੁਧਾਰਾਂ ਦੇ ਕਦਮ ਚੁੱਕੇ ਗਏ ਹਨ । ਉਨ੍ਹਾਂ ਨੇ ਕਿਹਾ ਕਿ ਈਜ਼ ਆਵ੍ ਡੂਇੰਗ ਬਿਜ਼ਨਸ ਰੈਂਕਿੰਗ ਵਿੱਚ ਭਾਰਤ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਦੀ ਰੈਕਿੰਗ ਵਿੱਚ 79 ਰੈਂਕਾਂ ਦਾ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਰੁਕੇ ਹੋਏ ਆਵਾਸੀ ਪ੍ਰੋਜੈਕਟਾਂ ਦੇ ਵਿੱਤ ਪੋਸ਼ਣ ਲਈ 25 ਹਜ਼ਾਰ ਕਰੋੜ ਦੇ ਫੰਡ ਦੀ ਸਿਰਜਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ 100 ਲੱਖ ਕਰੋੜ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸ਼ੁਰੂਆਤ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਭਾਰਤ ਦਾ ਯਾਤਰਾ ਅਤੇ ਸੈਰ-ਸਪਾਟਾ ਕੰਪੀਟੀਟਿਵਨੈੱਸ ਇੰਡੈਕਸ ਵਿੱਚ 34ਵਾਂ ਸਥਾਨ ਹੈ। ਉਨ੍ਹਾਂ ਦੱਸਿਆ ਕਿ ਸੈਰ-ਸਪਾਟਾ ਗਤੀਵਿਧੀਆਂ ਦੇ ਵਧਣ ਨਾਲ ਖਾਸ ਤੌਰ ‘ਤੇ ਗ਼ਰੀਬਾਂ ਲਈ ਰੋਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਹੋਵੇਗੀ । ਉਨ੍ਹਾਂ ਨੇ ਮਾਨਵ ਸੰਸਾਧਨ ਵਿੱਚ ਸੁਧਾਰ ਕਰਨ ਲਈ ਕੀਤੇ ਜਾ ਰਹੇ ਕਈ ਉਪਰਾਲਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਨਤੀਜਾ ਅਧਾਰਿਤ, ਨਤੀਜਾ ਮੁਖੀ ਪਹੁੰਚ ਨਾਲ ਕੰਮ ਕਰ ਰਹੀ ਹੈ ਅਤੇ ਕੰਮ ਦੀ ਸਮਾਂਬੱਧ ਵੰਡ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਰੂਪਰੇਖਾ (ਰੋਡਮੈਪ) “ਸਹੀ ਇਰਾਦਾ, ਬਿਹਤਰੀਨ ਟੈਕਨੋਲੋਜੀ ਅਤੇ 130 ਕਰੋੜ ਭਾਰਤੀਆਂ ਦੇ ਬਿਹਤਰ ਭਵਿੱਖ ਲਈ ਪ੍ਰਭਾਵਸ਼ਾਲੀ ਲਾਗੂਕਰਨ” ਹੈ।
******
ਵੀਆਰਆਰਕੇ/ਕੇਪੀ
किसी भी देश को दिशा देने में, किसी समाज या व्यक्ति को नई ऊर्जा के साथ आगे बढ़ने में Conversations-संवाद का बहुत महत्व होता है।आज के ये Conversations ही Better Tomorrow की बुनियाद बनते हैं: PM @narendramodi pic.twitter.com/2xt2H4JS8n
— PMO India (@PMOIndia) December 6, 2019
Better Tomorrow के लिए हमारी सरकार, वर्तमान की चुनौतियों पर, समस्याओं पर काम कर रही है।और ये चुनौतियां, आज पैदा हुई हों, ऐसा नहीं हैं। ये दशकों से चली आ रही हैं: PM @narendramodi pic.twitter.com/iz3lAh6QeZ
— PMO India (@PMOIndia) December 6, 2019
आर्टिकल 370 को हटाने का फैसला राजनीतिक तौर पर मुश्किल भले लगता हो, लेकिन इसने जम्मू-कश्मीर और लद्दाख के लोगों में विकास की नई उम्मीद जगाई है: PM @narendramodi
— PMO India (@PMOIndia) December 6, 2019
112 जिलों को अब हमारी सरकार Aspirational Districts की तरह विकसित कर रही है। डवलपमेंट के हर पैरामीटर पर, गवर्नेंस के हर पैरामीटर पर अब पूरा फोकस करके हम इन जिलों में काम कर रहे हैं: PM @narendramodi pic.twitter.com/UMdqI9btfS
— PMO India (@PMOIndia) December 6, 2019
देश के Better Future की चिंता थी, इसलिए ही देश में स्वच्छ भारत अभियान शुरू हुआ और अब उतनी ही शक्ति से जल जीवन मिशन की शुरुआत हुई है: PM @narendramodi pic.twitter.com/6PSWWlgRcq
— PMO India (@PMOIndia) December 6, 2019
आज भारत पूरे आत्मविश्वास के साथ अपनी अर्थव्यवस्था को 5 ट्रिलियन डॉलर इकोनॉमी बनाने के लिए जुटा हुआ है।
— PMO India (@PMOIndia) December 6, 2019
ये लक्ष्य अर्थव्यवस्था के साथ-साथ 130 करोड़ भारतीयों की औसत आय, उनकी Ease of Living और उनके Better Tomorrow से जुड़ा हुआ है: PM @narendramodi
Better Tomorrow का हमारे सपने में एक चीज और बहुत अहम रही है। ये है भारत में World Class Infrastructure. आने वाले कुछ वर्षों में इस सपने को पूरा करने के लिए सरकार 100 लाख करोड़ रुपए की परियोजनाएं शुरू करने जा रही है: PM @narendramodi pic.twitter.com/SPPJbqGJJr
— PMO India (@PMOIndia) December 6, 2019
देश के Better Future के लिए, आज समय की मांग है कि सरकार Core Areas of Governance पर काम करे।
— PMO India (@PMOIndia) December 6, 2019
लोगों के जीवन में सरकार का दखल जितना कम होगा, और सुशासन जितना ज्यादा होगा, उतना ही तेजी से देश आगे बढ़ेगा: PM @narendramodi pic.twitter.com/j5AxeXtZus
19वीं-20वीं सदी की मानसिकता वाले Governance Model के साथ 21वीं सदी के भारत की Aspirations को पूरा करना बहुत मुश्किल था।इसलिए बीते 5 वर्षों में हमने इस सिस्टम को और सरकार के Human Resource को ट्रांसफॉर्म करने का एक गंभीर प्रयास किया: PM @narendramodi pic.twitter.com/Om9YzS94OB
— PMO India (@PMOIndia) December 6, 2019
Governance के Infrastructure में किया जा रहा ये सुधार सिर्फ 5 या 10 वर्ष के लिए नहीं है। ये सिर्फ हमारी सरकार तक सीमित नहीं है। बल्कि इसका लाभ आने वाले दशकों तक देश को मिलने वाला है।यही सोच और अप्रोच हमारी रही है: PM @narendramodi
— PMO India (@PMOIndia) December 6, 2019
130 करोड़ भारतीयों के Better Future के लिए Right Intention, Best Technology और Effective Implementation, यही हमारा Roadmap है: PM @narendramodi pic.twitter.com/4hrTWvhuCZ
— PMO India (@PMOIndia) December 6, 2019